ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਬਹੁਤੁ ਜਨਮ ਭਰਮਤ ਤੈ ਹਾਰਿਓ॥” ਦੀ ਵਿਆਖਿਆ ਬਾਰੇ :-
-: ਬਹੁਤੁ ਜਨਮ ਭਰਮਤ ਤੈ ਹਾਰਿਓ॥” ਦੀ ਵਿਆਖਿਆ ਬਾਰੇ :-
Page Visitors: 2756

-: ਬਹੁਤੁ ਜਨਮ ਭਰਮਤ ਤੈ ਹਾਰਿਓ॥” ਦੀ ਵਿਆਖਿਆ ਬਾਰੇ :-
 ਚਮਕੌਰ ਸਿੰਘ ਬਰਾੜ ਦੁਆਰਾ-
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥”
 ਕੀਤੀ ਗਈ ਸ਼ਬਦ ਦੀ ਵਿਆਖਿਆ ਬਾਰੇ (ਨੋਟ:- ਲੇਖ ਲੰਬਾ ਹੋਣ ਦੇ ਡਰੋਂ ਖਾਸ ਖਾਸ ਗੱਲਾਂ ਹੀ ਦਰਜ ਕੀਤੀਆਂ ਗਈਆਂ ਹਨ):-
- ਚਮਕੌਰ ਸਿੰਘ ਜੀ! ਤੁਹਾਡੇ ਵੱਲੋਂ ਲਿਖੇ ਗਏ ਔਖੇ ਸ਼ਬਦਾਂ ਦੇ ਅਰਥ:-- ਬਹੁਤੁ—ਬਹੁਤਾ { ਅਨਿਸ਼ਚਿਤ ਪ੍ਰਮਾਣ ਵਾਚੀ ਵਾਚਕ ਵਿਸ਼ੇਸ਼ਣ ਕਿਉਂਕਿ ਇਸ ਦੇ ਤੱਤੇ ਥੱਲੇ ਓੰਕੜ ਲਗਣ ਨਾਲ ਇਹ ਇੱਕ ਵਚਨ ਬਣ ਜਾਂਦਾ ਹੈ},
ਜਨਮ—ਜੀਵਨ ਜਾਂ ਜਿੰਦਗੀ { ਸੰਬੰਧ ਕਾਰਕ ਨਾਂਵ, ਇੱਕਵਚਨ, ਪੁਲਿੰਗ ਨੋਟ ਏਥੇ ਦੇਖਣ ਵਾਲੀ ਗਲੱ ਇਹ ਕਿ ਬਹੁਤੇ ਟੀਕੇਕਾਰ ਅਤੇ ਕਥਾਕਾਰ ਇਸਨੂੰ ਕਿਸੇ ਹੋਰ ਕਾਰਕ ਨਾਲ ਅਰਥ ਕਰਦੇ ਹਨ। ਇਹ ਮੰਮਾ ਮੁਕਤਾ ਕਿਉਂਕਿ ਇਸ ਨਾਲ 'ਦਾ " ਸੰਬੰਧਕ ਲਗਦਾ ਹੈ। ਭਰਮਤ ਇਸ ਨਾਲ ਕਿਰਿਆ ਹੈ । ਗਰਾਮਰ ਦੇ ਕਾਨੂੰਨ ਮੁਤਾਬਕ ਕਰਤਾ ਕਾਰਕ ਇੱਕ ਵਚਨ ਦੀ ਕਿਰਿਆ ਦੇ ਨਾਲ ਹੀ ਵਰਤਿਆ ਜਾ ਸਕਦਾ ਹੈ । ਤੇ ਅਸਥਿਰ ਮਤਿ ਨਹੀ ਪਾਈ ਇੱਕ ਵੱਖਰਾ ਵਾਕ ਬਣ ਜਾਂਦਾ ਹੈ। ਸੋ ਇਸ ਪੰਗਤੀ ਵਿਚੱ ਦੋ ਵਾਕ ਬਣ ਜਾਂਦੇ ਹਨ।
