ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿਆਟਲ ‘ਚ ਪਿਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
ਸਿਆਟਲ ‘ਚ ਪਿਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
Page Visitors: 2489

ਸਿਆਟਲ ‘ਚ ਪਿਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ

ਸਿਆਟਲ ‘ਚ ਪਿਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
June 21
10:05 2017
ਸਿਆਟਲ, 21 ਜੂਨ (ਗੁਰਚਰਨ ਸਿੰਘ ਢਿਲੋਂ/ਪੰਜਾਬ ਮੇਲ)- ਅਯੋਕੇ ਯੁੱਗ ਵਿਚ ਪਿਤਾ ਦਿਵਸ ‘ਤੇ ਵਿਗਿਆਨੀਆਂ ਦੇ ਵੱਖ-ਵੱਖ ਵਿਚਾਰ ਹਨ ਪਰੰਤੂ ਆਪਣੇ ਜੀਵਨ ਵਿਚ ਸੰਘਰਸ਼ ਕਰਕੇ ਪਿਤਾ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਤਾਂ ਜੋ ਬੱਚੇ-ਬੁਢਾਪੇ ਵਿਚ ਮਾਂ-ਬਾਪ ਦਾ ਸਹਾਰਾ ਬਣ ਸਕਣ। ਪ੍ਰਦੇਸ਼ਾਂ ‘ਚ ਪਹੁੰਚੇ ਪ੍ਰਵਾਸੀ ਸਮੇਂ ਦੀ ਘਾਟ ਕਾਰਨ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ ਅਤੇ ਪਿਤਾ ਬੱਚਿਆਂ ਦੇ ਪਿਆਰ ਤੇ ਸਤਿਕਾਰ ਨੂੰ ਤਰਸਦੇ ਹਨ। ਇਹੋ ਜਿਹੇ ਨਾਜ਼ੁਕ ਹਾਲਾਤਾਂ ਵਿਚ ਸਿਆਟਲ ਦੇ ਮਲਕੀਅਤ ਸਿੰਘ ਝੱਲੀ ਦਾ ਪਰਿਵਾਰ ਪਿਤਾ ਦਿਵਸ ਮੌਕੇ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ, ਜਿਨ੍ਹਾਂ ਦੇ ਆਗਿਆਕਾਰ ਪੁੱਤਰ ਸਰਬਜੀਤ ਸਿੰਘ ਝੱਲੀ ਤੇ ਜਗਰੂਪ ਸਿੰਘ ਝੱਲੀ ਆਪਣੇ ਬਾਪ ਦੀ ਛੱਤਰ-ਛਾਇਆ ਦਾ ਖੂਬ ਆਨੰਦ ਮਾਣ ਰਹੇ ਹਨ ਅਤੇ ਪਿਤਾ ਆਪਣੇ ਬੱਚਿਆਂ ਦੇ ਪਿਆਰ, ਮੁਹੱਬਤ ਤੇ ਸੇਵਾ ਤੋਂ ਪੂਰਾ ਸੰਤੁਸ਼ਟ ਹਨ, ਜਿਨ੍ਹਾਂ ਨੇ ਮਿਲ ਕੇ ਸਿਆਟਲ ‘ਚ ਪਿਤਾ ਦਿਵਸ ਮੌਕੇ ਲੜਕੇ-ਲੜਕੀਆਂ, ਪੋਤੇ-ਪੋਤੀਆਂ ਨੇ ਮਿਲ ਪਿਤਾ ਤੋਂ ਕੇਕ ਕੱਟਵਾ ਕੇ ਪਿਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਅਤੇ ਆਪਣੇ ਬਾਪ ਦੀ ਪੂਰੀ ਸੇਵਾ ਕਰਨ ਦਾ ਪ੍ਰਣ ਲਿਆ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.