ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਫੁੱਲਾਂ ਦੀ ਆੜ ‘ਚ ਟਾਇਰਾਂ ਦੇ ਹਾਰ ਭੇਂਟ ਕੀਤੇ
ਸ਼ਹੀਦਾਂ ਦਾ ਸਨਮਾਨ ਜਾਂ ਅਪਮਾਨ: ਫ਼ਿਰੋਜ਼ਪੁਰ ਪ੍ਰਸਾਸ਼ਨ ਦੀ ਵੱਡੀ ਅਣਗਹਿਲੀ ਆਈ ਸਾਹਮਣੇ
ਇਲਾਕਾ ਨਿਵਾਸੀਆਂ ਅਤੇ ਇਨਕਲਾਬੀ ਜੱਥੇਬੰਦੀਆਂ ਅੰਦਰ ਭਾਰੀ ਰੋਸ
By : ਗੁਰਿੰਦਰ ਸਿੰਘ
Saturday, Mar 24, 2018 07:25 PM
ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਭੇਂਟ ਕੀਤੀਆਂ ਟਾਇਰਾਂ 'ਤੇ ਫੁੱਲ ਚੜ•ਾ ਕੇ ਤਿਆਰ ਕੀਤੀਆਂ ਰੀਥ ਅਤੇ ਲੋਕਾਂ ਨੂੰ ਅਗਾਹ ਕਰਦੇ ਜਾਗਰੂਕ ਇਲਾਕਾ ਨਿਵਾਸੀ
ਫ਼ਿਰੋਜ਼ਪੁਰ 24 ਮਾਰਚ 2018 (ਗੁਰਿੰਦਰ ਸਿੰਘ) ਹਿੰਦੁਸਤਾਨ ਦੀ ਆਜ਼ਾਦੀ ਲਈ ਦੇਸ਼ ਕੌਮ ਤੋਂ ਆਪਣੀਆਂ ਜਿੰਦੜੀਆਂ ਵਾਰਨ ਵਾਲੇ ਮਹਾਨ ਦੇਸ਼ ਭਗਤ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਸ਼ਹੀਦੀ ਸਥਾਨ ਹੁਸੈਨੀਵਾਲਾ ਵਿਖੇ ਬੀਤੇ ਕੱਲ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਜ਼ਿਲ•ਾ ਪ੍ਰਸਾਸ਼ਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਜਿੱਥੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਤਿਆਰ ਕੀਤੀਆਂ ਗਈਆਂ ਫੁੱਲ ਮਾਲਾਵਾਂ (ਰੀਥ) ਸਾਈਕਲ ਦੇ ਟਾਇਰਾਂ ਦੁਆਲੇ ਫੁੱਲ ਲਪੇਟ ਕੇ ਚੜ•ਾ ਦਿੱਤੀਆਂ ਗਈਆਂ। ਜਿਸ ਬਾਰੇ ਦੇਰ ਸ਼ਾਮ ਉਦੋਂ ਪਤਾ ਲੱਗਾ ਜਦੋਂ ਇਹਨਾਂ ਰੀਥਾਂ ਦੁਆਲੇ ਲਪੇਟੇ ਫੁੱਲ ਝੜਨੇ ਸ਼ੁਰੂ ਹੋ ਗਏ ਅਤੇ ਥੱਲਿਉਂ ਟਾਇਰ ਨਜ਼ਰ ਆਉਣ ਲੱਗੇ ਜਿਹਨਾਂ ਨੂੰ ਕੁਝ ਜਾਗਰੂਕ ਲੋਕਾਂ ਨੇ ਦੇਖਿਆ ਤਾਂ ਮੌਕੇ 'ਤੇ ਮੌਜੂਦ ਸੁਰੱਖਿਆ ਕਰਮੀਆਂ ਤੇ ਸਰਕਾਰੀ ਕਰਮਚਾਰੀਆਂ ਦੇ ਧਿਆਨ ਵਿੱਚ ਲਿਆਂਦਾ।
