ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪਾਂ ਦਾ ਫਰਕ ਸਮਝਣ ਦੀ ਲੋੜ !
ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪਾਂ ਦਾ ਫਰਕ ਸਮਝਣ ਦੀ ਲੋੜ !
Page Visitors: 2727

ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪਾਂ ਦਾ ਫਰਕ ਸਮਝਣ ਦੀ ਲੋੜ !
ਇਹ ਨਹੀਂ ਕਿ ਪ੍ਰੋ: ਸਾਹਿਬ ਸਿੰਘ ਜੀ ਤੋਂ ਬਾਅਦ ਵਿਆਕਰਣ ਦਾ ਕੋਈ ਮਾਹਰ ਹੋਇਆ ਹੀ ਨਹੀਂ। ਵਿਆਕਰਣ ਦੇ ਮਾਹਰ ਕੁਝ ਵਿਦਵਾਨ ਅੱਜ ਵੀ ਹਨ। ਪਰ ਸਿਰਫ ਵਿਆਕਰਣ ਦੇ ਮਾਹਰ ਹੋਣ ਨਾਲ ਗੁਰਬਾਣੀ ਦੀ ਸਹੀ ਵਿਆਖਿਆ ਕਰ ਸਕਣੀ ਸੰਭਵ ਨਹੀਂ। ਗੁਰਬਾਣੀ ਵਿੱਚ ਅਧਿਆਤਮ ਬਾਰੇ ਬੜੀਆਂ ਡੂੰਘੀਆਂ ਗੱਲਾਂ ਦਰਜ ਹਨ। ਪਰ ਅੱਜ ਕਲ੍ਹ ਦੇ ਇਹਨਾਂ ਵਿਦਵਾਨਾਂ ਨੇ ਅਧਿਆਤਮ ਬਾਰੇ ਤਾਂ ਕੁਝ ਪੜ੍ਹਿਆ ਨਹੀਂ।ਜਿੱਥੇ ਵੀ ਮਨ, ਆਤਮਾ/ਜੀਵਾਤਮਾ, ਅੰਤਹਕਰਣ ਆਦਿ ਦੀ ਗੱਲ ਆ ਗਈ, ਉਸਨੂੰ ਹਿੰਦੂ ਧਰਮ ਦੀ ਵਿਚਾਰਧਾਰਾ ਮੰਨਕੇ ਅਰਥ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਜੇ ਇਹਨਾਂਨੇ ਮਨ, ਜੀਵਾਤਮਾ, ਜੀਵਨ-ਜੋਤਿ, ਜੀਵਨ-ਸੱਤਾ ਆਦਿ ਬਾਰੇ ਪੜਿਆ ਹੋਵੇ ਤਾਂ ਇਹਨਾਂ ਨੂੰ ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪਾਂ ਦੇ ਫਰਕ ਦਾ ਪਤਾ ਹੋਵੇ। ਪਰ ਇਹਨਾਂ ਨੇ ਅਧਿਆਤਮ ਬਾਰੇ ਕੁਝ ਪੜ੍ਹਿਆ ਨਾ ਹੋਣ ਕਰਕੇ ਆਧਿਆਤਮਕ ਪੱਖ ਨੂੰ ਮੁੱਢੋਂ ਹੀ ਰੱਦ ਕਰਨ ਦੇ ਚੱਕਰ ਵਿੱਚ ਗੁਰਬਾਣੀ ਅਰਥ ਆਪਣੀ ਸੋਚ ਮੁਤਾਬਕ ਘੜਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ। ਬੱਸ ਸਾਰਾ ਫਰਕ ਏਥੇ ਹੀ ਪੈ ਰਿਹਾ ਹੈ।ਵਰਨਾ ਵਿਆਕਰਣ ਦੇ ਮਾਹਰ ਅੱਜ ਵੀ ਹਨ।
ਪਰਮਾਤਮਾ ਭਲੀ ਕਰੇ ਅਤੇ ਵਿਆਕਰਣ ਦੇ ਨਾਲ ਨਾਲ ਇਹ ਲੋਕ, ਇਮਾਨਦਾਰੀ ਨਾਲ ਅਧਿਆਤਮ ਬਾਰੇ ਵੀ ਕੁਝ ਗਿਆਨ ਹਾਸਲ ਕਰ ਲੈਣ ਤਾਂ ਇਹਨਾਂ ਨੂੰ ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪਾਂ ਦਾ ਫਰਕ ਪਤਾ ਲੱਗ ਜਾਵੇ।ਫੇਰ ਇਹਨਾਂ ਨੂੰ ਅਰਥ ਬਦਲਣ ਦੀ ਜਰੂਰਤ ਨਾ ਪਵੇ ਅਤੇ ਗੁਰੂ ਨੇ ਜੋ ਸੁਨੇਹਾਂ ਦਿੱਤਾ ਹੈ ਉਸ ਨੂੰ ਉਸੇ ਰੂਪ ਵਿੱਚ ਬਿਆਨ ਕਰ ਸਕਣ। ਇਸ ਤਰ੍ਹਾਂ ਸਾਰੇ ਝਮੇਲੇ ਹੀ ਦੂਰ ਹੋ ਜਾਣ।
ਆਮੀਨ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.