ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਵਫਦ ਵੱਲੋਂ ਸੈਕਰਾਮੈਂਟੋ ਦੇ ਨਵੇਂ ਜਿੱਤੇ ਮੇਅਰ ਨਾਲ ਮੁਲਾਕਾਤ
ਸਿੱਖ ਵਫਦ ਵੱਲੋਂ ਸੈਕਰਾਮੈਂਟੋ ਦੇ ਨਵੇਂ ਜਿੱਤੇ ਮੇਅਰ ਨਾਲ ਮੁਲਾਕਾਤ
Page Visitors: 2525

ਸਿੱਖ ਵਫਦ ਵੱਲੋਂ ਸੈਕਰਾਮੈਂਟੋ ਦੇ ਨਵੇਂ ਜਿੱਤੇ ਮੇਅਰ ਨਾਲ ਮੁਲਾਕਾਤ

Posted On 07 Sep 2016
c

ਸੈਕਰਾਮੈਂਟੋ, 7 ਅਗਸਤ (ਪੰਜਾਬ ਮੇਲ)- ਡੈਰਲ ਸਟੀਨਬਰਗ ਸੈਕਰਾਮੈਂਟੋ ਦੇ ਨਵੇਂ ਮੇਅਰ ਵਜੋਂ ਸਹੁੰ ਚੁੱਕਣਗੇ। ਪਿਛਲੇ ਦਿਨੀਂ ਇਕ ਸਿੱਖ ਵਫਦ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਿਟੀਜ਼ਨ ਹੋਟਲ, ਡਾਊਨਟਾਊਨ, ਸੈਕਰਾਮੈਂਟੋ ਵਿਖੇ ਹੋਈ ਇਹ ਮੀਟਿੰਗ ਤਕਰੀਬਨ 1 ਘੰਟਾ ਚੱਲੀ। ਵਫਦ ਵਿਚ ਹੋਰਨਾਂ ਤੋਂ ਇਲਾਵਾ ਅਮਰੀਕਨ ਸਿੱਖ ਕਾਕਸ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ, ਐਲਕ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕ ਦੀ ਪ੍ਰਧਾਨ ਬੌਬੀ ਐਲਨ ਅਤੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੇ ਡੈਲੀਗੇਟ ਗੁਰਜਤਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ। ਇਲੈਕਟ ਮੇਅਰ ਡੈਰਲ ਨੇ ਸਿੱਖ ਵਫਦ ਵੱਲੋਂ ਪੇਸ਼ ਕੀਤੀਆਂ ਮੁਸ਼ਕਲਾਂ ਨੂੰ ਬੜੇ ਹੀ ਗੌਰ ਨਾਲ ਸੁਣਿਆ ਅਤੇ ਵਾਅਦਾ ਕੀਤਾ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਆਪਣੇ ਕਾਰਜਕਾਲ ਦੌਰਾਨ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.