ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ ਭਾਗ 2 :-
-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ ਭਾਗ 2 :-
Page Visitors: 2672

-: ‘ਸੰਜੋਗੀ ਆਇਆ ਕਿਰਤੁ ਕਮਾਇਆ’ ਬਾਰੇ ਭਾਗ 2 :-
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ॥” ਪੰਗਤੀ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ।ਇਸ ਤੁਕ ਸੰਬੰਧੀ ਵਿਆਕਰਣ ਦੇ ਵਿਦਵਾਨ ਹਰਜਿੰਦਰ ਸਿੰਘ ਘੜਸਾਣਾ ਦੀ ਚਮਕੌਰ ਸਿੰਘ ਬਰਾੜ ਵੱਲੋਂ ਮਦਦ ਲਈ ਗਈ।ਘੜਸਾਣਾ ਨੇ ਜੋ ਜਾਣਕਾਰੀ ਦਿੱਤੀ ਹੈ ਕੁਝ ਇਸ ਤਰ੍ਹਾਂ ਹੈ:-
“ਪਰਮਾਤਮਾ ਦੇ ਮਿਲਾਪ ਲਈ ਇਹ ਜੀਵ ਜਗਤ ਵਿੱਚ ਆਇਆ ਹੈ, ਪਰ ਮੁੱਢ ਕਦੀਮਾਂ ਤੋਂ ਜੋ ਇਸਨੇ ਕਰਮ ਕਮਾਏ ਨੇ ਉਸ ਅਧੀਨ ਇਸਦਾ ਸੰਸਕਾਰ ਬਣਿਆ ਹੈ।ਸੰਸਕਾਰਾਂ ਦਾ ਇਕੱਠ ਸੁਭਾਉ ਬਣ ਗਿਆ।ਸੰਸਕਾਰਾਂ ਦੇ ਉਸ ਸੁਭਾਉ ਤੋਂ ਇਸ ਦੀ ਦੇਹ ਵਿਕਸਿਤ ਹੋਈ।ਇਕੱਠੇ ਕੀਤੇ ਹੋਏ ਸੰਸਕਾਰਾਂ ਦੀ ਕਰਣੀ ਜੀਵਨ ਵਿੱਚ ਆਈ ਹੈ।ਇਹੋ ਕਾਰ ਉਹ ਕਰ ਰਿਹਾ ਹੈ।’
..ਮੁੱਢ ਕਦੀਮ ਦੇ ਸੰਸਕਾਰ ਭਾਵ ਜਨਮ ਤੋਂ ਸੰਸਕਾਰ ਹਨ ਉਸ ਅਨੁਸਾਰ ਸੁਭਾਉ ਬਣਿਆ ਹੈ… ਸੁਭਾਉ ਤੋਂ ਸ਼ਖਸੀਅਤ
ਕਿਰਤੁ- ਇਕ ਵਚਨ ਨਾਂਵ
ਕਿਰਤ- ਬਹੁਵਚਨ ਨਾਂਵ
ਕਿਰਤਿ- ਇਸਤ੍ਰੀਲਿੰਗ ਨਾਂਵ
ਇਸ ਦਾ ਪਿਛਲੇ ਜਨਮ ਨਾਲ ਕੋਈ ਸੰਬੰਧ ਹੈ (ਨਹੀਂ ਹੈ)।
ਚਮਕੌਰ ਸਿੰਘ ਬਰਾੜ- ਜਨਮ ਦੇ ਸੰਸਕਾਰ ਤੋਂ ਪ੍ਰਕਰਣ ਅਨੁਸਾਰ ਮੈਂ ਸਮਝਿਆ ਨਹੀਂ।ਕੋਈ ਪਿਛਲੇ ਜਨਮ ਨਾਲ ਸੰਬੰਧ ਹੈ?
