ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਟਰੰਪ ਲਈ 100 ਮਿਲੀਅਨ ਡਾਲਰ ‘ਚ ਹੋਇਆ ਸਹੁੰ ਚੁੱਕ ਸਮਾਗਮ
ਟਰੰਪ ਲਈ 100 ਮਿਲੀਅਨ ਡਾਲਰ ‘ਚ ਹੋਇਆ ਸਹੁੰ ਚੁੱਕ ਸਮਾਗਮ
Page Visitors: 2561

ਟਰੰਪ ਲਈ 100 ਮਿਲੀਅਨ ਡਾਲਰ ‘ਚ ਹੋਇਆ ਸਹੁੰ ਚੁੱਕ ਸਮਾਗਮ

Posted On 25 Jan 2017
23

ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਨਿਊਯਾਰਕ ਟਾਈਮਸ ਮੁਤਾਬਕ ਟਰੰਪ ਦੇ ਸਹੁੰ ਚੁੱਕ ਸਮਾਗਮ ਦਾ ਹਾਲੀਵੁੱਡ ਦੇ ਏ ਗਰੇਡ ਆਰਟਿਸਟਾਂ ਨੇ ਬਾਈਕਾਟ ਕੀਤਾ। ਫੇਰ ਵੀ ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਹੈ। ਕਰੀਬ 100 ਮਿਲੀਅਨ ਡਾਲਰ ਇਸ ਸਮਾਗਮ ‘ਤੇ ਖ਼ਰਚ ਹੋਏ। ਇਸ ਤੋਂ ਪਹਿਲਾਂ 2009 ‘ਚ ਅਮਰੀਕਾ ਦੇ ਸਹੁੰ ਚੁੱਕ ਸਮਾਗਮ ‘ਚ 1100 ਕਰੋੜ ਰੁਪਏ ਖ਼ਰਚ ਹੋਏ ਸੀ। ਉਸ ਸਮੇਂ 18 ਲੱਖ ਲੋਕ ਆਏ ਸਨ, ਜਦ ਕਿ ਟਰੰਪ ਦੇ ਸਮਾਗਮ ਵਿਚ ਕਰੀਬ 8 ਲੱਖ ਲੋਕ ਹੀ ਪਹੁੰਚੇ। ਅਮਰੀਕਾ ‘ਚ ਸਹੁੰ ਸਮਾਗਮ ਵਿਚ ਗਲੈਮਰ ਦਾ ਤੜਕਾ ਲਾਉਣ ਦਾ ਸਿਹਰਾ ਬਿਲ ਕਲਿੰਟਨ ਨੂੰ ਜਾਂਦਾ ਹੈ। 1993 ‘ਚ ਉਨ੍ਹਾਂ ਦੀ ਸਹੁੰ ਚੁੱਕ ਸਮਾਗਮ ‘ਚ ਦੇਸ਼ ਦੇ ਏ ਗਰੇਡ ਦੇ ਸੈਲੀਬ੍ਰਿਟੀ ਨੇ ਪਰਫਾਰਮੈਂਸ ਦਿੱਤੀ ਸੀ। ਇਸ ਵਿਚ ਡਿਆਨਾ ਰਾਸ, ਬਾਬ ਡਿਲਯਨ, ਮਾਈਕਲ ਜੈਕਸਨ ਅਤੇ ਰਿਕੀ ਮਾਰਟਿਨ ਜਿਹੀ ਹਸਤੀਆਂ ਜਿਹੀ ਲੰਮੀ ਲਿਸਟ ਸੀ।
ਜ਼ਿਕਰਯੋਗ ਹੈ ਕਿ ਡੌਨਲਡ ਟਰੰਪ ਨੇ 45ਵੇਂ ਅਮਰੀਕੀ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਹੋਣ ਵਾਲੇ ਉਦਘਾਟਨ ਸਾਮਰੋਹ ‘ਚ ਟਰੰਪ ਨੇ ਆਪਣੀ ਪਤਨੀ ਅਤੇ ਪ੍ਰਥਮ ਅਮਰੀਕੀ ਮਹਿਲਾ ਮੇਲਾਨੀਆ ਟਰੰਪ ਨਾਲ ਡਾਂਸ ਕੀਤਾ। ਟਰੰਪ ਦੇ ਬਾਰੇ ਵਿਚ ਚਾਹੇ ਜੋ ਕਿਹਾ ਜਾਵੇ ਲੇਕਿਨ ਉਹ ਆਪਣੇ ਵਿਅਕਤੀਤਵ ਦੀ ਵਜ੍ਹਾ ਕਾਰਨ ਇਕਦਮ ਯੂਨਿਕ ਰਾਸ਼ਟਰਪਤੀ ਹੋਣਗੇ। ਟਰੰਪ ਨੇ ਜੈਜ ਸਿੰਗਰ ਐਰਿਨ ਬਮ ਦੇ ਗਾਣੇ ‘ਤੇ ਆਪਣਾ ਪਹਿਲਾ ਡਾਂਸ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.