ਇੱਕ'   ਤੂੰ ਜਨਮ ਦਾ ਬਹੁਤਾ ਹਿਸਾ ਏਸੇ ਤਰਾਂ { ਉਪਰ ਦਿਤੇ ਤਰੀਕੇ ਨਾਲ} ਭਟਕਦਾ ਹੋਇਆ ਹਾਰ ਗਿਆਂ।
 ਦੂਜਾ ਵਾਕ '  ਤੁੰ ਇਸ ਤਰਾਂ ਸਥਿਰਤਾ ਵਾਲੀ ਜਾਂ ਅਡੋਲਤਾ ਵਾਲੀ ਮੱਤ ਜਾਂ ਸਮਝ ਨਹੀ ਪਾਈ॥
 ਤੁਹਾਡੇ ਕੀਤੇ ਅਰਥ:-- “—ਹੇ ਭਾਈ ! { ਇਸ ਤਰਾਂ ਦੀ ਭੈੜੀ ਸੋਚ ਨਾਲ ਜਾਂ ਕੁਮੱਤ ਨਾਲ ਜਾਂ ਬਿਰਤੀ ਨਾਲ } ਤੁੰ ਜੀਵਨ ਦਾ ਬਹੁਤਾ ਹਿਸਾ ਇਸ ਤਰਾਂ ਦੇ ਤਰੀਕੇ ਨਾਲ ਭਟਕਦਾ ਹੋਇਆ ਹਾਰ ਚੁਕਾ ਹੈਂ । ਤੂੰ ਵੀ ਇਸ ਤਰਾਂ ਦੀ ਮੱਤ ਨਾਲ ਜੀਵਨ ਦੀ ਬਾਜੀ ਹਾਰ ਗਿਆ ਹੈਂ । ਇਸ ਤਰਾਂ ਦੀ ਮੱਤ ਨਾਲ ਅਡੋਲਤਾ ਜਾਂ ਸ਼ਾਂਤੀ ਨਹੀ ਪਾ ਸਕਿਆ।
 ” ਵਿਚਾਰ:- ਤੁਸੀਂ ਖੁਦ ਮੰਨਦੇ ਹੋ ਕਿ ‘ਬਹੁਤੁ’ (ਉਕਾਰਾਂਤ) ਸ਼ਬਦ ਇਕ ਵਚਨ ਅਤੇ ਬਹੁ ਵਚਨ ਦੋਨਾਂ ਲਈ ਆਇਆ ਹੈ। ਬਹੁਤੁ ਸ਼ਬਦ ‘ਜਨਮ’ ਦਾ ਵਿਸ਼ੇਸ਼ਣ ਹੈ ਅਤੇ ‘ਜਨਮ’ ਮੁਕਤਾ ਅੰਤ ਹੋਣ ਕਰਕੇ ਬਹੁ ਵਚਨ ਹੈ।ਇਸ ਲਈ ਬਹੁਤੁ ਸ਼ਬਦ ਵੀ ਬਹੁ ਵਚਨ ਹੋਇਆ।ਕੁਝ ਵੀ ਅਦਲਾ ਬਦਲੀ ਜਾਂ ਹੇਰ ਫੇਰ ਕੀਤੇ ਬਿਨਾਂ ਇਸ ਦੇ ਵਿਆਕਰਣ ਅਨੁਸਾਰ ਬੜੇ ਸਪੱਸ਼ਟ ਅਰਥ ਬਣਦੇ ਹਨ “ਬਹੁਤੇ ਜਨਮ(ਬਹੁ ਵਚਨ)”। ਤੁਸੀਂ ਅਗਲੇ ਪਿਛਲੇ ਜਨਮ ਨੂੰ ਨਹੀਂ ਮੰਨਦੇ ਇਹ ਤੁਹਾਡੀ ਆਪਣੀ ਨਿਜੀ ਸੋਚ ਹੈ (ਗੁਰਮਤਿ ਨਹੀਂ)।ਇਸ ਲਈ ਕਿੰਨਾ ਕੁਝ ਹੇਰ ਫੇਰ ਕਰਕੇ ਤੁਸੀਂ ਆਪਣੀ ਬਣੀ ਸੋਚ ਮੁਤਾਬਕ ਅਰਥ ਘੜਨ ਦੀ ਕੋਸ਼ਿਸ਼ ਕੀਤੀ ਹੈ। ਉਲਟਾ ਆਪਣੀ ਸੋਚ ਮੁਤਾਬਕ ਅਰਥ ਕਰਨ ਦਾ ਇਲਜਾਮ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਤੇ ਲਗਾ ਰਹੇ ਹੋ।
