ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ
ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ
Page Visitors: 2473

ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਭਾਰਤੀ ਨੂੰ ਬਚਾਉਣ ਵੇਲੇ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦਾ ਸਨਮਾਨ

Posted On 26 Mar 2017
By :
Ian Girllot honoured at the Indian House

ਹਿਊਸਟਨ, 26 ਮਾਰਚ (ਪੰਜਾਬ ਮੇਲ)- ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਇਸ ਗੋਲੀਬਾਰੀ ਦੌਰਾਨ ਭਾਵੇਂ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਸੀ ਪਰ ਇਆਨ ਗ੍ਰਿਲਟ ਉਨ੍ਹਾਂ ਦਾ ਬਚਾਅ ਕਰਦਿਆਂ ਆਪ ਜ਼ਖ਼ਮੀ ਹੋ ਗਿਆ ਸੀ।
ਇੱਥੇ ਇੰਡੀਆ ਹਾਊਸ ਵਿੱਚ ਭਾਈਚਾਰੇ ਦਾ ਸਾਲਾਨਾ ਸਮਾਗਮ ਹੋਇਆ, ਜਿਸ ਦੌਰਾਨ ਇਆਨ ਗ੍ਰਿਲਟ ਨੂੰ ‘ਏ ਟਰੂ ਅਮੈਰੀਕਨ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕੈਨਸਾਸ ਵਿੱਚ ਇੱਕ ਬਾਰ ਵਿੱਚ ਸੇਵਾਮੁਕਤ ਜਲ ਸੈਨਿਕਾਂ ਵੱਲੋਂ ਗੋਲੀਬਾਰੀ ਦੀ ਘਟਨਾ ਦੌਰਾਨ ਬਚਾਅ ਕਰਨ ਦੀ ਕੋਸ਼ਿਸ਼ ਵਿੱਚ ਇਆਨ ਗ੍ਰਿਲਟ ਜ਼ਖ਼ਮੀ ਹੋ ਗਿਆ ਸੀ। ਗੋਲੀਬਾਰੀ ਵਿੱਚ ਭਾਰਤੀ ਮੂਲ ਦਾ 32 ਸਾਲਾ ਨਾਗਰਿਕ ਸ੍ਰੀਨਿਵਾਸਨ ਕੁਚੀਭੋਤਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਅਲੋਕ ਮਦਸਾਨੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇੰਡੀਆ ਹਾਊਸ ਹਿਊਸਟਨ ਨੇ ਫੇਸਬੁਕ ਪੇਜ ’ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ ਕਿ ਹਿਊਸਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਇੰਡੀਆ ਹਾਊਸ ਵਿੱਚ ਇਆਨ ਗ੍ਰਿਲਟ ਦੇ ਸ਼ਲਾਘਾਯੋਗ ਕਦਮ ਲਈ ਉਸ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਪੁਸ਼ਟੀ ਕੀਤੀ ਕਿ ਇਸ ਸਨਮਾਨ ਦੇ ਨਾਲ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਵੀ ਪੈਸੇ ਇਕੱਠੇ ਕੀਤੇ ਗਏ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.