ਹਰਜਿੰਦਰ ਸਿੰਘ ਘੜਸਾਣਾ:- ਜਦੋਂ ਜਨਮ ਲਿਆ।ਜਨਮ ਤੋਂ ਲੈ ਕੇ ਸੰਸਕਾਰ ਬਣਦੇ ਨੇ… ਸੰਸਕਾਰਾਂ ਦਾ ਇਕੱਠ ਸੁਭਾਅ ਬਣਦਾ ਹੈ… ਸੁਭਾਅ ਤੋਂ ਸ਼ਖਸ਼ੀਅਤ ਬਣਦੀ ਹੈ।
ਚਮਕੌਰ ਸਿੰਘ-- ਸੋ ਤੁਹਾਡੇ ਮੁਤਾਬਕ ਕਿਸੇ ਪਹਿਲਾਂ ਲਏ ਜਨਮ ਨਾਲ ਸੰਬੰਧ ਨਹੀਂ ਹੈ। ਸਿਰਫ ਏਸੇ ਜਨਮ ਨਾਲ ਸੰਬੰਧ ਹੈ। ਵੀਰ ਇਕ ਵਾਰ ਜਰੂਰ ਕਲੀਅਰ ਕਰ ਦੇਵੋ।
ਘੜਸਾਣਾ-- ਹਾਂ ਜੀ ਇਸ ਸ਼ਬਦ ਦੇ ਪ੍ਰਕਰਣ ਅਨੁਸਾਰ ਇਹੋ ਹੀ ਭਾਵ ਹੈ... ਆਡੀਉ ਵਿੱਚ ਵੀ ਮੈ ਇਹੋ ਬੋਲਿਆ ਹੈ... ਤੁਹਾਨੂੰ ਭੇਜ ਦਿੰਦਾ ਹਾਂ”
---------- -
ਚਮਕੌਰ ਸਿੰਘ ਬਰਾੜ ਨੇ ਇਸ ਪੰਗਤੀ ਦੇ ਅਰਥ ਲਿਖੇ ਹਨ:- “ਇਹ ਜੀਵ ਮਾਤਾ ਪਿਤਾ ਦੇ ਸੰਜੋਗ ਨਾਲ ਸੰਭੋਗ ( ਸੰਭੋਗ ਕਰਨ ਦੀ ਕਿਰਤ)ਕੀਤਿਆ ਹੀ ਇਸ ਦੁਨੀਆ ਵਿੱਚ ਆਇਆ ਹੈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ ਸਾਰੀ ਕਿਰਿਆ( ਬਚਾ ਬਣਨ ਦੀ ਅਤੇ ਪੈਦਾ ਹੋਣਦੀ) ਕਮਾਈ ਗਈ ਹੈ। -------
ਬਚਾ ਦੁਨੀਆ ਤੋਂ ਬੇਪਰਵਾਹ ਹੁੰਦਾ ਹੈ। ਬੱਚੇ ਦਾ ਬਣਨਾ, ਜਨਮ ਲੈਣਾ ਪ੍ਰਭੁ ਦੇ ਹੁਕਮ ਵਿੱਚ ਹੁੰਦਾ ਹੈ। ------
ਕਿਰਤੁ ਕਮਾਇਆ ਭਾਵ ਕਿਰਤੁ ਨੂੰ ਕਮਾਉਣ ਨਾਲ।…
ਏਥੇ ਕਿਰਤੁ ਇਕ ਵਚਨ ਹੈ। ਸਿਰਫ ਇਕ ਕੰਮ ਕਰਕੇ। ਉਹ ਕੰਮ ਹੈ ਮਾਂ ਬਾਪ ਦੇ ਸੈਖਸ ਕਰਨ ਕਰਕੇ। ਜੋ ਕਿ ਬਚਾ ਪੈਦਾ ਹੋਣ ਦੀ ਕਿਰਿਆ ਹੈ ਅਤੇ ਹੁਕਮ ਵਿਚ ਹੈ। ਸੋ ਅਰਥ ਬਣਜਾਂਦੇ ਹਨ ਮਾਂ ਬਾਪ ਦੇ ਮਿਲਾਪ ਨਾਲ ਇਕ ਕੰਮ ( ਸੈਖਸ) ਕਰਕੇ ਹੀ ਬਚਾ ਇਸ ਦੁਨੀਆ ਵਿਚ ਆਇਆ ਹੈ।
