ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਨਾਮਦੇਇ ਸਿਮਰਨੁ ਕਰਿ ਜਾਨਾਂ ॥” ਦੇ ਅਰਥਾਂ ਬਾਰੇ :-
-: “ਨਾਮਦੇਇ ਸਿਮਰਨੁ ਕਰਿ ਜਾਨਾਂ ॥” ਦੇ ਅਰਥਾਂ ਬਾਰੇ :-
Page Visitors: 2708

-: “ਨਾਮਦੇਇ ਸਿਮਰਨੁ ਕਰਿ ਜਾਨਾਂ ॥” ਦੇ ਅਰਥਾਂ ਬਾਰੇ :-
ਨਾਮਦੇਇ ਸਿਮਰਨੁ ਕਰਿ ਜਾਨਾਂ ॥” ਪੰਗਤੀ ਦੇ ਚਮਕੌਰ ਸਿੰਘ ਬਰਾੜ ਨੇ ਅਰਥ ਕੀਤੇ ਹਨ:--
ਅਰਥ-- ਹੇ ਭਾਈ! ਨਾਮ ਦੇਵ ਨੇ ਤਾਂ ਪ੍ਰਭੂ ਨੂੰ ਯਾਦ ਕਰਕੇ ( ਗਿਆਨ ਮਿਲਨ ਨਾਲ) ਜਾਣ ਲਇਆ ਹੈ }}}
ਔਖੈ ਸ਼ਬਦਾ ਦਾ ਅਰਥ---ਨਾਮਦੇਇ—ਨਾਮਦੇਵਨੇ (ਕਰਤਾ ਕਾਰਕ ਸੰਮਿਲਤ ਸੰਬੰਧਕ),
ਸਿਮਰਨੁ—ਯਾਦ ਕਰਨਾ ( ਭਾਵ ਅਰਥ ਨਾਂਵ, ਕਰਮ ਕਾਰਕ),
ਕਰਿ—ਕਰਕੇ ( ਪੂਰਵ ਪੂਰਣ ਕਿਰਦੰਤ), ਜਾਨਾਂ—ਜਾਣ ਲਇਆ ਹੈ ( ਸਮੀਪੀ ਭੁਤ ਕਾਲ ਦੀ ਕਿਰਿਆ ਹੈ),
ਚਮਕੌਰ ਸਿੰਘ ਬਰਾੜ ਲਈ ਕੁਝ ਸਵਾਲ-
ਚਮਕੌਰ ਸਿੰਘ ਜੀ! ਔਖੇ ਸ਼ਬਦਾਂ ਦੇ ਅਰਥਾਂ ਵਿੱਚ ‘ਸਿਮਰਨ’ ਦਾ ਅਰਥ ਤੁਸੀਂ ‘ਯਾਦ ਕਰਨਾ’ ਦੱਸਿਆ ਹੈ।ਪੰਗਤੀ ਦੇ ਅਰਥਾਂ ਵਿੱਚ ਵੀ ਤੁਸੀਂ ਅਰਥ ਲਿਖੇ ਹਨ- ਨਾਮ ਦੇਵ ਨੇ ਤਾਂ ਪ੍ਰਭੂ ਨੂੰ ਯਾਦ ਕਰਕੇ ਜਾਣ ਲਿਆ ਹੈ…।
ਲੇਕਿਨ ‘ਸਿਮਰਨ’ ਦਾ ਭਾਵਅਰਥ ਤੁਸੀਂ *ਗਿਆਨ ਮਿਲਨ ਨਾਲ* ਕਰ ਦਿੱਤਾ ਹੈ।ਦੱਸ ਸਕਦੇ ਹੋ ਕਿ ‘ਯਾਦ ਕਰਨਾ’ ਦਾ ਮਤਲਬ ‘ਗਿਆਨ ਮਿਲਣਾ’ ਹੁੰਦਾ ਹੈ?
