ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਡੋਨਾਲਡ ਟਰੰਪ ਦੀ ਰਾਸ਼ਟਰੀ ਧਾਰਮਿਕ ਪ੍ਰਾਰਥਨਾ ‘ਚ ਸਿੱਖ ਸ਼ਮੂਲੀਅਤ ਦਾ ਪ੍ਰਭਾਵ ਸੰਸਾਰ ਪੱਧਰ ‘ਤੇ ਉਭਰਿਆ
ਡੋਨਾਲਡ ਟਰੰਪ ਦੀ ਰਾਸ਼ਟਰੀ ਧਾਰਮਿਕ ਪ੍ਰਾਰਥਨਾ ‘ਚ ਸਿੱਖ ਸ਼ਮੂਲੀਅਤ ਦਾ ਪ੍ਰਭਾਵ ਸੰਸਾਰ ਪੱਧਰ ‘ਤੇ ਉਭਰਿਆ
Page Visitors: 2538

ਡੋਨਾਲਡ ਟਰੰਪ ਦੀ ਰਾਸ਼ਟਰੀ ਧਾਰਮਿਕ ਪ੍ਰਾਰਥਨਾ ‘ਚ ਸਿੱਖ ਸ਼ਮੂਲੀਅਤ ਦਾ ਪ੍ਰਭਾਵ ਸੰਸਾਰ ਪੱਧਰ ‘ਤੇ ਉਭਰਿਆ

Posted On 25 Jan 2017
22

ਵਾਸ਼ਿੰਗਟਨ ਡੀ.ਸੀ., 25 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਤੋਂ ਅਗਲੇ ਦਿਨ ਪ੍ਰਾਰਥਨਾ ਕੀਤੀ ਜਾਂਦੀ ਹੈ। ਇਹ 58ਵੀਂ ਪ੍ਰਾਰਥਨਾ ਕੈਥਰਡਿਲ ਚਰਚ ਵਾਸ਼ਿੰਗਟਨ ਡੀ.ਸੀ. ਵਿਖੇ ਆਯੋਜਿਤ ਕੀਤੀ ਗਈ, ਜਿਸ ਵਿਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਧਾਰਮਿਕ ਲਹਿਜ਼ੇ ਨਾਲ ਡੋਨਾਲਡ ਟਰੰਪ ਰਾਸ਼ਟਰਪਤੀ ਅਤੇ ਮਾਇਕ ਪੇਂਸ ਉਪ-ਰਾਸ਼ਟਰਪਤੀ ਨੂੰ ਅਗਲੇ ਚਾਰ ਸਾਲ ਤੱਕ ਆਪਣੇ ਕੰਮ ਪ੍ਰਤੀ ਇਮਾਨਦਾਰੀ, ਵਧੀਆ ਪ੍ਰਦਰਸ਼ਨ, ਬਰਾਬਰਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਦੇਸ਼ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ, ਤਾਂ ਜੋ ਜਨਤਾ ਨੂੰ ਖੁਸ਼ ਰੱਖ ਕੇ ਮੁਲਕ ਨੂੰ ਉਸਾਰਿਆ ਜਾਵੇ।
ਇਸ ਪ੍ਰਾਰਥਨਾ ਪਰੇਡ ਵਿਚ ਹਿੰਦੂ, ਮੁਸਲਮਾਨ, ਪਾਰਸੀ, ਸਿੱਖ, ਕ੍ਰਿਸ਼ਚਨ ਅਤੇ ਬੋਧੀਆਂ ਵੱਲੋਂ ਆਪਣੀਆਂ ਧਾਰਮਿਕ ਰਹੁ-ਰੀਤਾਂ ਨਾਲ ਪ੍ਰਾਰਥਨਾ ਕਰਕੇ ਟਰੰਪ ਦੀ ਸਿਹਤਯਾਬੀ ਅਤੇ ਕੁਸ਼ਲ ਪ੍ਰਸ਼ਾਸਨ ਪ੍ਰਦਾਨ ਕਰਨ ਦੀ ਨਸੀਹਤ ਦਿੱਤੀ ਗਈ, ਉਥੇ ਸਿੱਖਾਂ ਵੱਲੋ ਸਿੱਖਸ ਆਫ ਅਮਰੀਕਾ ਦੇ ਚੈਅਰਮੇਨ ਜਸਦੀਪ ਸਿੰਘ ਜੱਸੀ ਨੇ ਦੱਸਵੇਂ ਪਾਤਸ਼ਾਹ ਦੇ ਗੁਰਸ਼ਬਦ ”ਦੇਹਿ ਸ਼ਿਵਾ ਵਰ ਮੋਹਿ ਇਹੇ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ” ਦੀ ਤੁਕ ਦੇ ਆਧਾਰ ‘ਤੇ ਸਾਂਝ ਪਾ ਕੇ ਸ਼ੁਰੂਆਤ ਕੀਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.