ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਆਪਣੇ-ਆਪ ਨੂੰ ਗੁਰਮਤਿ ਦਾ ਮਹਾਨ ਵਿਦਵਾਨ ਸਮਝਣ ਵਾਲੇ ?
ਆਪਣੇ-ਆਪ ਨੂੰ ਗੁਰਮਤਿ ਦਾ ਮਹਾਨ ਵਿਦਵਾਨ ਸਮਝਣ ਵਾਲੇ ?
Page Visitors: 2728

ਆਪਣੇ-ਆਪ ਨੂੰ ਗੁਰਮਤਿ ਦਾ ਮਹਾਨ ਵਿਦਵਾਨ ਸਮਝਣ ਵਾਲੇ ?
"“ਮਃ ੨ ॥
 ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
 ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ
॥੨॥(ਪੰਨਾ 787)”
 ਕੁਝ ਦਿਨ ਪਹਿਲਾਂ ਹੀ ਇਸ ਸਲੋਕ ਦੇ ਅਰਥਾਂ ਬਾਰੇ ਚਮਕੌਰ ਸਿੰਘ ਬਰਾੜ ਨਾਲ ਵਿਚਾਰ ਵਟਾਂਦਰਾ ਹੋਇਆ ਸੀ। ਅਤੇ ਉਹ ਮੇਰੇ ਸਵਾਲਾਂ ਦੇ ਜਵਾਬ ਨਹੀਂ ਸਨ ਦੇ ਸਕੇ। ਹੁਣ ਉਹਨਾਂ ਨੇ ਫੇਰ ਇਸ ਸਲੋਕ ਦੇ ਪਹਿਲਾਂ ਵਾਲੇ ਹੀ ਅਰਥ ਕਿਸੇ ਪੋਸਟ ਤੇ ਪਾ ਦਿੱਤੇ ਹਨ। ਹੇਠਾਂ ਪ੍ਰਸਤੁਤ ਹੈ ਇਸ ਸਲੋਕ ਬਾਰੇ ਹੋਇਆ (ਅਤੇ ਚੱਲ ਰਿਹਾ) ਵਿਚਾਰ ਵਟਾਂਦਰਾ:-
 “ਝੳਸਬਰਿ ਸ਼ਨਿਗਹ ੜਰਿਦi ਚਮਕੌਰ ਸਿੰਘ ਬਰਾੜ ਜੀ!
 “ਮਃ ੨ ॥
 ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
 ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ
॥੨॥(ਪੰਨਾ 787)
 ਤੁਹਾਡੇ ਅਰਥ— ਹੇ ਨਾਨਕ ! ਕਹੁ ਕਿ ਹੇ ਭਾਈ ! ਜੇ ਬੰਦਾ ਅਜ਼ੋਕੇ ਸਮੇਂ ਰਾਤ ਵਾਸਤੇ ਧਨ ਇੱਕਠਾ ਕਰੀ ਜਾਵੇ ਅਤੇ ‘ਸੁਭਾ ਸਵੇਰੇ ਇਸ ਦੁਨੀਆ ਤੋਂ *ਟੁਰ ਜਾਵੇ* *ਤਾਂ ਫਿਰ* ਇਹ ਇਕੱਠਾ ਕੀਤਾ ਧਨ ਨਾਲ ਨਾਂ ਜਾ ਸਕੇ ਤਾਂ ਫਿਰ ਅੰਤ ਨੂੰ ਪਸ਼ਚਾਤਾਪ ਹੀ ਪਲੇ ਪੈਂਦਾ ਹੈ॥ ( ਏਸੇ ਤਰਾਂ ਜਿੰਦਗੀ ਦਾ ਹਾਲ ਹੈ ਜੇ ਕੋਈ ਸਾਰਾ ਜੀਵਨ ਪਦਾਰਥਾਂ ਨੂੰ ਇਕੱਠਾ ਕਰਨ ਵਿਚ ਲਾਈ ਜਾਵੇ ਪਰ ਜਦੋਂ ਦੁਨੀਆ ਤੋਂ ਚਾਲੇ ਪਾਉਣੇ ਹਨ ਇਕ ਵੀ ਚੀਜ ਨਾਲ ਨਾ ਲਿਜਾ ਸਕੇ) ਚਲਈ—ਚਲਦਾ { ਵਰਤਮਾਨ ਕਾਲਦੀ ਕਿਰਿਆ ਹੈ}, ਫਿਰਿ—ਤਦ { ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ} ਪਛਿਤਾਵਾ—ਪਛਚਾਤਾਪ { ਸਮਾਸ ਕਿਰਿਆ ਦਾ ਹਿਸਾ ਹੈ}, ਹੋਇ== ਹੁੰਦਾ ਹੈ॥ ”