 ‘ਬਹੁਤੁ ਜਨਮ’ ਜੋ ਕਿ ਸਾਫ ਲਫਜ਼ਾਂ ਵਿੱਚ ਬਹੁ ਵਚਨ ਹੈ। ਜੋ ਕਿ ਤੁਹਾਡੀ ਆਪਣੀ ਬਣੀ ਸੋਚ ਵਿੱਚ ਫਿਟ ਨਹੀਂ ਬੈਠਦੇ। ਇਸ ਲਈ ਮੱਲੋ ਮੱਲੀ ਤੁਸੀਂ ‘ਜਨਮ’ ਬਹੁ ਵਚਨ ਨੂੰ ਇੱਕ ਵਚਨ ਬਨਾਉਣ ਲਈ ਆਪਣੇ ਕੋਲੋਂ ਹੀ ਵਿਆਕਰਣ ਨੂੰ ਅਤੇ ਲਫਜ਼ਾਂ ਨੂੰ ਤੋੜ ਮਰੋੜ ਕੇ ਫਿੱਟ ਕਰੀ ਜਾ ਰਹੇ ਹੋ।  ਤੁਸੀਂ ਜੋਗਿੰਦਰ ਸਿੰਘ ਤਲਵਾੜਾ ਦੀ ਵਿਆਕਰਣ ਵਿੱਚੋਂ ‘ਅਨਿਸਚਿਤ ਪਰਿਮਾਣ-ਵਾਚਕ ਵਿਸ਼ੇਸ਼ਣ ਦੇ ਹਵਾਲੇ ਨਾਲ ‘ਬਹੁਤੁ’ ਵਿਸ਼ੇਸ਼ਣ ਨੂੰ ਇਕ ਵਚਨ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਦੇਖੋ ਜੋਗਿੰਦਰ ਸਿੰਘ ਜੀ ਨੇ ਕੀ ਲਿਖਿਆ ਹੈ:-
 “ ਅਨਿਸਚਿਤ ਪਰਿਮਾਣ ਵਾਚਕ ਵਿਸ਼ੇਸ਼ਣ ਇੱਕ ਵਚਨ ਹੀ ਹੁੰਦੇ ਹਨ, ਪਰ ਜਦੋਂ ਬਹੁ-ਵਚਨ ਹੋਣ ਤਾਂ ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹੋ ਜਾਂਦੇ ਹਨ…”। ਅਨਿਸਚਿਤ ਪਰਿਮਾਣ ਵਾਚਕ ਵਿਸ਼ੇਸ਼ਣ (ਉਦਾਹਰਣਾਂ)- ਥੋੜਾ, ਬਹੁਤਾ, ਸਾਰਾ(ਧਨ) ਚਮਕੌਰ ਸਿੰਘ ਜੀ!
ਜੋਗਿੰਦਰ ਸਿੰਘ ਜੀ ਨੇ ਇਹ ਪਰਿਭਾਸ਼ਾ ‘ਅਨਿਸਚਿਤ ਪ੍ਰਮਾਣ ਵਾਚਕ ਵਿਸ਼ੇਸ਼ਣ’ ਦੀ ਦੱਸੀ ਹੈ। ਪਰ ਪ੍ਰੋ: ਸਾਹਿਬ ਸਿੰਘ ਜੀ ਨੇ ਤਾਂ ਇਸ ਨੂੰ ਕਿਤੇ ਪ੍ਰਮਾਣ ਵਾਚਕ ਵਿਸ਼ੇਸ਼ਣ ਦੇ ਰੂਪ ਵਿੱਚ ਅਰਥ ਨਹੀਂ ਕੀਤੇ ਅਤੇ ਨਾ ਹੀ ਸ਼ਬਦਾਂ ਦੇ ਬਾਹਰੀ ਜੋੜ-ਤੋੜ ਤੋਂ ਬਿਨਾਂ ਇਹ ਪ੍ਰਮਾਣ ਵਾਚਕ ਸਿੱਧ ਹੁੰਦਾ ਹੈ। ਜੋਗਿੰਦਰ ਸਿੰਘ ਜੀ ਨੇ ਅਨਿਸਚਿਤ ਸੰਖਿਆ ਵਾਚਕ ਬਾਰੇ ਜੋ ਲਿਖਿਆ ਹੈ
