ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ :-
-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ :-
Page Visitors: 2609

-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ :-
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥” ਇਸ ਪੰਗਤੀ ਦੇ ਪ੍ਰੋ: ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ—“(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ ।”
ਚਮਕੌਰ ਸਿੰਘ ਜੀ!
ਤੁਹਾਨੂੰ ਇਹਨਾਂ ਅਰਥਾਂ ਵਿੱਚ “ਕਰਮਾਂ ਦਾ ਸੰਗ੍ਰਿਹ..” ਤੋਂ ਇਤਰਾਜ ਹੈ ਕਿਉਂਕਿ ਤੁਹਾਡੇ ਮੁਤਾਬਕ ‘ਕਿਰਤੁ’ ਇਕ ਵਚਨ ਪੁਲਿੰਗ ਹੈ।ਅਤੇ ਪੰਗਤੀ ਵਿੱਚ ਸੰਗ੍ਰਹ ਲਫਜ਼ ਨਾ ਆਇਆ ਹੋਣ ਕਰਕੇ ਸ਼ਬਦ ਅਰਥਾਂ ਵਿੱਚ ਕਰਮ ਇਕ ਵਚਨ ਪੁਲਿੰਗ ਆਉਣਾ ਚਾਹੀਦਾ ਹੈ।
ਚਮਕੌਰ ਸਿੰਘ ਜੀ! ‘ਕਰਮ’ ਭਾਵਾਰਥਾਂ ਪੱਖੋਂ ਬਹੁ ਵਚਨ ਹੀ ਹੈ ਪਰ ਵਿਆਕਰਣ ਪੱਖੋਂ ਅਸੂਲਨ ਇਕ ਵਚਨ ਹੀ ਲਿਖਿਆ ਜਾਏਗਾ।ਭਗਵੰਤ ਸਿੰਘ ਨੇ ਵੀ ਇਹ ਗੱਲ ਬਹੁਤ ਵਾਰੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਸੀਂ ਸਮਝਣੀ ਹੀ ਨਹੀਂ ਚਾਹੁੰਦੇ।ਗੱਲ ਨੂੰ ਸੌਖਿਆਂ ਸਮਝਾਉਣ ਲਈ ਇਕ ਮਿਸਾਲ ਦਿੰਦਾ ਹਾਂ:-
ਕੋਈ ਕਰਿੰਦਾ(ਵਰਕਰ) ਮਾਲਕ ਕੋਲ ਮਹੀਨਾ ਭਰ ਕੰਮ ਕਰਦਾ ਹੈ। ਮਹੀਨੇ ਪਿੱਛੋਂ ਉਸ ਨੂੰ ਕੀਤੇ *ਕੰਮ* ਬਦਲੇ ਤਨਖਾਹ ਮਿਲਦੀ ਹੈ।ਜਰੂਰੀ ਤੇ ਨਹੀਂ ਕਿ ਵਰਕਰ ਨੇ ਸਾਰਾ ਮਹੀਨਾ ਇਕੋ ਹੀ ਕੰਮ ਕੀਤਾ ਹੋਵੇ? ਜੇ ਉਸ ਨੇ ਮਹੀਨਾ ਭਰ ਵੱਖ ਵੱਖ (ਕਿਸਮ ਦੇ) ਕੰਮ ਕੀਤੇ ਹੋਣ ਤਾਂ ਫੇਰ ਵੀ ਆਪਾਂ ਆਮ ਤੌਰ ਤੇ ਇਹੀ ਕਹਾਂਗੇ ਕਿ ਵਰਕਰ ਨੇ ਮਾਲਕ ਕੋਲ ਮਹੀਨਾ ਭਰ *ਕੰਮ ਕੀਤਾ*, ਤਾਂ ਉਸਨੂੰ *ਉਸ* ਕੰਮ ਬਦਲੇ ਤਨਖਾਹ ਮਿਲੀ।ਵਰਕਰ ਨੇ ਚਾਹੇ ਮਹੀਨਾ ਭਰ ਵੱਖ ਵੱਖ ਕਿਸਮ ਦੇ ਕੰਮ ਕੀਤੇ ਹੋਣ ਪਰ ਫੇਰ ਵੀ ਇਸ ਫਿਕਰੇ ਵਿੱਚ ‘ਕੰਮ ਕੀਤਾ’ *ਇਕ ਵਚਨ* ਲਿਖਿਆ ਹੈ।ਦੱਸੋ, ਕੀ ਵਿਆਕਰਣ ਪੱਖੋਂ ਇਸ ਫਿਕਰੇ ਵਿੱਚ ਕੋਈ ਗ਼ਲਤੀ ਹੈ? ਦੱਸੋ ਭਾਵ-ਅਰਥਾਂ ਪੱਖੋਂ ਬਹੁ ਵਚਨ ਅਤੇ ਲਿਖਣ ਪੱਖੋਂ ਇਕ ਵਚਨ ਨਹੀਂ ਹੋ ਸਕਦਾ?