ਕਰਣੀ ਕਾਰ ਕਰਾਈ—ਇਹ ਜੋ ਬਚਾ ਪੈਦਾ ਹੋਣ ਲਈ ਸੈਕਸ਼ ਦੀ ਕਿਰਿਆ ਸੀ (ਪ੍ਰਭੁ ਨੇ ਆਪਣੀ ਹੁਕਮ ਵਿਚ ਹੀ) ਕਰਾਈ ਹੈ॥ ਕਰਾਈ—ਕਰਵਾਈ ਗਈ (ਕਰਮਨੀ ਵਾਚ ਕਿਰਿਆ ਹੈ ਨਾ ਕਿ ਕਰਤਰੀ ਵਾਚ ਕਿਰਿਆ ਹੈ”
ਵਿਚਾਰ-- ਹਰਜਿੰਦਰ ਸਿੰਘ ਘੜਸਾਣਾ ਅਤੇ ਚਮਕੌਰ ਸਿੰਘ ਦੇ ਅਰਥਾਂ ਵਿੱਚ ਵਿਆਕਰਣ ਪੱਖੋਂ ਵੀ ਅਤੇ ਭਾਵਾਰਥਾਂ ਪੱਖੋਂ ਵੀ ਬਹੁਤ ਫਰਕ ਹੈ।ਜੇ ਕਿਸੇ ਗੱਲ ਦੀ ਸਮਾਨਤਾ ਹੈ ਤਾਂ ਇਹ ਕਿ ਦੋਨਾਂ ਨੇ ਇਸ ਜਨਮ ਤੋਂ ਪਹਿਲਾਂ ਜਾਂ ਬਾਅਦ ਫੇਰ ਜਨਮ ਨੂੰ ਅਸਵਿਕਾਰ ਕਰਦੇ ਹੋਏ ਭਾਵਾਰਥ ਬਿਆਨ ਕੀਤੇ ਹਨ।
ਘੜਸਾਣਾ ਨੇ ‘ਸੰਜੋਗੀ ਆਇਆ’ ਦਾ ਅਰਥ ਲਿਖਿਆ ਹੈ- “ਪਰਮਾਤਮਾ ਦੇ ਮਿਲਾਪ *ਲਈ*”। *ਲਈ*- ਜੋ ਕਿ ਵਿਆਕਰਣ ਅਨੁਸਾਰ ‘ਸੰਪਰਦਾਨ ਕਾਰਕ’ ਹੈ।ਅਤੇ
ਚਮਕੌਰ ਸਿੰਘ ਨੇ ‘ਸੰਜੋਗੀ ਆਇਆ’ ਦਾ ਅਰਥ ਲਿਖਿਆ ਹੈ—‘ਮਾਤਾ ਪਿਤਾ ਦੇ ਸੰਜੋਗ (ਸੰਭੋਗ) *ਨਾਲ* । *ਨਾਲ*- ਜੋ ਕਿ ਵਿਆਕਰਣ ਅਨੁਸਾਰ ‘ਕਰਣ ਕਾਰਕ’ ਹੈ।
ਚਮਕੌਰ ਸਿੰਘ ਲਈ ਸਵਾਲ:-- ਚਮਕੌਰ ਸਿੰਘ ਜੀ! ਘੜਸਾਣਾ ਦੇ ਅਰਥ- “ਪਰਮਾਤਮਾ ਦੇ ਮਿਲਾਪ ਲਈ” ਜੋ ਕਿ ਵਿਆਕਰਣ ਦੇ ਨਜ਼ਰੀਏ ਤੋਂ ‘ਸੰਪਰਦਾਨ ਕਾਰਕ’ ਹੈ ਅਤੇ
ਤੁਹਾਡੇ ਅਰਥ “ਮਾਤਾ ਪਿਤਾ ਦੇ ਸੰਜੋਗ/ ਸੰਭੋਗ ਨਾਲ” ਜੋ ਕਿ ਵਿਆਕਰਣ ਪੱਖੋਂ ‘ਕਰਣ ਕਾਰਕ’ ਹੈ, ਬਾਰੇ ਗੱਲ ਕਲੀਅਰ ਕਰਨ ਦੀ ਖੇਚਲ ਕਰੋਗੇ? ‘ਸੰਜੋਗੀ’ ਸੰਪਰਦਾਨ ਕਾਰਕ ਹੈ ਜਾਂ ਕਰਣ ਕਾਰਕ?
ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਗ਼ਲਤ ਸਾਬਤ ਕਰਨ ਲਈ ਤਾਂ ਤੁਸੀਂ ਵਾਲ ਦੀ ਖੱਲ ਨਿਕਾਲਣ ਤੱਕ ਚਲੇ ਜਾਂਦੇ ਹੋ।ਜੇ ਹਰਜਿੰਦਰ ਸਿੰਘ ਘੜਸਾਣਾ ਇਥੇ ਤੁਹਾਡੇ ਮੁਤਾਬਕ ਗ਼ਲਤ ਹੋਏ ਤਾਂ ਉਹਨਾਂ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਹੋ, ਜਾਂ ਤੁਹਾਡੀ ਉਹਨਾ ਤੇ ਅਟੁਟ ਆਸਥਾ ਹੋਣ ਕਰਕੇ ਇਸ ਤਰ੍ਹਾਂ ਨਹੀਂ ਕਰ ਸਕਦੇ?
ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥”--
ਚਮਕੌਰ ਸਿੰਘ ਜੀ! ਤੁਸੀਂ ਲਿਖਿਆ ਹੈ— “ਕਿਰਤੁ ਕਮਾਇਆ ਭਾਵ ਕਿਰਤੁ ਨੂੰ *ਕਮਾਉਣ ਨਾਲ*।”
ਪਰ ਤੁਕ ਦੇ ਅਰਥ ਕਰਨ ਲੱਗਿਆਂ ਤੁਸੀਂ ਅਰਥ ਕੀਤੇ ਹਨ—“ ਪ੍ਰਭੂ ਦੇ ਹੁਕਮ ਵਿੱਚ ਹੀ ਇਹ ਸਾਰੀ ਕਿਰਿਆ( ਬਚਾ ਬਣਨ ਦੀ ਅਤੇ ਪੈਦਾ ਹੋਣਦੀ) *ਕਮਾਈ ਗਈ ਹੈ*।” **ਕਮਾਉਣ ਨਾਲ*---ਅਤੇ---*ਕਮਾਈ ਗਈ ਹੈ** ????
1- ‘ਕਿਰਤ ਨੂੰ ਕਮਾਉਣ ਨਾਲ’ ਅਤੇ ‘ਪ੍ਰਭੂ ਦੇ ਹੁਕਮ ਵਿੱਚ ਸਾਰੀ ਕਿਰਿਆ ਕਮਾਈ ਗਈ ਹੈ’
ਦੱਸ ਸਕਦੇ ਹੋ ਕਿ ਇਹ ਕੀ ਘਾਲਾ ਮਾਲਾ ਹੈ?
2- ਪ੍ਰਭੂ ਨੇ ਕਿਰਤੁ ‘ਕਮਾਇਆ ਹੈ’ ਜਾਂ ਮਾਤਾ-ਪਿਤਾ ਨੇ ਜੋ ਸੈਕਸ ਕੀਤਾ ਉਹ ਕਮਾਇਆ ਹੈ?
ਚਮਕੌਰ ਸਿੰਘ ਜੀ! ਗੁਰਬਾਣੀ ਦੀਆਂ ਵਿਆਖਿਆਵਾਂ ਭੁਲੇਖੇ ਦੂਰ ਕਰਨ ਲਈ ਹੋਣੀਆਂ ਚਾਹੀਦੀਆਂ ਹਨ।ਪਰ ਇਹ ਤੇ ਹੋਰ ਵੀ ਉਲਝਾਉਣ ਵਾਲੀ ਸਥਿਤੀ ਬਣ ਗਈ ਹੈ—
ਘੜਸਾਣਾ ਮੁਤਾਬਕ ਇਹ ਮਨੁੱਖ ਦੀ ਮੁਢ ਕਦੀਮਾਂ ਦੀ ਕਿਰਤ ਕਮਾਈ ਹੈ।
ਤੁਹਾਡੇ ਮੁਤਾਬਕ- ‘ਮਾਤਾ ਪਿਤਾ ਦੀ ਕਿਰਤ ਕਮਾਈ’ ਜਾਂ (ਪਤਾ ਨਹੀਂ) ‘ਪ੍ਰਭੂ ਦੀ ਕਿਰਤ ਕਮਾਈ’?”
