ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਓਅੰਕਾਰ ਸ਼ਬਦ ਬਾਰੇ :-
-: ਓਅੰਕਾਰ ਸ਼ਬਦ ਬਾਰੇ :-
Page Visitors: 2904

 -: ਓਅੰਕਾਰ ਸ਼ਬਦ ਬਾਰੇ :-
ਵੱਖ ਵੱਖ ਵਿਦਵਾਨਾਂ ਨੇ
ਓਮਦਾ ਸੰਧੀ ਛੇਦ ਕਰਕੇ ਇਹਨਾਂ ਅੱਖਰਾਂ ਤੋਂ ਵੱਖ ਵੱਖ ਅਰਥ ਕਲਪੇ ਹਨ।ਜਿਵੇਂ-
ਕਿਸੇ ਵਿਦਵਾਨ ਨੇ- ਭੂ:, ਭੁਵ:, ਸਵ:
ਕਿਸੇ ਨੇ ਅਗਨਿ
, ਵਾਯੂ ਅਤੇ ਆਦਿਤਯ
 ਕਿਸੇ ਨੇ- ਅ- ਅਕਾਰ ਸੇ ਵਿਰਾਟ, ਅਗਨਿ ਔਰ ਵਿਸ਼ਵ ਉ- ਉਕਾਰ ਸੇ ਹਿਰਣਯ ਗਰਭ, ਵਾਯੂ, ਔਰ ਤੇਜਸ  ਮ- ਮਕਾਰ ਸੇ ਈਸ਼ਵਰ, ਆਦਿਤਯ ਔਰ ਪ੍ਰਾਗਯ।
, ਉ ਅਤੇ ਮ ਦੇ ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਅਰਥ ਵੀ ਕਲਪੇ ਹਨ।
ਤਦ੍ਰ ਏਕਮ (ਉਹ ਇੱਕ ਹੈ) ਦਾ ਸੰਕੇਤ ਤਾਂ ਬੇਸ਼ੱਕ ਰਿਗ ਵੇਦ ਵਿੱਚੋਂ ਵੀ ਮਿਲਦਾ ਹੈ।  ਪਰ ਰਿਗ ਵੇਦ ਵਿੱਚ ਵੀ ਵਿਆਪਕ ਤੌਰ ਤੇ ਬਹੁ-ਦੇਵਤਾਵਾਦੀ ਦਰਿਸ਼ਟੀਕੋਣ ਹੀ ਅਪਨਾਇਆ ਗਿਆ ਹੈ।
ਮਾਂਡੂਕਯ ਉਪਨਿਸ਼ਦ ਵਿੱਚ ਓਅੰ ਦਾ ਸੰਧੀ ਵਿਛੇਦ ਕਰਕੇ ਕੁਝ ਇਸ ਪ੍ਰਕਾਰ ਦੇ ਅਰਥ ਕੀਤੇ ਗਏ ਹਨ।  ਵੈਸ਼ਵਾਨਰ (ਵਿਰਾਟ), ਤੇਜਸਵ (ਹਿਰਣਯ ਗਰਭ) ਅਤੇ ਮਪ੍ਰਾਗਯ (ਈਸ਼ਵਰ)।
ਮਾਂਡੂਕਯ ਉਪਨਿਸ਼ਦ ਵਿੱਚ ਓਮ/ ਓਅੰ/ ਓਅੰਕਾਰ ਅੱਖਰ ਨੂੰ ਭੂਤ, ਵਰਤਮਾਨ, ਭਵਿੱਖਤ ਵਿੱਚ ਅਤੇ ਤਿੰਨਾਂ ਕਾਲਾਂ ਤੋਂ ਪਰੇ ਦੱਸਿਆ ਹੈ।  ਪਰ ਫੇਰ ਵੀ ਇਸ ਓਅੰ/ਓਮ ਸ਼ਬਦ ਦੇ ਵੱਖ ਵੱਖ ਪਦ-ਛੇਦ ਕਰਕੇ ਸ਼ਬਦਾਂ ਨੂੰ ਵੱਖ ਵੱਖ ਅਰਥਾਂ ਵਿੱਚ ਮੰਨਿਆ ਹੈ।
