ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਪਾਠਕ ਸੱਜਣਾ ਅੱਗੇ ਬੇਨਤੀ
ਪਾਠਕ ਸੱਜਣਾ ਅੱਗੇ ਬੇਨਤੀ
Page Visitors: 2903

ਪਾਠਕ ਸੱਜਣਾ ਅੱਗੇ ਬੇਨਤੀ
ਪਾਠਕ ਸੱਜਣਾ ਅੱਗੇ ਬੇਨਤੀ ਹੈ ਕਿ, ਮੁੱਦੇ ਦੀ ਗੱਲ ਤੇ ਜੋ ਵਿਚਾਰ ਆਉਣੇ ਸਨ ਮੇਰੇ ਅਤੇ ਰਣਜੀਤ ਸਿੰਘ, ਦੋਨਾਂ ਧਿਰਾਂ ਦੇ ਆ ਚੁੱਕੇ ਹਨ, ਹੁਣ ਅੱਗੇ ਜੋ ਹੈ ਸਿਰਫ ਅਤੇ ਸਿਰਫ ਬਹਿਸ ਹੈ।  ਇਸਤੋਂ ਅੱਗੇ ਇਸ ਪੋਸਟ ਦੇ ਕਮੈਂਟ ਪੜ੍ਹਕੇ ਆਪਣਾ ਕੀਮਤੀ ਸਮਾਂ ਖਰਾਬ ਕਰਨ ਦੇ ਬਰਾਬਰ ਹੀ ਹੋਵੇਗਾ।
 ਕਿਉਂ ਕਿ ਪੰਥ ਨੂੰ ਦਰ ਪੇਸ਼ ਹੋਰ ਮਸਲੇ ਜਿਵੇਂ ਕਿ
 ਪੰਥ-ਵਿਰੋਧੀ ਸੰਗਠਣ ਸਿੱਖੀ ਭੇਸ ਵਿੱਚ ਆਪਣੇ ਵਰਕਰਾਂ ਨੂੰ ਸਿੱਖਾਂ ਵਿੱਚ ਵਾੜਨ ਲਈ ਲਾਮ ਬੱਧ ਤਰੀਕੇ ਨਾਲ ਸਰਗਰਮ ਹਨ।    
 ਮਾੜੇ ਕਾਰੇ ਸਿੱਖੀ ਭੇਸ ਵਾਲੇ ਉਹ ਪੰਥ-ਵਿਰੋਧੀ ਲੋਕ ਕਰਨਗੇ ਅਤੇ ਬਦਨਾਮ ਸਿੱਖ ਹੋਣਗੇ।
  ਮੁਸਲਮਾਨਾ ਅਤੇ ਹੋਰ ਘੱਟ-ਗਿਣਤੀਆਂ ਨਾਲ ਗ਼ਲਤ ਗਤੀਵਿਧੀਆਂ ਉਹ ਕਰਨਗੇ ਅਤੇ ਘੱਟ-ਗਿਣਤੀਆਂ ਦੇ ਮਨਾਂ ਵਿੱਚ ਨਫਰਤ ਸਿੱਖਾਂ ਪ੍ਰਤੀ ਪੈਦਾ ਹੋਵੇਗੀ। ਇਸ ਤਰ੍ਹਾਂ ਦੇ ਹੋਰ ਬਹੁਤ ਮਸਲੇ ਹਨ।
ਸੋ ਸਾਨੂੰ ਇਹਨਾ ਮਸਲਿਆਂ ਨਾਲੋਂ ਆਪਣੀ ਨਿਜੀ ‘ਕਾਟੋ-ਲੜਾਈ’ ਜਿਆਦਾ ਅਜੀਜ਼ ਹੋਣ ਕਰਕੇ ਅਸੀਂ ਹੋਰ ਮਸਲਿਆਂ ਵੱਲ ਧਿਆਨ ਨਹੀਂ ਦੇ ਸਕਦੇ।ਰਹਿਤ ਮਰਯਾਦਾ ਬਾਰੇ ਸਾਰੀ ਸਥਿਤੀ ਕਲੀਅਰ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਇਸ ਨਿਜੀ ਲੜਾਈ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ।ਅਮਰਜੀਤ ਸਿੰਘ ਚੰਦੀ ਜੀ ਨੇ ਇਸ ਬਹਿਸ ਤੋਂ ਕਿਨਾਰਾ ਕਰ ਲਿਆ ਹੈ, ਮੇਰਾ ਸੁਝਾਵ ਹੈ ਕਿ ਹੋਰ ਵੀ ਪੰਥ-ਦਰਦੀ ਸੱਜਣ ਹੁਣ ਇਸ ਤੋਂ ਅੱਗੇ ਸਾਡੀ **ਬਹਿਸ** ਵਿੱਚ ਆਪਣਾ ਸਮਾ ਖਰਾਬਦ  ਨਾ ਕਰਨ ਤਾਂ ਚੰਗੀ ਗੱਲ ਹੈ।ਇਹ ਮੇਰਾ ਸੁਝਾਵ ਹੈ ।ਧੰਨਵਾਦ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.