ਤੁਸੀਂ ਲਿਖਿਆ ਹੈ—{{“ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥”
(1) “ਜੇ ਤੱਤੇ ਹੇਠਾ ਓਂਕੜ ਹੈ ਜਾਂ ਤਾ ਇਹ ਕਰਮ ਕਾਰਕ ਇਕ ਵਚਨ ਜਾਂ ਕਰਤਾ ਇਕ ਵਚਨ ਹੋ ਸਕਾਦਾ ਹੈ।
(2) “ਕਿਰਤੁ ਪੁਲਿੰਗ, ਇਕ ਵਚਨ ਹੈ ”
ਹੁਣ ਅਰਥ ਏਥੇ ਬਣਦੇ ਹਨ। ਕੀਤੇ ਹੋਏ ਕੰਮ ਜਾਂ ਕਰਮ ਨੂੰ।”}}
ਕਿਰਤੁ ਕਮਾਇਆ ਕਰਣੀ ਕਾਰ ਕਰਾਈ ਦੇ ਅਰਥ ਤੁਸੀਂ ਲਿਖੇ ਹਨ—“ਪ੍ਰਭੂ ਦੇ ਹੁਕਮ ਵਿੱਚ ਹੀ ਇਹ ਸਾਰੀ ਕਿਰਿਆ (ਬੱਚਾ ਬਣਨ ਦੀ ਅਤੇ ਪੈਦਾ ਹੋਣ ਦੀ) ਬਣਾਈ ਗਈ”
ਚਮਕੌਰ ਸਿੰਘ ਜੀ! ਦੱਸ ਸਕਦੇ ਹੋ ਕਿ “ਸਾਰੀ”-- “ਕਿਰਿਆ”-- “ਦੀ”-- “ਬਣਾਈ”-- “ਗਈ”
ਕੀ ਇਹ ਸਾਰੇ ਲਫਜ਼ **ਪੁਲਿੰਗ ਹਨ**?”
ਚਮਕੌਰ ਸਿੰਘ ਜੀ! ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਵਿੱਚ ਲਿਖੇ ‘ਸੰਗ੍ਰਹ’ ਤੋਂ ਤੁਹਾਨੂੰ ਇਤਰਾਜ ਹੈ।ਪਰ ਖੁਦ ਤੁਸੀਂ ‘ਇਹ *ਸਾਰੀ ਕਿਰਿਆ* ਲਿਖ ਰਹੇ ਹੋ।
“ ਇਹ ਜੀਵ ਮਾਤਾ ਪਿਤਾ ਦੇ ਸੰਜੋਗ ਨਾਲ ਸੰਭੋਗ ਕੀਤਿਆ ਹੀ ਇਸ ਦੁਨੀਆ ਵਿੱਚ ਆਇਆ ਹੈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ ਸਾਰੀ ਕਿਰਿਆ( ਬਚਾ ਬਣਨ ਦੀ ਅਤੇ ਪੈਦਾ ਹੋਣਦੀ) ਬਣਾਈ ਗਈ ਹੈ।”
ਤੁਸੀਂ ਦੱਸ ਸਕਦੇ ਹੋ ਕਿ ਕੀ *ਮਾਤਾ ਪਿਤਾ ਦਾ ਮਿਲਾਪ* ਇਸ ਮਿਲਾਪ ਤੋਂ *ਬੱਚਾ ਬਣਨ* ਅਤੇ ਬੱਚੇ ਦੇ *ਜਨਮ ਹੋਣ ਤੱਕ* ਕੀ ਬੱਸ ਇਕੋ ਹੀ ਕਿਰਿਆ ਹੁੰਦੀ ਹੈ?
ਜੇ ਮਾਤਾ ਪਿਤਾ ਦੇ ਮਿਲਾਪ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਅਨੇਕਾਂ ਹੀ (/ਅਨਗਿਣਤ ਹੀ) ਕਿਰਿਆਵਾਂ ਹੁੰਦੀਆਂ ਹਨ ਅਤੇ ਤੁਸੀਂ ਇਹਨਾਂ ਨੂੰ *ਸਾਰੀ ਕਿਰਿਆ* (ਇਸਤ੍ਰੀ ਲਿੰਗ) ਲਿਖ ਸਕਦੇ ਹੋ ਤਾਂ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ‘ਕਰਮਾਂ ਦਾ ਸੰਗ੍ਰਿਹ’ ਲਿਖਿਆ ਹੈ, ਉਹ ਵਿਆਕਰਣ ਪੱਖੋਂ, ਕਿਵੇਂ ਗ਼ਲਤ ਹੋ ਗਿਆ?
ਤੁਸੀਂ ਲਿਖਿਆ ਹੈ “ਬੱਚੇ ਦਾ ਬਣਨਾ, ਜਨਮ ਲੈਣਾ ਪ੍ਰਭੁ ਦੇ ਹੁਕਮ ਵਿੱਚ ਹੁੰਦਾ ਹੈ।”
ਦੱਸ ਸਕਦੇ ਹੋ ਕਿ “ਬੱਚੇ ਦਾ ਬਣਨਾ” ਅਤੇ “ਜਨਮ ਲੈਣਾ” ਇਕੋ ਹੀ ਕਿਰਿਆ (ਇਕ ਵਚਨ) ਹੈ?
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.