 ਚਮਕੌਰ ਸਿੰਘ ਜੀ! “ਦੁਨੀਆਂ ਤੋਂ ਚਾਲੇ ਪਾਉਣ ਵੇਲੇ ਇੱਕ ਵੀ ਚੀਜ ਨਾਲ ਨਹੀਂ ***ਚੱਲਦੀ*** (ਨੋਟ ਕਰੋ- **ਵਰਤਮਾਨ ਕਾਲ ਦੀ ਕਿਰਿਆ** ਹੈ, ਭਵਿੱਖ ਕਾਲ ਦੀ ਕਿਰਿਆ ਨਹੀਂ)” ਧਿਆਨ ਦੇਵੋ- ਲਫਜ਼, ***ਚੱਲਦੀ*** ਹੈ, ***ਚੱਲੇਗੀ*** ਨਹੀਂ।  ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਚੀਜ ਨਾਲ ਨਹੀਂ ***ਚੱਲੇਗੀ*** ਇਸ ਲਈ ਚੱਲਣ ਤੋਂ ਪਹਿਲਾਂ ਪਛਤਾਵਾ ਹੋਇ। (ਜਦੋਂ) ***ਨਾਲ ਨਹੀਂ ਚੱਲਦੀ***, ***ਫਿਰ*** ਪਛਤਾਵਾ ਹੁੰਦਾ ਹੈ।(**ਨਹੀਂ ਚਲਦੀ** ਪੂਰਵ ਪੂਰਣ ਕਾਰਦੰਤ ਹੋਇਆ) ਇੱਕ ਗੱਲ ਹੋਰ ਨੋਟ ਕਰੋ- ਸੁਭਾ ਸਵੇਰੇ ਇਸ ਦੁਨੀਆਂ ਤੋਂ **ਟੁਰ ਜਾਵੇ** ਤਾਂ **ਫਿਰ**… ।ਟੁਰ ਜਾਣ ਤੇ ਫੇਰ ਪਛਤਾਵਾ ਹੈ।(ਇਥੇ ਵੀ **ਟੁਰ ਜਾਵੇ** ਪੂਰਵ ਪੂਰਣ ਕਾਰਦੰਤ ਹੈ) ਜਾਣੀ ਕਿ ਦੁਨੀਆਂ ਤੋਂ ਚਾਲੇ ਪਾ ਜਾਣ ਤੇ *ਫੇਰ* ਪਛਤਾਵਾ ਪੱਲੇ ਪੈਂਦਾ ਹੈ। ਸਮਝਾ ਸਕਦੇ ਹੋ ਕਿ- ਸਾਰਾ ਜੀਵਨ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਲਾਈ ਜਾਵੇ ਪਰ ਜਦੋਂ ਦੁਨੀਆਂ ਤੋਂ ਚਾਲੇ ਪਾਉਣ ਵੇਲੇ ਇਕ ਵੀ ਚੀਜ ਨਾਲ ਨਾ ਲਿਜਾ ਸਕਣ ਤੇ **ਫਿਰਿ ਪਛਤਾਵਾ ਕਿਵੇਂ ਪੱਲੇ ਪੈਂਦਾ ਹੈ**?”
ਚਮਕੌਰ ਸਿੰਘ ਬਰਾੜ ਜੀ! ਸਲੋਕ ਵਿੱਚ ਦੁਨੀਆਂ ਤੋਂ ਤੁਰ ਜਾਣ ਤੇ ਪਛਤਾਵੇ ਦੀ ਗੱਲ ਕਹੀ ਗਈ ਹੈ।ਗੁਰੂ ਦੀ ਇਸ ਗੱਲ ਨੂੰ ਸਵਿਕਾਰ ਕਰਦੇ ਹੋ ਜਾਂ ਇਹ ਜੀਵਨ ਖਤਮ ਹੋਣ ਤੇ ਸਭ ਕੁਝ ਖਤਮ ਹੋਣ ਦੀ ਆਪਣੀ ਜ਼ਿਦ ਤੇ ਅੜੇ ਰਹਿਣਾ ਹੀ ਪਸੰਦ ਕਰਦੇ ਹੋ?