- ਸਿਮਰਨ ਦਾ ਅਰਥ ਤੁਸੀਂ ‘ਯਾਦ ਕਰਨਾ’ ਜਿਸ ਨੂੰ ਕਿ ਤੁਸੀਂ ‘ਕਰਮ ਕਾਰਕ’ ਦੀ ਕਿਰਿਆ ਦੱਸਿਆ ਹੈ। ਪਰ ਪੰਗਤੀ ਦੇ ਭਾਵ ਅਰਥਾਂ ਵਿੱਚ ਤੁਸੀਂ ਇਸ ਨੂੰ ‘ਗਿਆਨ ਮਿਲਣ ਨਾਲ’ ਜਾਣੀ ਕਿ ‘ਕਰਣ ਕਾਰਕ’ ਕਿਰਿਆ ਬਣਾ ਦਿੱਤਾ ਹੈ। ਕੀ ਇਸ ਤਰ੍ਹਾਂ ਕਰਨਾ ਵਾਜਬ ਹੈ?
- ਅਰਥਾਂ ਵਿੱਚ ਤੁਸੀਂ ‘ਯਾਦ ਕਰਨਾ’ ਲਿਖਿਆ ਹੈ ਜੋ ਕਿ ਮੇਰੀ ਸਮਝ ਮੁਤਾਬਕ ਕਰਤਰੀ ਵਾਚ ਕਿਰਿਆ ਹੈ, (ਹੈ ਜਾਂ ਨਹੀਂ ਦੱਸਣਾ?)।
ਅਤੇ ਭਾਵਾਰਥਾਂ ਵਿੱਚ ਤੁਸੀਂ ਲਿਖ ਦਿੱਤਾ- ‘ਗਿਆਨ ਮਿਲਣ ਨਾਲ’ ਜੋ ਕਿ ਮੇਰੇ ਮੁਤਾਬਕ ‘ਕਰਮਨੀ ਵਾਚ ਕਿਰਿਆ ਹੈ, (ਹੈ ਕਿ ਨਹੀਂ, ਦੱਸਣਾ?)
ਦੱਸ ਸਕੱਦੇ ਹੋ ਕਿ ਕੀ ਵਿਆਕਰਣ ਪੱਖੋਂ ਇਸ ਤਰ੍ਹਾਂ ਕਰਨਾ ਵਾਜਬ ਹੈ?
(ਪਾਠਕ ਧਿਆਨ ਦੇਣ—ਜਦੋਂ ਆਪਾਂ ਕਹਿੰਦੇ ਹਾਂ- ‘ਪ੍ਰਭੂ ਨੂੰ ਯਾਦ ਕਰਕੇ’; ਤਾਂ ਇਸ ਦਾ ਮਤਲਬ ਅਸੀਂ ਕਿਸੇ ਹਸਤੀ ਨੂੰ ਯਾਦ ਕਰਨ ਦੀ ਗੱਲ ਕਰ ਰਹੇ ਹਾਂ।
ਪਰ ਜਦੋਂ ਅਸੀਂ ਕਹਿੰਦੇ ਹਾਂ- ‘ਗਿਆਨ ਮਿਲਣ ਨਾਲ’, ਤਾਂ ਇਸ ਦਾ ਮਤਲਣ ਕਿਸੇ ਹਸਤੀ ਨੂੰ ਯਾਦ ਕਰਨਾ ਨਾ ਰਹਿਕੇ ਕਿਤਾਬੀ ਗਿਆਨ ਰਹਿ ਜਾਂਦਾ ਹੈ। ਸੋ ‘ਯਾਦ ਕਰਨ’ ਦਾ ਮਤਲਬ ‘ਗਿਆਨ ਮਿਲਣ ਨਾਲ’ ????)