ਘੜਸਾਣਾ ਦੇ ਅਰਥਾਂ ਬਾਰੇ:--
ਘੜਸਾਣਾ ਲਿਖਦੇ ਹਨ- ‘ਮੁੱਢ ਕਦੀਮਾਂ ਤੋਂ ਜੋ ਇਸਨੇ ਕਰਮ ਕਮਾਏ ਨੇ ਉਸ ਅਧੀਨ ਇਸਦਾ ਸੰਸਕਾਰ ਬਣਿਆ ਹੈ।ਸੰਸਕਾਰਾਂ ਦਾ ਇਕੱਠ ਸੁਭਾਉ ਬਣ ਗਿਆ।ਸੰਸਕਾਰਾਂ ਦੇ ਉਸ ਸੁਭਾਉ ਤੋਂ ਇਸ ਦੀ ਦੇਹ ਵਿਕਸਿਤ ਹੋਈ।ਇਕੱਠੇ ਕੀਤੇ ਹੋਏ ਸੰਸਕਾਰਾਂ ਦੀ ਕਰਣੀ ਜੀਵਨ ਵਿੱਚ ਆਈ ਹੈ, ਇਹੋ ਕਾਰ ਇਹ ਕਰ ਰਿਹਾ ਹੈ।
ਵਿਚਾਰ ਅਤੇ ਸਵਾਲ:-- ਪਹਿਲਾ ਪਹਿਰਾ, ਜਿਸ ਵਿੱਚ ਗੁਰੂ ਸਾਹਿਬ ਨੇ ਜੀਵ ਦੇ (ਜੱਗ ਤੇ) ਆਉਣ (ਜਨਮ ਲੈਣ) ਅਤੇ ਕਰਣੀ ਕਰਨ ਦਾ ਜ਼ਿਕਰ ਕੀਤਾ ਹੈ।
ਦੂਜੇ ਪਹਿਰੇ ਵਿੱਚ ਜਵਾਨੀ ਅਤੇ ਕਾਮ ਦਾ ਜ਼ਿਕਰ ਕੀਤਾ ਗਿਆ ਹੈ।ਇਸ ਦਾ ਮਤਲਬ ਪਹਿਲੇ ਪਹਰੇ ਵਿੱਚ ਜਨਮ ਅਤੇ ਬਚਪਨ ਬਾਰੇ ਹੀ ਜ਼ਿਕਰ ਹੈ।ਬਚਪਨ ਵਿੱਚ ਉਹ ਜੋ ਵੀ ਕੰਮ ਕਰਦਾ ਹੈ, ਉਸ ਦੇ ਚੰਗੇ ਮਾੜੇ ਹੋਣ ਬਾਰੇ ਉਸ ਨੂੰ ਕੋਈ ਖਾਸ ਸੋਝੀ ਨਹੀਂ ਹੁੰਦੀ।ਜੇ ਜਵਾਨੀ ਤੋਂ ਪਹਿਲਾਂ ਪਹਿਲਾਂ ਵਾਲੇ ਪੜਾਵ, ਜਦੋਂ ਹਾਲੇ ਬੱਚੇ ਨੂੰ ਚੰਗੇ ਮਾੜੇ ਦੀ ਕੋਈ ਸੋਝੀ ਵੀ ਨਹੀਂ ਹੁੰਦੀ ਤਾਂ ਇਸ ਨੂੰ ਮੁਢ ਕਦੀਮਾਂ ਦੇ ਸੰਸਕਾਰ ਕਿਵੇਂ ਕਹਿ ਸਕਦੇ ਹਾਂ?
ਜਸਬੀਰ ਸਿੰਘ ਵਿਰਦੀ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.