ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਗੁਰੂ ਤੋਂ ਆਕੀ ਦਿਲ ਖੋਟੇ ਸ਼੍ਰੀ ਚੰਦ ਦੇ 522-ਵੇਂ ਜਨਮਦਿਨ ‘ਤੇ ਸਿੱਖੀ ਦੇ ਦੁਸ਼ਮਨ ਹੋਏ ਇਕੱਠੇ
ਗੁਰੂ ਤੋਂ ਆਕੀ ਦਿਲ ਖੋਟੇ ਸ਼੍ਰੀ ਚੰਦ ਦੇ 522-ਵੇਂ ਜਨਮਦਿਨ ‘ਤੇ ਸਿੱਖੀ ਦੇ ਦੁਸ਼ਮਨ ਹੋਏ ਇਕੱਠੇ
Page Visitors: 2543

ਗੁਰੂ ਤੋਂ ਆਕੀ ਦਿ ਲ ਖੋਟੇ ਸ਼੍ਰੀ ਚੰਦ ਦੇ 522-ਵੇਂ ਜਨਮਦਿਨ ‘ਤੇ ਸਿੱਖੀ ਦੇ ਦੁਸ਼ਮਨ ਹੋਏ ਇਕੱਠੇ
-: ਸੰਪਾਦਕ ਖ਼ਾਲਸਾ ਨਿਊਜ਼
ਗੁਰੂ ਤੋਂ ਆਕੀ ਦਿਲ ਖੋਟੇ ਸ਼੍ਰੀ ਚੰਦ ਦਾ 522ਵਾਂ ਜਨਮਦਿਨ ਉਦਾਸੀਨ ਬ੍ਰਹਮ ਅਖਾੜਾ, ਮਾਂਡੀ ਹਰਿਆਣਾ ਵਿਖੇ 20-11-16 ਨੂੰ ਮਨਾਇਆ ਗਿਆ, ਜਿਸ ਵਿੱਚ ਸਿੱਖੀ ਦੀ ਦੁਸ਼ਮਨ ਜਮਾਤ ਆਰ.ਐਸ.ਐਸ. ਦੇ ਹੱਥਠੋਕੇ ਬਹੁਤਾਤ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਉਦਾਸੀਨ ਸੰਪ੍ਰਦਾਇ ਦਾ ਅਖੌਤੀ ਮਹਾਂਪੁਰਸ਼ ਬਾਬਾ ਗੁਰਵਿੰਦਰ ਸਿੰਘ, ਤੇ ਹਰ ਕੂੜ ਕਬਾੜ ਸ਼ਾਮਿਲ ਹੋਇਆ।
ਹੋਰਾਂ ਤੋਂ ਇਲਾਵਾ ਦਿੱਲੀ ਕਮੇਟੀ ਤੇ ਪਰਮਜੀਤ ਸਿੰਘ ਰਾਣਾ ਦਾ ਚਹੇਤਾ ਬੰਤਾ ਸਿੰਘ ਉਰਫ ਬੰਟੀ ਭਈਆ, ਸੰਘ ਪਾੜ ਢਾਡੀ ਤਰਸੇਮ ਮੋਰਾਂਵਾਲੀ, ਅਕਲੋਂ ਖਾਲੀ ਟਕਸਾਲੀ ਕੁਲਵੰਤ ਸਿੰਘ, ਵਿਹਲੜ ਨਿਹੰਗ ਤੇ ਬਿਧੀਚੰਦ ਸੰਪਰਦਾ ਦਾ ਅਵਤਾਰ ਬਿਧੀਚੰਦ, ਹੋਰ ਤਾਂ ਹੋਰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜਗਤਾਰ ਸਿੰਘ ਵੀ ਸ਼ਾਮਿਲ ਹੋਇਆ।

