ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਇਕ ਅੜਾਉਣੀ, ਉਸ ਦੇ ਕੁਝ ਪੱਖ ਅਤੇ ਮੇਰੇ ਵਲੋਂ ਉਨ੍ਹਾਂ ਬਾਰੇ ਸੁਝਾਉ
ਇਕ ਅੜਾਉਣੀ, ਉਸ ਦੇ ਕੁਝ ਪੱਖ ਅਤੇ ਮੇਰੇ ਵਲੋਂ ਉਨ੍ਹਾਂ ਬਾਰੇ ਸੁਝਾਉ
Page Visitors: 2581

  ਇਕ ਅੜਾਉਣੀ, ਉਸ ਦੇ ਕੁਝ ਪੱਖ ਅਤੇ ਮੇਰੇ ਵਲੋਂ ਉਨ੍ਹਾਂ ਬਾਰੇ ਸੁਝਾਉ
   1. ਕੀ ਸਿੱਖੀ ਦੇ ਨਿਘਾਰ ਨੂੰ ਇਕ ਆਦਮੀ ਠੱਲ੍ਹ ਪਾ ਸਕਦਾ ਹੈ ?
 ਜਵਾਬ:- ਨਹੀਂ ਬਿਲਕੁਲ ਨਹੀਂ, ਸਿੱਖੀ ਦਾ ਨਿਘਾਰ ਬਹੁ ਪੱਖੀ ਹੈ, ਉਸ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਸਿੱਖ, ਜੋ ਇਨ੍ਹਾਂ ਪੱਖਾਂ ਬਾਰੇ ਸੋਝੀ ਰਖਦੇ ਹੋਣ, ਉਹ ਹੀ ਇਕੱਠੇ ਹੋ ਕੇ ਇਸ ਨੂੰ ਠੱਲ੍ਹ ਪਾ ਸਕਦੇ ਹਨ ।
    2. ਕੀ ਕੋਈ ਅਜਿਹਾ ਹੱਲ ਹੈ ਜਿਸ ਤੇ ਧਿਆਨ ਕੇਂਦਰਤ ਕੀਤਿਆਂ ਸਿੱਖੀ ਦਾ ਨਿਘਾਰ ਰੁਕ ਸਕਦਾ ਹੈ ?
 ਜਵਾਬ:- ਨਹੀਂ ਇਸ ਨਿਘਾਰ ਨੂੰ ਸਭ ਪਾਸਿਆਂ ਤੋਂ ਰੋਕਿਆਂ ਹੀ ਕਾਮਯਾਬ ਹੋਇਆ ਜਾ ਸਕਦਾ ਹੈ ।
   3. ਕੀ ਕੁਝ ਬੰਦੇ ਇਕੱਠੇ ਹੋ ਕੇ ਇਸ ਨੂੰ ਠੱਲ੍ਹ ਪਾ ਸਕਦੇ ਹਨ ?
 ਜਵਾਬ:- ਹਾਂ ਯਕੀਨਨ ਕੁਝ ਸਿੱਖ ਆਪਣੇ-ਆਪਣੇ ਕਿੱਤੇ ਦੇ ਮਾਹਰ, ਨਿਸ਼ਕਾਮ ਭਾਵਨਾ ਨਾਲ ਜੁੜ ਬੈਠਣ ਤਾਂ ਠੱਲ ਪਾਈ ਜਾ ਸਕਦੀ ਹੈ ।
   4. ਇਨ੍ਹਾਂ ਬੰਦਿਆਂ ਨੂੰ ਇਕੱਠੇ ਕੌਣ ਕਰੇਗਾ ?
 ਜਵਾਬ:- ਪਤਾ ਨਹੀਂ ਪਰ ਕਿਸੇ-ਨਾ-ਕਿਸੇ ਨੂੰ ਤਾਂ  ਉਪਰਾਲਾ ਕਰਨਾ ਹੀ ਪਵੇਗਾ। ਜੇ ਕੁਝ ਵੀਰ-ਭੈਣ ਮੇਰੀ ਸੇਵਾ ਲਾਉਂਦੇ ਹਨ, ਤਾਂ ਮੈਂ ਇਹ ਉਪਰਾਲਾ ਕਰਨ ਨੂੰ ਤਿਆਰ ਹਾਂ। ਇਵੇਂ ਹੀ ਜੇ ਕੁਝ ਵੀਰ-ਭੈਣ ਕਿਸੇ ਹੋਰ ਨੂੰ ਲਾਇਕ ਸਮਝ ਕੇ ਉਸ ਦੀ ਸੇਵਾ ਲਾਉਂਦੇ ਹਨ, ਤਾਂ ਉਸ ਨੂੰ ਵੀ ਤਨ-ਮਨ-ਧਨ ਨਾਲ ਇਹ ਸੇਵਾ ਨਿਭਾਉਣੀ ਬਣਦੀ ਹੈ ।          
   5. ਸਾਡੇ ਕੋਲ ਇਸ ਲਈ ਕਿੰਨਾ ਸਮਾ ਹੈ ?
 ਜਵਾਬ:- ਅਸੀਂ ਤਾਂ ਪਹਿਲਾਂ ਹੀ ਬਹੁਤ ਖੁੰਝ ਚੁੱਕੇ ਹਾਂ, ਪਰ ਜੇ ਕੋਈ ਵੀਰ-ਭੈਣ ਇਸ ਬਾਰੇ ਕੁਝ ਹੋਰ ਸੋਚਦੇ ਹਨ ਤਾਂ ਉਨ੍ਹਾਂ ਦੀ ਗੱਲ ਤੇ ਵੀ ਗੌਰ ਕੀਤਾ ਜਾ ਸਕਦਾ ਹੈ।
   ਨੋਟ:- ਜਿਹੜਾ ਵੀ ਸੱਜਣ ਮੇਰੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਨਾ ਹੋਵੇ ਉਹ ਆਪਣੇ ਵਿਚਾਰ ਜ਼ਰੂਰ ਲਿਖੇ।
           ਜਿਹੜਾ ਵੀ ਸੱਜਣ ਮੇਰੀਆਂ ਗੱਲਾਂ ਨਾਲ ਸਹਿਮਤ ਹੈ, ਉਹ ਵੀ ਜ਼ਰੂਰ ਲਿਖੇ ਕਿ ਇਨ੍ਹਾਂ ਗੱਲਾਂ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ ?    
   ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਇਸ ਅੜਾਉਣੀ ਨੂੰ ਹੱਲ ਕਰਨਾ ਜ਼ਰੂਰੀ ਹੈ , ਇਸ ਲਈ ਜੋ ਵੀ ਵੀਰ-ਭੈਣ ਇਸ ਬਾਰੇ ਕੋਈ ਸੁਝਾਅ ਭੇਜੇਗਾ, ਉਸ ਦਾ ਬੜਾ ਅਹਿਸਾਨ ਮੰਦ ਹੋਵਾਂ ਗਾ।
                      ਸੁਝਾਵਾਂ ਦੀ ਉੜੀਕ ਵਿਚ
                      ਅਮਰ ਜੀਤ ਸਿੰਘ ਚੰਦੀ
                                  7-7-15

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.