ਓਮ ਦੀਆਂ ਅ, ਉ ਅਤੇ ਮ ਤਿੰਨ ਮਾਤਰਾਵਾਂ ਦੇ-
ਵੈਸ਼ਨਾਵਰ, ਜਾਗ੍ਰਿਤ ਅਵਸਥਾ ਦਾ ਸੁਆਮੀ।  ਅਰਥਾਤ, ਆਤਮਾ ਦੇ ਜਾਗ੍ਰਿਤ ਅਵਸਥਾ ਨਾਲ ਸੰਬੰਧਿਤ ਵੈਸ਼ਵਾਨਰ (ਵਿਸ਼ਵ ਦੇ ਸਾਰੇ ਨਰਾਂ ਵਿੱਚ ਰਹਿਣ ਵਾਲੇ) ਪ੍ਰਥਮ ਪਾਦ ਨੂੰ ਅਕਾਰ- ਮਾਤ੍ਰਾ ਦਾ ਰੂਪ ਮੰਨਿਆ ਹੈ।
ਤੇਜਸ, ਸਵਪਨ ਅਵਸਥਾ ਦਾ ਸੁਆਮੀ।  ਅਰਥਾਤ ਆਤਮਾ ਦੇ ਸੁਪਨ-ਅਵਸਥਾ ਨਾਲ ਸੰਬੰਧਿਤ ਤੈਜਸ ਨਾਮ ਵਾਲੇ ਪਾਦ ਨੂੰ ਉਕਾਰ ਮਾਤ੍ਰਾ ਦਾ ਰੂਪ ਮੰਨਿਆ ਹੈ।
ਪ੍ਰਾਗਯ, ਸਖੋਪਤੀ ਦਾ ਸਵਾਮੀ।ਅਰਥਾਤ ਆਤਮਾ ਦੇ ਸੁਸ਼ਪਤ-ਅਵਸਥਾ ਨਾਲ ਸੰਬੰਧਤ ਪ੍ਰਾਗਿਆ ਨਾਮ ਪਾਦ ਨੂੰ ਮਕਾਰ-ਮਾਤ੍ਰਾ ਦਾ ਰੂਪ ਮੰਨਿਆ ਗਿਆ ਹੈ।
ਇਸ ਤਰ੍ਹਾਂ ਮਾਂਡੁਕਯ ਉਪਨਿਸ਼ਦ ਵਿੱਚ ਓਂਕਾਰਦਾ ਸੰਬੰਧ ਚੇਤਨਾ ਦੀਆਂ ਵੱਖ ਵੱਖ ਅਵਸਥਾਵਾਂ ਨਾਲ ਦੱਸਿਆ ਗਿਆ ਹੈ।
ਗੁਰਮਤਿ:-- ਕਿਉਂਕਿ ਓਅੰਸ਼ਬਦ ਹਿੰਦੂ ਗ੍ਰੰਥਾਂ ਵਿੱਚ ਬ੍ਰਹਮ (ਪਰਮਾਤਮਾ) ਲਈ ਵਰਤਿਆ ਗਿਆ ਹੈ।  ਅਤੇ ਗੁਰਮਤਿ ਵਿੱਚ ਬ੍ਰਹਮ (ਪਰਮਾਤਮਾ) ਲਈ ਵਰਤਿਆ ਗਿਆ ਕੋਈ ਵੀ ਨਾਮ ਸਤਿਕਾਰਿਤ ਹੈ। ਇਸ ਲਈ ਬ੍ਰਹਮ (ਪਰਮਾਤਮਾ) ਲਈ ਵਰਤੇ ਗਏ ਓਅੰ ਸ਼ਬਦ ਨੂੰ ਵੀ ਗੁਰੂ ਸਾਹਿਬ ਨੇ ਬ੍ਰਹਮ (ਪਰਮਾਤਮਾ) ਲਈ ਵਰਤਿਆ ਹੈ।  ਪਰ ਗੁਰਮਤਿ ਫਲੌਸਫੀ ਅਨੁਸਾਰ ਉਸ ਨੂੰ ਜਾਂ ਉਸ ਦੇ ਨਾਮ ਨੂੰ ਵੱਖ ਵੱਖ ਅਵਸਥਾਵਾਂ, ਜਾਂ ਉਪਾਧੀਆਂ ਵਿੱਚ ਨਹੀਂ ਵੰਡਿਆ ਜਾ ਸਕਦਾ।  