ਸ਼੍ਰੀ ਚੰਦ ਨੂੰ ਇਨ੍ਹਾਂ ਸਿਰਫਿਰਿਆਂ ਨੇ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ।
ਕੀ ਯੋਗਦਾਨ ਹੈ ਸ਼੍ਰੀ ਚੰਦ ਦਾ ਸਿੱਖੀ ਵਿੱਚ
ਉਹ ਤਾਂ ਆਪ ਗੁਰੂ ਨਾਨਕ ਅਤੇ ਸਿੱਖੀ ਸਿਧਾਂਤਾਂ ਤੋਂ ਕੋਰਾ ਤੇ ਭਗੌੜਾ ਸੀ, ਉਸ ਦਾ ਜਨਮਦਿਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਨਾਉਣਾ, ਬਿਪਰ ਦੀ ਚਾਲ ਨਹੀਂ ਤਾਂ ਹੋਰ ਕੀ ਹੈ? ਇਹੀ ਸਾਰੇ ਲੋਕ ਹਨ ਜੋ ਗੁਰੂ ਦਾ ਸ਼ਰੀਕ ਅਖੌਤੀ ਦਸਮ ਗ੍ਰੰਥ ਦੇ ਵੀ ਸਮਰਥਕ ਹਨ.... ਗਲ ਕਿ ਜਿਹੜੀ ਵੀ ਗੱਲ ਸਿੱਖੀ ਦੇ ਖਿਲਾਫ ਹੋਵੇ, ਇਹ ਸਾਰੇ ਉਸ ਦੇ ਹਾਮੀ ਨੇ। ਪਰ ਇਨ੍ਹਾਂ ਦਾ ਪਹਿਰਾਵਾ ਦੇਖ ਕੇ ਲੋਕ ਸਮਝਦੇ ਹਨ ਕਿ ਇਹ ਬਹੁਤ ਵੱਡੇ ਸਿੱਖੀ ਦਾ ਦਰਦ ਰੱਖਣ ਵਾਲੇ ਨੇ... ਪਰ ਅਸਲ ਵਿੱਚ ਇਹ ਆਸਤੀਨ ਦੇ ਸਪ ਹਨ, ਘੁਣ ਹਨ, ਜਿਹੜੀ ਸਿੱਖੀ ਦੀਆਂ ਜੜਾਂ ਨੂੰ ਕਮਜ਼ੋਰ ਕਰਣ ਵਿੱਚ ਹਰ ਜੁਗਤ ਕਰਦੇ ਹਨ।

ਉਹ ਦਿਨ ਦੂਰ ਨਹੀਂ ਜਦੋਂ ਇਹ ਪ੍ਰਿਥੀਚੰਦ, ਮਿਹਰਵਾਨ, ਰਾਮਰਾਇ ਆਦਿ ਦਾ ਵੀ ਜਨਮਦਿਨ ਮਨਾਉਣਗੇ... ਤੇ ਸਿੱਖ ਇਸੀ ਤਰ੍ਹਾਂ ਭੇਡਾਂ ਵਾਂਗ ਪਿੱਛੇ ਤੁਰਦੇ ਤੁਰਦੇ ਲੰਗਰ ਛਕੀ ਜਾਣਗੇ। ਲੱਖ ਲਾਹਨਤ ਹੈ ਇਨ੍ਹਾਂ ਸਾਰਿਆਂ 'ਤੇ... ਤੇ ਸਿੱਖ ਅਖਵਾਉਣ ਵਾਲਿਆਂ 'ਤੇ।
ਸ਼੍ਰੀ ਚੰਦ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ 967 'ਤੇ ਭੱਟ ਟੱਲ ਜੀ ਦਾ ਸ਼ਬਦ ਅੰਕਿਤ ਹੈ :

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥.....
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ
ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ

ਸ਼੍ਰੀ ਚੰਦ ਬਾਰੇ ਤਾਂ ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਦੀ ਅਠੱਤਵੀਂ ਪਉੜੀ ਵਿੱਚ ਲਿਖਿਆ ਹੈ "ਕਰਤਾਰ ਪੁਰ ਆਗਮਨ" ਸਿਰਲੇਖ ਹੇਠ"
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ।
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ
॥38॥
ਇਨ੍ਹਾਂ ਪ੍ਰਮਾਣਾਂ ਤੋਂ ਬਾਅਦ ਵੀ ਜੇ ਕਿਸੇ ਦੀਆਂ ਅੱਖਾਂ ਨਾ ਖੁਲਣ ਤਾਂ, ਫਿਰ ਉਲਟੀ ਖੋਪੜੀ ਵਾਲਿਆਂ ਦਾ ਕੁੱਝ ਨਹੀਂ ਕੀਤਾ ਜਾ ਸਕਦਾ ਹੈ।


ਗੁਰੂ ਸੁਮੱਤ ਬਖਸ਼ੇ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.