“ਪਰ ਜਦੋਂ ਬਹੁ-ਵਚਨ ਹੋਣ ਤਾਂ ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹੋ ਜਾਂਦੇ ਹਨ” ਇਸ ਤੇ ਵੀ ਗੌਰ ਕਰੋ।  ‘ਬਹੁਤੇ ਜਨਮ’ ਤਾਂ ਅਨਿਸਚਿਤ ਗਿਣਤੀ ਵਾਚਕ ਹੈ, ਨਾ ਕਿ ਪ੍ਰਮਾਣ ਵਾਚਕ ਜੇ ‘ਜਨਮ’ ਲਫਜ਼ ਉਕਾਰਾਂਤ ‘ਜਨਮੁ’ ਹੁੰਦਾ ਤਾਂ ਜਰੂਰ ਤੁਸੀਂ ਇਸ ਨੂੰ ਇਕ ਵਚਨ ਪ੍ਰਮਾਣ ਵਾਚਕ ਕਹਿ ਸਕਦੇ ਸੀ।  ਜਾਂ ਫੇਰ ਜੇਕਰ ਵਾਕ ਵਿੱਚ ‘ਹਿੱਸਾ’ ਸ਼ਬਦ ਲਿਖਿਆ ਹੁੰਦਾ ਤਾਂ ਵੀ ਇਸ ਨੂੰ ਪ੍ਰਮਾਣ ਵਾਚਕ ਕਿਹਾ ਜਾ ਸਕਦਾ ਸੀ।  ਪਰ ਵਾਕ ਵਿੱਚ ਨਾ ਤੇ ਜਨਮ ਉਕਾਰਾਂਤ ਹੈ ਅਤੇ ਪੰਗਤੀ ਵਿੱਚ ‘ਹਿੱਸਾ’ ਸ਼ਬਦ ਵੀ ਨਹੀਂ ਹੈ।
ਫੇਰ ਇਹ ਪਰਿਮਾਣ ਵਾਚਕ ਕਿਵੇਂ ਹੋ ਗਿਆ?
 ਜਬਰਦਸਤੀ ਆਪਣੇ ਕੋਲੋਂ ਹੀ ਸ਼ਬਦ ਜੋੜਕੇ ਪਰਿਮਾਣ ਵਾਚਕ ਬਨਾਉਣਾ ਹੈ ਤਾਂ ਗੱਲ ਵੱਖਰੀ ਹੈ। ‘ਜਨਮ’ ਬਹੁ ਵਚਨ ਨੂੰ ਇਕ ਵਚਨ ਸਿੱਧ ਕਰਨ ਲਈ ਤੁਸੀਂ ਵਾਕ ਨੂੰ ਸੰਬੰਧ ਕਾਰਕ ਦੱਸ ਰਹੇ ਹੋ। ਇਹ ਵਿਚਾਰ-ਅਧੀਨ ਵਾਕ ‘ਦਾ’ ਅਤੇ ‘ਹਿੱਸਾ’ ਲੱਗਿਆਂ ਹੀ ਸੰਬੰਧ ਕਾਰਕ ਸਾਬਤ ਹੋ ਰਿਹਾ ਹੈ। ਅਤੇ ਇਹ ਦੋਨੋਂ ਸ਼ਬਦ ਤੁਸੀਂ ਆਪਣੇ ਕੋਲੋਂ ਹੀ ਇੰਟ੍ਰੋਡਿਊਸ ਕਰ ਰਹੇ ਹੋ। ‘ਦਾ’ ਸੰਬੰਧਕ ਤਾਂ ਮੰਨਿਆ ਕਿ ਗੁਰਬਾਣੀ ਵਿੱਚ ਬਹੁਤ ਵਾਰੀਂ ਆਪਣੇ ਕੋਲੋਂ ਮਿਥਣਾ ਪੈਂਦਾ ਹੈ।  ਪਰ ਜਿਸ ਨਾਲ ਕਿਸੇ ਚੀਜ ਦਾ ਸੰਬੰਧ ਹੈ, ਉਹ ਤੇ ਵਾਕ ਦੇ ਵਿੱਚ ਹੀ ਮੌਜੂਦ ਹੋਣੀ ਚਾਹੀਦੀ ਹੈ ਜਾਂ
 ਆਪਣੇ ਕੋਲੋਂ ਹੀ ਜੋ ਕੁਝ ਮਰਜੀ ਲਗਾਕੇ ਜਿਹੜਾ ਮਰਜੀ ਕਾਰਕ ਬਣਾ ਲਵੋ?