ਉਹ ਹਰ ਹਾਲਤ ਵਿੱਚ ਸੰਪੂਰਣ ਹੈ, ਇੱਕ ਹੈ।   ਉਸ ਨੂੰ ਵੱਖ ਵੱਖ ਟੁਕੜਿਆਂ ਵਿੱਚ ਨਹੀਂ ਅਰਥਾਇਆ ਜਾ ਸਕਦਾ।  ਪਰ ਇਸ ਦੇ ਉਲਟ ਹਿੰਦੂ ਗ੍ਰੰਥਾਂ ਵਿੱਚ ਇਸ ਨੂੰ ਵੱਖ ਵੱਖ ਟੁਕੜਿਆਂ ਵਿੱਚ ਵੰਡਿਆ ਗਿਆ ਹੈ।
 
ਗੁਰੂ ਸਾਹਿਬ ਨੇ ਓਅੰ ਦੇ ਮੂਹਰੇ ਗਿਣਤੀ ਦਾ ‘1’ ਲਗਾ ਕੇ ਇਸ ਸ਼ਬਦ ਦੇ ਵੱਖ ਵੱਖ ਟੁਕੜਿਆਂ ਵਿੱਚ ਵੰਡੇ ਜਾਣ ਵਾਲੀ ਹਰ ਸੰਭਾਵਨਾ ਨੂੰ ਮੁਕਾ ਦਿੱਤਾ ਹੈ ਅਤੇ ਇਸ ਦੇ ਪਿੱਛੇ ‘> ਕਾਰਪਿਛੇਤਰ ਲਗਾ ਕੇ ਇਸ ਦੀ ਵਿਆਪਕਤਾ ਅਤੇ ਸੰਪੂਰਣਤਾ ਦ੍ਰਿੜ ਕਰਵਾ ਦਿੱਤੀ ਹੈ।
 
ਓਅੰ ਸ਼ਬਦ ਦੇ ਮੂਹਰੇ ‘1’ ਲਗਾਣ ਤੋਂ ਮਤਲਬ ਹੈ ਕਿ ਉਸ ਨੂੰ ਵੱਖ ਵੱਖ ਸ਼ਕਤੀਆਂ ਜਾਂ ਵੱਖ ਵੱਖ ਆਤਮਕ ਅਵਸਥਾਵਾਂ ਵਿੱਚ ਨਹੀਂ ਵੰਡਿਆ ਜਾ ਸਕਦਾ।  ਜਿਵੇਂ 5+ਆਬ ਤੋਂ ਪੰਜਾਬ, 3+ ਫਲ ਤੋਂ ਤ੍ਰਿਫਲਾ ਆਦਿ ਲਫਜ਼ ਸੰਪੂਰਣ ਇੱਕ ਲਫਜ਼ ਹਨ, ਇਸੇ ਤਰ੍ਹਾਂ ੴ ਵੀ ਇੱਕ ਅਤੇ ਸੰਪੂਰਣ ਸ਼ਬਦ ਹੈ।
ਕਿਉਂਕਿ ੴ ਇਕ ਸੰਪੂਰਣ ਸ਼ਬਦ ਹੈ ਅਤੇ ਪਰਮਾਤਮਾ ਦੇ **ਨਾਮ** ਲਈ ਵਰਤਿਆ ਗਿਆ ਹੈ ਇਸ ਲਈ ਵਿਆਕਰਣ ਪੱਖੋਂ ਇਸ **ਨਾਮ** ਦੀ ਚੀਰਫਾੜ ਨਹੀਂ ਕੀਤੀ ਜਾ ਸਕਦੀ।
ਜਸਬੀਰ ਸਿੰਘ ਵਿਰਦੀ
ਨੋਟ:- ਇਹ ਵਿਚਾਰ ਹਰਜਿੰਦਰ ਸਿੰਘ ਘੜਸਾਣਾ ਦੇ ਹੇਠਾਂ ਦਿੱਤੇ ਲੇਖ ਨਾਲ ਸੰਬੰਧਤ ਹੈ)