   ਜਾਣੀ ਕਿ ਆਪਣੀ ਮਨਮੱਤ ਤਿਆਗਣ ਦੀ ਬਜਾਏ (ਮਨ ਕਰਕੇ) ਗੁਰੂ ਨੂੰ ਤਿਆਗਣਾ ਜਿਆਦਾ ਪਸੰਦ ਕਰਦੇ ਹੋ?   ਇਸੇ ਪਉੜੀ ਨਾਲ ਅੱਗੇ ਸਲੋਕ ਹੈ-
 “ਮਃ ੨ ॥
 ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
 ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ
॥੪॥
ਤੁਸੀਂ ਅਰਥ ਕੀਤੇ ਹਨ: ਅਰਥ——ਹੇ ਭਾਈ ਮਨ ਦੀ ਜਿਦ ਕਰਕੇ ਪ੍ਰਭੂ ਦਾ ਪਾਸਾ ਆਪਦੇ ਵੱਲ ਖਿਚਿਆ ਨਹੀ ਜਾ ਸਕਦਾ ਜਿੰਨੀ ਕੋਈ ਮਰਜੀ ਕੋਸ਼ਿਸ਼ ਕਰਕੇ ਦੇਖ ਲਵੇ ।ਕਰਮ ਕਾਂਢ ਨਾਲ ਪ੍ਰਭੂ ਨੂੰ ਆਪਣੇ ਵਲ ਨਹੀਂ ਖਿਚਿਆ ਜਾ ਸਕਦਾ ”
ਚਮਕੌਰ ਸਿੰਘ ਜੀ! ਸਿਰਫ ਕਰਮ ਕਾਂਡ ਕਰਨ ਲਈ ਹੀ ਮਨਹੱਠ ਨਹੀਂ ਹੁੰਦਾ।  ਉਪਰੋਂ ਉਪਰੋਂ ਗੁਰੂ ਦੀ ਗੱਲ ਮੰਨਣ ਦੀ ਗੱਲ ਕਰਨੀ ਅਤੇ ਅਸਲ ਵਿੱਚ ਗੁਰੂ ਦੀ ਗੱਲ ਮੰਨਣ ਤੋਂ ਆਕੀ ਹੋਣਾ ਵੀ ਮਨਹੱਠ ਹੈ।  ਇਸ ਨੂੰ
‘ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥’ ਕਹਿੰਦੇ ਹਨ।"
ਜਸਬੀਰ ਸਿੰਘ ਵਿਰਦੀ
.......................
ਟਿਪਣੀ:- ਆਪਣੇ ਆਪ ਨੂ ਗੁਰਮਤਿ ਦਾ ਮਹਾਨ ਵਿਦਵਾਨ ਸਮਝਣ ਵਾਲੇ, ਗੁਰਬਾਣੀ ਦੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ, ਸਿੱਖਾਂ ਨੂੰ ਖਾਲੀ ਵਿਆਕਰਨ ਦੇ ਚੱਕਰ ਵਿਚ ਪਾ ਕੇ, ਕੁਰਾਹੇ ਪਾ ਰਹੇ ਹਨ।
  ਵਿਆਕਰਨ, ਬੋਲੀ ਨੂੰ ਸਮਝਣ ਦਾ ਸਾਧਨ ਮਾਤਰ ਹੈ, ਉਸ ਦੇ ਅਰਥਾਂ ਨੂੰ ਵਿਗਾੜਨ ਦਾ ਵਸੀਲਾ ਨਹੀਂ, ਵਿਦਵਾਨਾਂ ਨੂੰ ਗੁਰਬਾਣੀ ਦੇ ਸਾਰੇ ਪੱਖਾਂ ਨੂੰ (ਖਾਸ ਕਰ ਸਿਧਾਂਤ ਨੂੰ) ਧਿਆਨ ਵਿਚ ਰੱਖ ਕੇ ਗੁਰਬਾਣੀ ਦੀ ਵਿਆਖਿਆ ਕਰਨ ਲਈ ਬੇਨਤੀ ਹੈ ਜੀ। 
    ਅਮਰ ਜੀਤ ਸਿੰਘ ਚੰਦੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.