ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈਸ ਮੰਥ’ ਵਜੋਂ ਐਲਾਨਿਆ
ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈਸ ਮੰਥ’ ਵਜੋਂ ਐਲਾਨਿਆ
Page Visitors: 2522

ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈਸ ਮੰਥ’ ਵਜੋਂ ਐਲਾਨਿਆ
From Sikh Coordination Eas 
ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਮਹੀਨੇ ਨੂੰ 'ਸਿੱਖ ਅਵੇਅਰਨੈੱਸ ਮੰਥ' ਵਜੋਂ ਐਲਾਨਿਆ
ਪੈਨਸਲਵੇਨੀਆ ਅਸੈਂਬਲੀ ਵਿਚ ਮਨਾਇਆ ਗਿਆ ਵੈਸਾਖੀ ਦਾ ਦਿਹਾੜਾ
ਮੋਦੀ ਸਰਕਾਰ ਸਮੇਂ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਪਰ ਵਿਦੇਸ਼ਾਂ ਵਿਚ ਮਿਲ ਰਹੀ ਹੈ ਵੈਸਾਖੀ ਨੂੰ ਮਾਨਤਾ : ਹਿੰਮਤ ਸਿੰਘ
ਹੈਰੇਸ ਵਰਗ (ਪੈਨਸਲਵੇਨੀਆ) : 19 ਅਪ੍ਰੈਲ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੁਐਸਏ) ਵੱਲੋਂ ਵੈਸਾਖੀ ਨੂੰ 'ਵਰਲਡ ਸਿੱਖ ਡੇਅ' ਵਜੋਂ ਦੁਨੀਆਂ ਭਰਮ ਨਿਰਧਾਰਿਤ ਕਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਦੁਨੀਆਂ ਭਰ ਵਿਚ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਅਮਰੀਕਾ ਦੀ ਪੈਨਸਲਵੇਨੀਆ ਸਟੇਟ ਦੀ ਅਸੈਂਬਲੀ ਵਿਚ ਸਿੱਖ ਸੰਗਤ ਨੇ ਗਵਰਨਰ ਟੌਮ ਵੌਲਫ ਦੀ ਹਾਜ਼ਰੀ ਵਿਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਇਸ ਸਮੇਂ ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਸਾਰੇ ਮਹੀਨੇ ਨੂੰ 'ਸਿੱਖ ਅਵੇਅਰਨੈੱਸ ਮੰਥ' ਡਿਕਲੇਅਰ ਕੀਤਾ ਗਿਆ। ਇਸ ਸਮੇਂ ਵਿਸਾਖੀ ਨੂੰ ਅਮਰੀਕਾ ਵਿਚ 'ਨੈਸ਼ਨਲ ਸਿੱਖ ਡੇਅ' ਦੇ ਤੌਰ ਤੇ ਨਿਰਧਾਰਿਤ ਕਰਾਉਣ ਲਈ ਵੀ ਮਤਾ ਪਾ ਦਿੱਤਾ ਗਿਆ।
    ਅਮਰੀਕਾ ਦੀਆਂ 140 ਦੇ ਕਰੀਬ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਕਰ ਚੁੱਕੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਨੇ ਕਿਹਾ ਕਿ ਜਿੱਥੇ ਇਕ ਪਾਸੇ ਭਾਰਤ ਵਿਚ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਬਣਿਆ ਹੋਇਆ ਹੈ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸਾਖੀ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ ਅਜੇ ਤੱਕ ਵੀ ਕੋਈ ਬਿਆਨ ਨਹੀਂ ਦਿੱਤਾ ਪਰ ਦੂਜੇ ਪਾਸੇ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਸਿੱਖਾਂ ਦੇ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਸਿੱਖ ਜਥੇਬੰਦੀਆਂ ਨੇ ਹੁਣ ਵਿਸਾਖੀ ਦੇ ਦਿਹਾੜੇ ਨੂੰ 'ਵਰਲਡ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਵੀ ਮੁਹਿੰਮ ਵਿੱਢ ਦਿੱਤੀ ਹੈ। ਪੈਨਸਲਵੇਨੀਆ ਦੇ ਹੈਰਸ ਵਰਗ ਸ਼ਹਿਰ ਵਿਚ ਅਸੈਂਬਲੀ ਵਿਚ ਮਨਾਏ ਗਏ ਵੈਸਾਖੀ ਦੇ ਦਿਹਾੜੇ ਵਿਚ ਜਿੱਥੇ ਅਸੈਂਬਲੀ ਦੇ ਗਵਰਨਰ ਟੌਮ ਵੌਲਫ ਹਾਜ਼ਰ ਸਨ ਉੱਥੇ ਹੀ ਸਟੇਟ ਅਸੈਂਬਲੀ ਦੇ ਪ੍ਰਤੀਨਿਧ ਨਿੱਕ ਮਿਕਰੈਲੀ, ਜੈਮਏ ਸਨਟੋਰਾ ਅਤੇ ਮਾਰਕੋ ਡੈਵਿਡਸਨ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.