ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਕੈਲੀਫੋਰਨੀਆ ਦੀ ਰਾਜਧਾਨੀ ਦੇ ਅੰਦਰ ਮਨਾਈ ਗਈ ਵਿਸਾਖੀ
ਕੈਲੀਫੋਰਨੀਆ ਦੀ ਰਾਜਧਾਨੀ ਦੇ ਅੰਦਰ ਮਨਾਈ ਗਈ ਵਿਸਾਖੀ
Page Visitors: 2486

ਕੈਲੀਫੋਰਨੀਆ ਦੀ ਰਾਜਧਾਨੀ ਦੇ ਅੰਦਰ ਮਨਾਈ ਗਈ ਵਿਸਾਖੀ

Posted On 26 Apr 2017
a

ਸੈਕਰਾਮੈਂਟੋ, 26 ਅਪ੍ਰੈਲ (ਪੰਜਾਬ ਮੇਲ)- ਹਰ ਸਾਲ ਵਾਂਗ ਵਿਸਾਖੀ ਦਾ ਪਵਿੱਤਰ ਦਿਹਾੜਾ ਇਸ ਵਾਰ ਵੀ ਇੱਥੇ ਕੈਲੀਫੋਰਨੀਆ ਦੀ ਰਾਜਧਾਨੀ ਦੇ ਅੰਦਰ ਮਨਾਇਆ ਗਿਆ। ਇਸ ਦੌਰਾਨ ਇਸ ਸਮਾਗਮ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਅਮਰੀਕੀ ਲੀਡਰਾਂ ਅਤੇ ਅਧਿਕਾਰੀਆਂ ਨੇ ਵੀ ਆਪਣੀ ਸ਼ਿਰਕਤ ਕੀਤੀ।   
      ਇਨ੍ਹਾਂ ਵਿਚ ਅਸੈਂਬਲੀ ਮੈਂਬਰ ਐਸ਼ ਕਾਲੜਾ, ਅਸੈਂਬਲੀ ਮੈਂਬਰ ਜਿਮ ਪੈਟਰਸਨ, ਸਟੇਟ ਸੈਨੇਟ ਮੈਂਬਰ ਜੈਰੀ ਹਿਲ, ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ, ਅਸੈਂਬਲੀ ਮੈਂਬਰ ਬਿਲ ਕੁਆਰਕ, ਸੈਨੇਟਰ ਜਿਮ ਨੀਲਸਨ, ਸਕੂਲ ਡਿਸਟ੍ਰਿਕ ਬੋਰਡ ਦੀ ਬੌਬੀ ਐਲਨ ਵੀ ਸ਼ਾਮਲ ਸਨ।
ਇੰਡਸ ਵੈਲੀ ਅਮੈਰੀਕਨ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਅਮਰੀਕੀ ਲੀਡਰਾਂ ਨੂੰ ਦਸਤਾਰਾਂ ਸਜਾਈਆਂ ਗਈਆਂ। ਸੰਸਥਾ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਛੋਟੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਜੇਤੂਆਂ ਨੂੰ ਦਸਤਾਰਾਂ ਇਨਾਮ ਵਿਚ ਦਿੱਤੀਆਂ ਗਈਆਂ। ਸਮਾਗਮ ਦੇ ਸ਼ੁਰੂ ਵਿਚ ਇੰਡਸ ਵੈਲੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।
ਪ੍ਰਧਾਨ ਪਵਿੱਤਰ ਨਾਹਲ ਨੇ ਚੈਂਬਰ ਬਾਰੇ ਜਾਣਕਾਰੀ ਦਿੱਤੀ। ਪਾਲ ਰਾਮ ਅਤੇ ਜੈਕ ਰਾਮ ਨੂੰ ਅਸੈਂਬਲੀ ਐਵਾਰਡ ਦਿੱਤਾ ਗਿਆ। ਇਹ ਸਨਮਾਨ ਦੇਣ ਦੀ ਰਸਮ ਅਸੈਂਬਲੀ ਮੈਂਬਰ ਐਸ਼ ਕਾਲੜਾ ਅਤੇ ਅਸੈਂਬਲੀ ਮੈਂਬਰ ਬਿਲ ਕੁਆਰਕ ਨੇ ਨਿਭਾਈ। ਇਸ ਮੌਕੇ ਲਖਵਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਬਾਠ, ਪਿਸ਼ੌਰਾ ਸਿੰਘ ਢਿੱਲੋਂ, ਮੋਨਿਕਾ ਬੇਦੀ, ਮਨਜੀਤ ਸੀਬੀਆ, ਪੂਨਮ ਮਲਹੋਤਰਾ, ਹਰਬੰਸ ਸਰਾਓਂ, ਦਲਜੀਤ ਸੰਧੂ, ਜੈਕ ਰਾਮ, ਪਾਲ ਰਾਮ, ਤੇਜ ਮਾਨ, ਡਾ. ਗੁਰਦੇਵ ਸਿੰਘ ਖੁਸ਼, ਦਿਲ ਨਿੱਜਰ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗਿੱਧੇ-ਭੰਗੜੇ ਦਾ ਪ੍ਰੋਗਰਾਮ ਵੀ ਹੋਇਆ। ਫਲਮਿੰਗੋ ਬੈਂਕੁਇਟ ਹਾਲ ਦੇ ਪਰਦੀਪ ਸ਼ਰਮਾ ਵੱਲੋਂ ਸਮੂਹ ਆਏ ਹੋਏ ਮਹਿਮਾਨਾਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.