ਜਗਜੀਵਨ ਸਿਉ ਜੀਉ ਸਮਾਨਾਂ ॥ ” ਦੇ ਅਰਥ ਤੁਸੀਂ ਲਿਖੇ ਹਨ—“ ਅਤੇ ਪ੍ਰਭੂ ਨਾਲ ਉਚ ਸੋਚ ਸੋਚ ਮਸਾਂ ਲਈ ਹੈ ਭਾਵ ਆਪਣੇ ਆਪ ਨੰ ਪ੍ਰਭੂ ਨਾਲ ਸਮਾਂ ਲਇਆ ਹੈ।
ਔਖੇ ਸ਼ਬਦਾਂ ਦੇ ਅਰਥ:- ਜੀਉ—ਹਿਰਦਾ ਜਾਂ ਸੋਚ (ਕਰਤਾ ਕਾਰਕ) ਸਮਾਨਾਂ—ਸਮਾ ਗਇਆ ( ਸਮੀਪੀ ਭੂਤ ਕਾਲ ਦੀ ਕਿਰਿਆ ਹੈ)॥”
ਚਮਕੌਰ ਸਿੰਘ ਜੀ! ਦੱਸ ਸਕਦੇ ਹੋ ਕਿ ‘ਜੀਉ’ ਦਾ ਅਰਥ ‘ਸੋਚ’ ਤੁਸੀਂ ਕਿਸ ਵਿਆਕਰਣ ਜਾਂ ਕਿਸ ਡਿਕਸ਼ਨਰੀ ਮੁਤਾਬਕ ਅਰਥ ਕਰ ਰਹੇ ਹੋ?
ਪਾਠਕਾਂ ਲਈ ਨੋਟ:- ਪਾਠਕ ਧਿਆਨ ਦੇਣ ਕਿ ਇਥੇ ਵੀ ਚਮਕੌਰ ਸਿੰਘ ਜੀਉ ਦਾ ਅਰਥ ‘ਸੋਚ’ ਦੱਸ ਰਹੇ ਹਨ। ਅਤੇ ਜੀਉ, ਜਿਸ ਦਾ ਸੰਬੰਧ ਮਨ, ਆਤਮਾ ਅੰਤਹਕਰਨ ਨਾਲ ਹੈ (ਦਿਮਾਗ਼ ਨਾਲ ਨਹੀਂ) ਨੂੰ ਚਮਕੌਰ ਸਿੰਘ ‘ਦਿਮਾਗ਼ੀ ਗਿਆਨ’ ਅਰਥ ਦੇ ਰਹੇ ਹਨ।
ਧਿਆਨ ਦੇਣ ਦੀ ਜਰੂਰਤ ਹੈ ਕਿ ਅੱਜ ਕਲ੍ਹ ਦੇ ਕੁਝਕੁ ਵਿਦਵਾਨ ‘ਪਰਮਾਤਮਾ ਨੂੰ ਯਾਦ ਕਰਨ’ ਵਰਗੀਆਂ ਗੱਲਾਂ ਤਾਂ ਜਰੂਰ ਕਰਦੇ ਹਨ।ਜਿਸ ਨਾਲ ਲੱਗਦਾ ਹੈ ਕਿ ਇਹ ਰੱਬ ਹੋਂਦ ਮੰਨਣ ਤੋਂ ਇਨਕਾਰੀ ਨਹੀਂ।ਪਰ ਅੱਗੇ ਭਾਵਾਰਥ ਕਰਨ ਵੇਲੇ ਇਹਨਾਂ ਦੇ ਅਰਥ ਹੋਰ ਦੇ ਹੋਰ ਹੀ ਹੋ ਜਾਂਦੇ ਹਨ।
ਪਾਠਕਾਂ ਦੇ ਧਿਆਨ-ਹਿਤ--
ਚਮਕੌਰ ਸਿੰਘ ਵਿਆਕਰਣ ਅਤੇ ਬਾਇਓਲੌਜੀ ਦਾ ਕਾਫੀ ਗਿਆਨ ਰੱਖਦੇ ਹਨ।ਅਤੇ ਇਹਨਾਂ ਦੇ ਮੁਤਾਬਕ ਇਹੀ ਗਿਆਨ ਪਰਮਾਤਮਾ ਬਾਰੇ ਅੰਤਿਮ ਗਿਆਨ ਹੈ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.