ਇਸ ਨੂੰ ਜ਼ਿਲ•ਾ ਪ੍ਰਸਾਸ਼ਨ ਦੀ ਅਣਗਹਿਲੀ ਕਹਿ ਲਵੋਂ ਜਾਂ ਨਲਾਇਕੀ ਕਿ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਮੁੱਖ ਮਹਿਮਾਨ ਵੱਲੋਂ ਸ਼ਹੀਦਾਂ ਨੂੰ ਚੜ•ਾਈਆਂ ਗਈਆਂ ਸਾਈਕਲ ਦੇ ਟਾਇਰਾਂ ਨਾਲ ਬਣਾਈਆਂ ਇਹਨਾਂ ਫੁੱਲ ਮਾਲਾਵਾਂ (ਰੀਥਾਂ) ਵੱਲ ਕਿਸੇ ਦਾ ਧਿਆਨ ਨਹੀ ਗਿਆ। ਦੱਸ ਦਈਏ ਕਿ ਬੀਤੇ ਕੱਲ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਸਰਕਾਰ ਦੀ ਤਰਜਮਾਨੀ ਕਰਦਿਆਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਸੀ। ਜਦ ਕਿ ਇਸ ਮੌਕੇ ਜ਼ਿਲ•ੇ ਨਾਲ ਸਬੰਧਤ ਵਿਧਾਇਕ, ਸਮੁੱਚਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਮੌਜੂਦ ਸੀ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀ ਗਿਆ। ਇਕ ਕਿਸਾਨ ਜੱਥੇਬੰਦੀ ਵੱਲੋ ਮੌਕੇ 'ਤੇ ਸੈਂਕੜੇ ਲੋਕਾਂ ਦੀ ਮੌਜੂਦਗੀ ਵਿੱਚ ਬਣਾਈ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਜੋ ਭਾਰੀ ਚਰਚਾ ਦਾ ਵਿਸ਼ਾ ਬਣੀ ਹੌਈ ਹੈ।
ਇਥੇ ਇਹ ਵੀ ਦੱਸ ਦਈਏ ਕਿ ਨੌਜਵਾਨ ਪੀੜ•ੀ ਨੂੰ ਸ਼ਹੀਦਾਂ ਦੇ ਸਤਿਕਾਰ ਦਾ ਪਾਠ ਪੜ•ਾਉਣ ਵਾਲੇ ਅਧਿਕਾਰੀ ਤੇ ਰਾਜਸੀ ਆਗੂ ਖੁਦ ਹੀ ਸ਼ਹੀਦਾਂ ਦਾ ਅਪਮਾਨ ਕਰਦੇ ਆਮ ਦੇਖੇ ਗਏ। ਸ਼ਹੀਦੀ ਸਮਾਰਕ ਦੇ ਬਾਹਰ ਲੱਗੀ ਜੁੱਤੀਆਂ ਬਾਹਰ ਉਤਾਰਣ ਵਾਲੀ ਵਿਸ਼ੇਸ ਤਖਤੀ ਨੂੰ ਅਣਗੌਲਿਆਂ ਕਰਕੇ ਰਾਜਸੀ ਆਗੂ ਤੇ ਸਿਵਲ ਤੇ ਸੁਰੱਖਿਆ ਅਧਿਕਾਰੀ ਜੁੱਤੀਆਂ ਸਮੇਤ ਸ਼ਹੀਦੀ ਸਮਾਰਕਾਂ ਅੰਦਰ ਖੁੱਲ ਕੇ ਵਿਚਰਦੇ ਰਹੇ ਜਦ ਕਿ ਭਾਰੀ ਗਿਣਤੀ ਵਿੱਚ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵੀ ਉਹਨਾਂ ਨੂੰ ਰੋਕਣ ਵਿੱਚ ਅਸਮਰੱਥ ਰਹੇ।
ਦੂਸਰੇ ਪਾਸੇ ਪ੍ਰਸਾਸ਼ਨਿਕ ਅਧਿਕਾਰੀ ਦੱਬੀ ਆਵਾਜ਼ ਵਿੱਚ ਸ਼ਹੀਦਾਂ ਦੇ ਅਪਮਾਨ ਪਿੱਛੇ ਗੈਰ ਸਮਾਜੀ ਅਨਸਰਾਂ ਦਾ ਹੱਥ ਦੱਸ ਕੇ ਆਪਣਾ ਦਾਮਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਪੱਖ ਜਾਨਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨਾਲ ਸੰਪਰਕ ਕਰਨ ਦੀ ਕੀਤੀ ਵਾਰ ਵਾਰ ਕੋਸ਼ਿਸ਼ 'ਤੇ ਉਹਨਾਂ ਮੋਬਾਈਲ ਫੋਨ ਨਾ ਚੁੱਕਿਆ ਜਦ ਕਿ ਜ਼ਿਲ•ੇ ਦੇ ਕੁਝ ਅਧਿਕਾਰੀ ਜ਼ਿਲ•ਾ ਪ੍ਰਸਾਸ਼ਨ ਦੀ ਇਸ ਨਲਾਇਕੀ ਦਾ ਨਜ਼ਲਾ ਦੂਸਰਿਆਂ 'ਤੇ ਸੁਟਦਿਆਂ ਕਹਿ ਰਹੇ ਹਨ ਕਿ ਕੈਬਨਿਟ ਮੰਤਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਗਏ ਹਨ, ਉਸ ਤੋਂ ਬਾਅਦ ਹੋਰ ਵੀ ਵੱਖ ਵੱਖ ਪਾਰਟੀਆਂ, ਵਿਦਿਆਰਥੀ ਤੇ ਕ੍ਰਾਂਤੀਕਾਰੀ ਯੂਨੀਅਨਾਂ ਦੇ ਨੁੰਮਾਇੰਦੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਮਹਿਬੂਬ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ। ਸ਼ਹੀਦਾਂ ਦੇ ਇਸ ਅਪਮਾਨ ਨੂੰ ਲੈ ਕੇ ਇਲਾਕਾ ਨਿਵਾਸੀਆਂ ਅਤੇ ਵੱਖ ਵੱਖ ਇਨਕਲਾਬੀ ਜੱਥੇਬੰਦੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਗਰੂਕ ਇਲਾਕਾ ਨਿਵਾਸੀਆਂ ਅਤੇ ਇਨਕਲਾਬੀ ਜੱਥੇਬੰਦੀਆਂ ਨੇ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
..............................................
ਟਿੱਪਣੀ:- ਸ਼ਹੀਦਾਂ ਦਾ ਅਪਮਾਨ ਤਾਂ ਸਿਰਫ ਸਰਕਾਰ ਹੀ ਕਰ ਸਕਦੀ ਹੈ, ਜਿਹੜੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਨਾਕਾਮ ਰਹੀ ਹੈ।
ਮਜਬੂਰ ਜੰਤਾ ਨੇ ਤਾਂ ਉਨ੍ਹਾਂ ਨੂੰ ਪੁਛਿਆ ਹੈ ਕਿ ਕੀ ਇਹ ਤੁਹਾਡੇ ਸੁਪਨਿਆਂ ਦਾ ਦੇਸ਼ ਹੀ ਹੈ ? ਜਿਸ ਵਿਚ ਮਜਬੂਰ ਲੋਕਥ ਨੂੰ ਦਿਨ-ਦਿਹਾੜੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ ਅਤੇ 34 ਸਾਲ ਵਿਚ ਵੀ ਕੋਈ ਇੰਸਾਫ ਨਹੀਂ ਮਿਲਿਆ। ਕੀ ਤੁਸੀਂ ਅਜਿਹੇ ਸ਼ਾਸਨ ਲਈ ਹੀ ਕੁਰਬਾਨੀਆਂ ਦਿੱਤੀਆਂ ਸਨ ?
ਅਮਰ ਜੀਤ ਸਿੰਘ ਚੰਦੀ
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਫੁੱਲਾਂ ਦੀ ਆੜ ‘ਚ ਟਾਇਰਾਂ ਦੇ ਹਾਰ ਭੇਂਟ ਕੀਤੇ
Page Visitors: 2691