ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : # - = ਡਰ ਕੀ ਹੈ ? = - # ਲੇਖ ਬਾਰੇ :-
- : # - = ਡਰ ਕੀ ਹੈ ? = - # ਲੇਖ ਬਾਰੇ :-
Page Visitors: 2702

  - : # - = ਡਰ ਕੀ ਹੈ ? = - # ਲੇਖ ਬਾਰੇ :-
 ਗੁਰਚਰਨ ਸਿੰਘ ਜਿਉਣਵਾਲਾ ਨੇ ਵਹਿਮਾਂ ਭਰਮਾਂ ਬਾਰੇ ਇਹ ਲੇਖ ਪਾਇਆ ਹੈ।
ਸਾਰਾ ਹੀ ਲੇਖ ਬਹੁਤ ਵਧੀਆ ਹੈ। ਪਰ ਲੇਖ ਦੇ ਅਖੀਰ ਵਿੱਚ ਸਰਾ ਮਾਮਲਾ ਉਲਟ ਪੁਲਟ ਕਰ ਦਿੱਤਾ ਹੈ।”
 ਗੁਰਚਰਨ ਸਿੰਘ ਲਿਖਦੇ ਹਨ- “ਭਗਤ ਰਵੀਦਾਸ ਜੀ ਤਾਂ ਕੋਈ ਝਮੇਲਾ ਰਹਿਣ ਹੀ ਨਹੀਂ ਦਿੰਦੇ ਜਦੋਂ ਉਹ ਲਿਖਦੇ ਹਨ ਕਿ ਉਹ ਪਰਮਾਤਮਾ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਜੋ ਬਿਲਕੁੱਲ ਸੱਚ ਹੈ।
ਰੱਬ ਵੱਸਦਾ ਹੀ ਮਨੁੱਖੀ ਜੀਵ ਦੇ ਦਿਮਾਗ ਵਿਚ ਹੈ-
 ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥{ਪੰਨਾ 657-658} ।” {ਪੂਰਾ ਸ਼ਬਦ ਇਸ ਤਰ੍ਹਾਂ ਹੈ:-
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
 ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ
॥੧॥
 ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥
 ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ
॥੨॥
 ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥
 ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ
॥੩॥
 ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ ॥
 ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ
॥੪॥੧॥ {ਪੰਨਾ 657-658}”
 ਸ਼ਬਦ ਦੀ ਪਹਿਲੀ ਹੀ ਪੰਗਤੀ ਵਿੱਚ ਲਿਖਿਆ ਹੈ- “ਜਬ ਹਮ ਹੋਤੇ ਤਬ ਤੂ ਨਾਹੀ…”
ਅਰਥਾਤ ਜਦੋਂ ਤੱਕ ਸਾਡੇ ਸੋਚ ਮੰਡਲ ਵਿੱਚ, ਸਾਡੇ ਹਿਰਦੇ ਵਿੱਚ, ਸਾਡੀ ਹਉਮੈ ਹੈ, ਓਦੋਂ ਤੱਕ ਸਾਡੇ ਸੋਚ ਮੰਡਲ ਵਿੱਚ ਤੂੰ ਨਹੀਂ ਹੈਂ।
ਉਸ ਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੋਣ ਦੀ ਸਥਿਤੀ ਕਦੋਂ ਬਣੀ?
 ਜਦੋਂ ਸੋਚ ਮੰਡਲ/ ਹਿਰਦੇ ਵਿੱਚ ਤੂੰ ਵਸਿਆ।
ਪਰ ਗੁਰਚਰਨ ਸਿੰਘ ਹਰ ਇਕ ਦੇ ਸੋਚ ਮੰਡਲ ਵਿੱਚ ਉਸ ਦੀ ਮੌਜੂਦਗੀ ਦੱਸੀ ਜਾ ਰਹੇ ਹਨ।
ਜੇ ਹਰ ਇਕ ਦੀ ਸੋਚ ਮੰਡਲ ਵਿੱਚ ਉਹ ਵਸਿਆ ਹੋਇਆ ਹੈ ਫੇਰ ਤਾਂ “ਅਛਤ ਰਾਜ ਬਿਛੁਰਤ ਦੁਖੁ ਪਾਇਆ” ਵਾਲੀ ਹਾਲਤ ਹੀ ਨਹੀਂ ਸੀ ਹੋਣੀ।
ਹਰ ਇਕ ਦੇ ਹਿਰਦੇ ਵਿੱਚ, ਅਰਥਾਤ ਸੋਚ ਮੰਡਲ ਵਿੱਚ ਉਹ ਨਹੀਂ ਵਸਿਆ ਹੋਇਆ।   ਦੇਖੋ ਗੁਰੂ ਫੁਰਮਾਨ:—
 “ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥” (ਪੰਨਾ 528)
 “ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥” (ਪੰਨਾ 565)
 “ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥” (ਪੰਨਾ 93)
 “ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥” (ਪੰਨਾ 1014)
 “ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥” (ਪੰਨਾ 1126)
 “ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥” (ਪੰਨਾ 1335)
 ਜਸਬੀਰ ਸਿੰਘ ਵਿਰਦੀ"


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.