ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ
ਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ
Page Visitors: 2395

ਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ

November 08
10:29 2017

ਸੈਕਰਾਮੈਂਟੋ, 8 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦੀ ਮਹੀਨੇ ਵਜੋਂ ਐਲਾਨ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੌਰਾਨ ਐਲਕ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਡਿਸਟ੍ਰਿਕ ਬੋਰਡ ਦੇ ਸਮੂਹ ਟਰੱਸਟੀਆਂ ਨੇ ਕੀਤੀ। ਇਨ੍ਹਾਂ ਵਿਚੋਂ ਇਕ ਟਰੱਸਟੀ ਬੌਬੀ ਸਿੰਘ ਐਲਨ ਦੀ ਕੋਸ਼ਿਸ਼ ਸਦਕਾ ਇਹ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮਲਟੀਕਲਚਰ ਕਮੇਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣੀ ਸਪੀਚ ਵਿਚ ਬੋਲਦਿਆਂ ਕਿਹਾ ਕਿ ਅਮਰੀਕਾ ਵਿਚ ਸਿੱਖ 125 ਸਾਲਾਂ ਤੋਂ ਰਹਿ ਰਹੇ ਹਨ ਅਤੇ ਇਥੋਂ ਦੇ ਸਮਾਜ ਦਾ ਇਕ ਅਭਿੰਨ ਹਿੱਸਾ ਹਨ।
ਸਿੱਖਾਂ ਨੇ ਅਮਰੀਕਾ ਵਿਚ ਮਿਲਟਰੀ, ਖੇਤੀਬਾੜੀ, ਵਿਗਿਆਨ, ਬਿਜ਼ਨਸ ਦੇ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ
ਸ. ਰੰਧਾਵਾ ਨੇ ਇਸ ਮੌਕੇ ਅਸੈਂਬਲੀ ਮੈਂਬਰ ਐਸ਼ ਕਾਲੜਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਕੈਲੀਫੋਰਨੀਆ ‘ਚ ਇਕ ਵਾਰ ਫਿਰ ਨਵੰਬਰ ਦਾ ਮਹੀਨਾ ਸਿੱਖ ਜਾਗਰੂਕਤਾ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2001 ਤੋਂ ਬਾਅਦ ਸਿੱਖਾਂ ਨੂੰ ਗਲਤ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਅਜਿਹੇ ਸਮਾਗਮਾਂ ਨਾਲ ਇਹ ਗਲਤਫਹਿਮੀਆਂ ਦੂਰ ਹੋਣਗੀਆਂ। ਇਸ ਮੌਕੇ ਸਕੂਲ ਡਿਸਟ੍ਰਿਕ ਦੀ ਟਰੱਸਟੀ ਬੌਬੀ ਐਲਨ ਨੇ ਬੋਲਦਿਆਂ ਕਿਹਾ ਕਿ ਸਿੱਖ ਇਕ ਮਿਹਨਤੀ ਅਤੇ ਬਹਾਦਰ ਕੌਮ ਹੈ। ਸਾਡੇ ਨੌਜਵਾਨ ਇਸ ਵੇਲੇ ਅਮਰੀਕੀ ਫੌਜ ਵਿਚ ਰਹਿ ਕੇ ਵੀ ਸੇਵਾ ਕਰ ਰਹੇ ਹਨ। ਅੱਜ ਦੇ ਸਮਾਗਮ ਵਿਚ ਨਿਰਮਲ ਸਿੰਘ ਅਤੇ ਸਤਨਾਮ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਦਾ ਬੇਟਾ ਅਮਰੀਕੀ ਫੌਜ ਵੱਲੋਂ ਲੜਦਾ ਹੋਇਆ ਅਫਗਾਨਿਸਤਾਨ ‘ਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਸਮੂਹ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਸਿੱਖ ਕੌਮ ਦੀ ਇਸ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ। ਸਕੂਲ ਟਰੱਸਟੀਆਂ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਇਕ ਪਲੇਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.