 ਤੁਸੀਂ ਲਿਖਿਆ ਹੈ:-- “ਇਸ ਸ਼ਬਦ ਦੀ ਵਿਚਾਰ ਕਰਦਿਆ ਜਸਬੀਰ ਸਿੰਘ ਵਿਰਦੀ ਨਾਲ ਬਹੁਤ ਲੰਬੀ ਚੌੜੀ ਵਿਚਾਰ ਕੀਤੀ ਗਈ ਜਿਹੜੇ ਕਿ ਉਹ ਬਹੁਤ ਐਡਾਮਿੰਟ ਹਨ ਕਿ ਇਸ ਦੇ ਅਰਥ ਅਨਿਸ਼ਚਤ ਗਿਣਤੀ ਵਾਚਕ ਵਿਸ਼ੇਸ਼ਣ, ਬਹੁਵਚਨ ਨਾਲ ਹੀ ਕਰਨੇ ਚਾਹੀਦੇ ਹਨ। ਜੋ ਮੈਂ ਸਮਝਿਆ ਹੈ ਕਿ ਉਨਾਂ ਦੇ ਵਿੱਚਾਰ ਇਸ ਕਰਕੇ ਹਨ ਕਿ
 ( 1) ਉਨਾਂ ਨੂੰ ਪ੍ਰਮਾਣ ਵਾਚੀ ਵਿਸ਼ੇਸ਼ਣ ਦਾ ਪਤਾ ਹੀ ਨਹੀਂ ਹੈ ,         ਦੂਜਾ ਉਹ ਪਹਿਲੇ ਜਨਮਾਂ ਵਿੱਚ ਯਾਕੀਨ ਕਰਦੇ ਹਨ।  ਕਿਊਂਕਿ ਪ੍ਰੌ; ਸਾਹਿਬ ਸਿੰਘ ਵੀ ਪਹਿਲੇ ਅਤੇ ਹੋਰ ਜਨਮਾਂ ਵਿੱਚ ਯਾਕੀਨ ਕਰਦੇ ਸਨ ਅਤੇ ਉਨਾਂ ਉਸ ਦੇ ਅਰਥਾਂ ਨੂੰ ਅਖ਼ੀਰੀ ਮੰਨਿਆ ਹੋਇਆ ਹੈ।   ਮੈਂ ਉਨਾਂ ਨਾਲ ਸਹਿਮਤ ਨਹੀਂ ਹਾਂ”
 ਚਮਕੌਰ ਸਿੰਘ ਜੀ! ਤੁਸੀਂ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ **ਸਾਫ ਲਫਜ਼ਾਂ ਵਿੱਚ (ਤੁਹਾਡੇ ਆਪਣੇ ਘੜੇ ਅਰਥਾਂ ਅਨੁਸਾਰ ਨਹੀ)** *ਪਿਛਲੇ ਅਤੇ ਅਗਲੇ ਹੋਰ ਜਨਮਾਂ* ਦਾ ਖੰਡਣ ਕੀਤਾ ਗਿਆ ਹੋਵੇ???
 ਜਿਸ ਆਧਾਰ ਤੇ ਤੁਸੀਂ ਇਸ ਜਨਮ ਤੋਂ ਅਗਲੇ ਪਿਛਲੇ ਜਨਮਾਂ ਵਾਲੇ ਸ਼ਬਦਾਂ ਦੇ ਇਸੇ ਜਨਮ ਤੱਕ ਹੀ ਸੀਮਿਤ ਵਾਲੇ ਅਰਥ ਕਰਦੇ ਹੋ???
 ਜੇ ਤੁਸੀਂ ਇਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕਦੇ ਅਤੇ ਅਗਲੇ ਪਿਛਲੇ ਜਨਮਾਂ ਨੂੰ ਤੁਸੀਂ ਨਹੀਂ ਮੰਨਦੇ ਤਾਂ ਇਹ ਤੁਹਾਡੀ ਆਪਣੀ ਸੋਚ ਹੈ।
ਇਹ ਦਰਸਾਉਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਗੁਰਬਾਣੀ ਸਿਧਾਂਤ ਅਨੁਸਾਰ ਅਗਲੇ ਪਿਛਲੇ ਜਨਮਾਂ ਨੂੰ ਨਹੀਂ ਮੰਨਦੇ
 ਚਮਕੌਰ ਸਿੰਘ ਜੀ! ਤੁਸੀਂ ਕਲੀਅਰ ਕਰੋ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਇਸ ਪੰਗਤੀ ਦੇ ਅਰਥ ਕਿਵੇਂ ਗ਼ਲਤ ਹਨ?
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.