ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਬੋਸਟਨ ‘ਚ ਨਸਲਵਾਦ ਵਿਰੋਧੀ ਮਾਰਚ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ
ਬੋਸਟਨ ‘ਚ ਨਸਲਵਾਦ ਵਿਰੋਧੀ ਮਾਰਚ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ
Page Visitors: 2418

ਬੋਸਟਨ ‘ਚ ਨਸਲਵਾਦ ਵਿਰੋਧੀ ਮਾਰਚ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ

ਬੋਸਟਨ ‘ਚ ਨਸਲਵਾਦ ਵਿਰੋਧੀ ਮਾਰਚ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ
August 20
19:32 2017
ਬੋਸਟਨ, 20 ਅਗਸਤ (ਪੰਜਾਬ ਮੇਲ)– ਬੋਸਟਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਸਲਵਾਦ ਵਿਰੋਧੀ ਮਾਰਚ ਵਿੱਚ ਹਿੱਸਾ ਲਿਆ।
ਇਸ ਦੇ ਸਾਹਮਣੇ ਗੋਰਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਰਾਸ਼ਟਰਵਾਦੀਆਂ ਵੱਲੋਂ ਕੱਢੀ ਗਈ ਰੈਲੀ ਬਹੁਤ ਹੀ ਛੋਟੀ ਲੱਗ ਰਹੀ ਸੀ।
ਹਾਲਾਂਕਿ ਪਿਛਲੇ ਹਫ਼ਤੇ ਵਰਜੀਨੀਆ ਵਿੱਚ ਦੋਵਾਂ ਧਿਰਾਂ ਵੱਲੋਂ ਆਯੋਜਤ ਰੈਲੀਆਂ ਦੀ ਤਰ੍ਹਾਂ ਇੱਥੇ ਹਿੰਸਾ ਦੀ ਕੋਈ ਗੰਭੀਰ ਘਟਨਾ ਨਹੀਂ ਵਾਪਰੀ, ਪਰ ਪੁਲਿਸ ਨਾਲ ਹਲਕੀ-ਫੁਲਕੀ ਝੜਪ ਦੀਆਂ ਘਟਨਾਵਾਂ ਜ਼ਰੂਰ ਹੋਈਆਂ। ਕੱਟੜ ਸੱਜੇਪੱਖੀ ਸਮੂਹਾਂ ਵੱਲੋਂ ਆਯੋਜਤ ਰੈਲੀ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੱਕ ਚਲਣੀ ਸੀ, ਪਰ ਪੁਲਿਸ ਨੇ ਉਸ ਵਿੱਚ ਹਿੰਸਾ ਲੈਣ ਵਾਲਿਆਂ ਨੂੰ ਅੱਧਾ ਘੰਟਾ ਪਹਿਲਾਂ ਹੀ ਉੱਥੋਂ ਹਟਾ ਦਿੱਤਾ।
ਇਸ ਰੈਲੀ ਵਿੱਚ ਸਿਰਫ਼ ਕੁਝ ਹੀ ਦਰਜਨ ਲੋਕ ਸ਼ਾਮਲ ਸਨ। ਉਪਰੋਂ ਲਈਆਂ ਗਈਆਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨਸਲਵਾਦ ਵਿਰੋਧੀ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਕਿਵੇਂ ਬੋਸਟਨ ਦੀ ਮੁੱਖ ਸੜਕ ਤੋਂ ਲੈ ਕੇ ਕਈ ਬਲਾਕਾਂ ਵਿੱਚ ਮੌਜੂਦ ਹਨ। ਡੈਮੋਕਰੇਟਿਕ ਪਾਰਟੀ ਦੇ ਗੜ੍ਹ ਵਿੱਚ ਨਸਲਵਾਦ ਵਿਰੋਧ ਭਾਵਨਾਵਾਂ ਬਹੁਤ ਮਜ਼ਬੂਤ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.