ਨਵੀਨ ਟੀਕਾਕਾਰਾਂ ਅਤੇ ਨਿਰੁਤਕਾਰਾਂ ਨੇ '' (ਓਅੰਕਾਰੁ) ਨੂੰ ਉਕਾਰ,ਅਕਾਰ,ਮਕਾਰ ਮਿਥ ਕੇ ਇਸ ਨੂੰ ਬ੍ਰਹਮਾ,ਵਿਸ਼ਨੂੰ ਅਤੇ ਸ਼ਿਵ ਕਰਕੇ ਅਰਥਾਇਆ ਹੈ। ਅਜੋਕੀ ਸਦੀ ਦੇ ਵਿਦਵਾਨਾਂ ਨੇ ਵੀ 'ਓਅੰਕਾਰ' ਦੇ ਉਪਰੋਕਤ ਅਰਥ ਕਰਕੇ '' ਨੂੰ ਮੁੱਖ ਰੂਪ ਵਿੱਚ ਅਰਥਾ ਦਿੱਤਾ। ਭਾਵ ਸਰਬ ਮਾਲਕ,ਪਾਲਕ,ਰਾਜ਼ਕ ਇਕੋ ਹੀ ਹੈ। ਵਿਆਕਰਣਿਕ ਪੱਖ ਤੋਂ ਉਕਤ ਸ਼ਬਦ ਹੋਰ ਖੋ਼ਜ਼ ਦਾ ਮੁਥਾਜ਼ ਹੈ।
ਜੇਕਰ 'ਓਅੰਕਾਰੁ' ਸ਼ਬਦ ਨੂੰ ਭਾਰਤੀ ਸੰਸਕ੍ਰਿਤੀ ਅਨੁਸਾਰ ਲਈਏ ਤਾਂ 'ਇਕ ਪੁਰਾਤਨ ਸੰਕੇਤ ਜੋ ਅਕਾਲ ਪੁਰਖ ਬਾਬਤ ਵਰਤਿਆ ਜਾਂਦਾ ਸੀ', ਜਾਪਦਾ ਹੈ। ਮਾਂਡੂਕਯ ਉਪਨਿਸ਼ਦ ਵਿੱਚ ਇਕ ਸਲੋਕ ਇਸ ਗੱਲ ਦੀ ਪੁਸ਼ਟੀ ਕਰਦਾ ਹੈ :
'ਓਮਿਤਯੇਦਖਰਮਿਦੰ ਸਰਬਤਸਯੋਪਖਯਾਨੰ ਭੂਤੰ ਭਵਿਸ਼ਯਦਿਤਿ।
ਸਰਬਮੋਂਕਾਰ ਏਵ ਯਚਾਨਯਤਿਤ੍ਰ ਕਾਲਾਤੀਤੰ ਤਦਪਿਯੋਂਕਾਰ ਏਵ।
ਭਾਵ '' ਦੀ ਧੁਨੀ ਕਰਨ ਵਾਲਾ। ਇਹ ਧੁਨੀ ਹੀ 'ਹੁਕਮ' ਹੈ। ਜਿਸ ਮੂਜਬ ਸਾਰਾ ਪਾਸਾਰਾ ਹੋਂਦ ਵਿੱਚ ਆਇਆ ਹੈ।
'ਪਾਲੀ' ਭਾਖਾ ਵਿੱਚ 'ਪ੍ਰਣਵ,ਅਖਛਰ' ਆਦਿ ਓਅੰਕਾਰ ਵਜੋਂ ਹੀ ਮੰਗਲ-ਰੂਪ ਵਿੱਚ ਵਰਤੇ ਜਾਂਦੇ ਹਨ।   ਬੋਧੀਆਂ ਵਿੱਚ ਬਹੁ ਚਰਚਿਤ ਮੰਤਰ ਵੀ 'ਓਮ ਮਣੀ ਪਦਮੇ ਹੁੰ' ਵੀ ਇਸ ਵੀਚਾਰ ਦੀ ਪੁਸ਼ਟੀ ਕਰਦਾ ਹੈ।
'ਓਅੰਕਾਰੁ' 'ਓਅੰ' ਨੂੰ ਪਛੇਤਰ ਪ੍ਰਤਿਯ 'ਕਾਰ' ਲੱਗ ਕੇ ਬਣਿਆ ਦੀ ਬਜਾਇ 'ਓਅੰਕਾਰੁ' ਇਕ ਸਯੁੰਕਤ ਪਦ ਜਾਪਦਾ ਹੈ।
ਭੁੱਲ-ਚੁਕ ਦੀ ਖਿਮਾਂ
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.