ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੋਗ੍ਰਾਮ ਰਿਪੋਰਟਸ
ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਫੂਕੀ
ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਫੂਕੀ
Page Visitors: 34

ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਫੂਕੀ
ਮਿਡਲ ਸਕੂਲਾਂ ਵਿੱਚੋਂ ਪੋਸਟਾਂ ਖਤਮ ਕਰਨ ਖ਼ਿਲਾਫ਼ ਸਰਕਾਰ ਦੀ ਅਰਥੀ ਫੂਕੀ : ਸਾਂਝਾ ਅਧਿਆਪਕ ਮੋਰਚਾ ਫਿਰੋਜ਼ਪੁਰ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਨੂੰ ਨਾ ਦੇਣਾ

ਬ੍ਰਿਜ ਕੋਰਸ ਨੂੰ ਧੱਕੇ ਨਾਲ ਅਧਿਆਪਕਾਂ ਤੇ ਠੋਸਣਾ

By : ਬਾਬੂਸ਼ਾਹੀ ਬਿਊਰੋ

Friday, Jan 19, 2018 04:59 PM

 •  

 •  

 •  

 • ਫਿਰੋਜ਼ਪੁਰ 19 ਜਨਵਰੀ 2018: ਪੰਜਾਬ ਸਰਕਾਰ ਵਲੋਂ ਲਗਾਤਾਰ ਸਿੱਖਿਆ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ, ਜਿਸ ਕਰਕੇ ਪਹਿਲਾਂ ਹੀ ਸਰਕਾਰੀ ਸਕੂਲਾਂ ਵਿਚ ਹਜਾਰਾਂ ਅਸਾਮੀਆਂ ਖਾਲੀ ਹੋਣ ਨਾਲ ਸਿੱਖਿਆ ਦਾ ਬੁਰਾ ਹਾਲ ਹੈ। ਉਸਤੇ ਹੁਣ ਮਿਡਲ ਸਕੂਲਾਂ ਵਿੱਚੋਂ ਪੋਸਟਾਂ ਦਾ ਭੋਗ ਪਾਉਣ ਦਾ 'ਨਾਦਰਸ਼ਾਹੀ ਫਰਮਾਨ' ਜਾਰੀ ਕੀਤਾ ਗਿਆ ਹੈ, ਜਿਸ ਦੀ ਸਾਂਝਾ ਅਧਿਆਪਕ ਮੋਰਚਾ, ਫਿਰੋਜ਼ਪੁਰ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝਾ ਅਧਿਆਪਕ ਮੋਰਚਾ ਫ਼ਿਰੋਜ਼ਪੁਰ ਦੇ ਕਨਵੀਨਰ ਬਲਵਿੰਦਰ ਸਿੰਘ ਭੁੱਟੋ, ਰਾਜੀਵ ਹਾਂਡਾ ਗੌਰਮਿੰਟ ਟੀਚਰਜ਼ ਯੂਨੀਅਨ,ਨਵੀਨ ਸਚਦੇਵਾ ਸਕੂਲ ਟੀਚਰ ਯੂਨੀਅਨ, ਦਵਿੰਦਰ ਸਿੰਘ ਕੰਪਿੳੂਟਰ ਯੂਨੀਅਨ, ਜਗਸੀਰ ਸਿੰਘ ਅੈਸ.ਅੈਸ.ੲੇ/ਰਮਸਾ ਯੂਨੀਅਨ, ਕ੍ਰਿਸ਼ਨਚੰਦ ਜਾਗੋਵਾਲੀਆ ਪਸਸਫ, ਗੁਰਚਰਨ ਸਿੰਘ ਕਲਸੀ 5178 ਯੂਨੀਅਨ, ਹਰਸੇਵਕ ਸਿੰਘ ਉਪ ਪ੍ਰਧਾਨ ਮਾਸਟਰ ਕਾਰਡ ਯੂਨੀਅਨ, ਬਲਜਿੰਦਰ ਸਿੰਘ ਮੱਖੂ ਜਿਲ੍ਹਾ ਪ੍ਰਧਾਨ, ਕੇਵਲ ਕੁਮਾਰ ਜਨਰਲ ਸਕੱਤਰ,ਰਜਿੰਦਰ ਸਾਇਲ ਸਟੇਟ ਪ੍ਰਧਾਨ ਆਈ ਈ ਵੀ ਯੂਨੀਅਨ ਨੇ ਅੱਜ ਇਥੇ ਡੀਸੀ ਦਫਤਰ ਦੇ ਬਾਹਰ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਫੂਕਦੀਆ ਕਿਹਾ ਕਿ ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਸਿੱਖਿਆ ਵਿਭਾਗ ਲਗਾਤਾਰ ਆਪਣੇ ਅਧਿਆਪਕ ਵਿਰੋਧੀ ਫੈਸਲਿਆਂ ਨਾਲ ਸੁਰਖੀਆਂ ਵਿੱਚ ਹੈ। ਕਦੇ ਬਦਲੀਆਂ ਦਾ ਗੋਲਮਾਲ,ਵਿਦਿਆਰਥੀਆਂ ਨੂੰ ਪੁਰੀਆਂ ਕਿਤਾਬਾਂ ਨਸੀਬ ਨਾ ਹੋਣਾ, ਅਧਿਆਪਕਾਂ ਦਾ ਤਨਖਾਹਾਂ ਲਈ ਤਰਸਣਾ, ਮਿਡ-ਡੇ-ਮੀਲ ਲਈ ਰਾਸ਼ੀ ਦਾ ਨਾ ਮਿਲਣਾ, ਪ੍ਰਾਜੈਕਟਾਂ ਤੇ ਮੈਲੇ ਆਦਿ ਕਈ ਕਾਰਨਾਮੇ ਸਿੱਖਿਆ ਵਿਭਾਗ ਦੇ ਮੰਤਰੀ ਤੇ ਇਸ ਦੇ ਉਚ ਅਧਿਕਾਰੀਆਂ ਵੱਲੋਂ ਕੀਤੇ ਜਾ ਚੁੱਕੇ ਹਨ। ਹੁਣ ਵਿਭਾਗ ਨਵਾਂ ਕਾਰਨਾਮਾ ਕਰਨ ਜਾ ਰਿਹਾ ਹੈ, ਮਿਡਲ ਸਕੂਲਾਂ ਤੋਂ ਚਾਰ ਅਧਿਆਪਕਾਂ ਤੋਂ ਉਪਰ ਵਾਲੀਆਂ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸ ਨਾਲ ਜਿੱਥੇ ਸਕੂਲਾਂ ਵਿੱਚੋਂ ਅਧਿਆਪਕਾਂ ਦੀਆਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਉਥੇ ਵਿਦਿਆਰਥੀਆਂ ਤੋਂ ਪੁਰੀ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ।
  ਇਸ ਸਬੰਧੀ ਬੋਲਦਿਆਂ ਅਧਿਆਪਕ ਆਗੂ ਬਲਵਿੰਦਰ ਸਿੰਘ ਚੱਬਾ,ਨੀਰਜ ਯਾਦਵ,ਸੰਦੀਪ ਟੰਡਨ, ਨਸੀਬ ਕੁਮਾਰ, ਗੁਰਪ੍ਰੀਤ ਸਿੰਘ ਚੱਬਾ, ਭੁਪਿੰਦਰ ਸਿੰਘ ਚੱਬਾ ਜੀਟੀਯੂ,ਗਗਨਦੀਪ ਸਿੰਘ, ਅਜੇ ਕੁਮਾਰ ਐਸ ਐਸ ਏ, ਗੁਰਪਾਲ ਸਿੰਘ, ਜਗਦੇਵ ਕੁਮਾਰ ਸ਼ਰਮਾ, ਸੰਜੀਵ ਕੁਮਾਰ, ਪੰਕਜ ਕੁਮਾਰ ਜੀ ਅੈਸ ਟੀ ਯੂ, ਸਤੀਸ਼ ਕੁਮਾਰ, ਅਸ਼ਵਨੀ ਕੁਮਾਰ, ਵਿਕਾਸ ਕੁਮਾਰ, ਹਰਜੀਤ ਸਿੰਘ ਸੰਧੂ, ਰਵਿੰਦਰ ਗਿੱਲ, ਮਿਸਾਲ ਧਵਨ, ਦਵਿੰਦਰ ਸਿੰਘ ਕੰਪਿਊਟਰ ਅਧਿਆਪਕ ਯੂਨੀਅਨ ਨੇ ਕਿਹਾ ਕਿ ਜਥੇਬੰਦੀਆਂ ਪੰਜਾਬ ਵਿਚ ਪ੍ਰਾਇਮਰੀ ਵਿੰਗ ਵਿੱਚ ਜਮਾਤਵਾਰ ਅਤੇ ਅੱਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ  ਦੀ ਮੰਗ ਕਰਦੀ ਹੈ ਤੇ ਆਪਣੀ ਇਸ ਹੱਕੀ ਮੰਗ ਤੇ ਸਿੱਖਿਆ ਵਿਭਾਗ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਸਿੱਖਿਆ ਵਿਭਾਗ ਦੇ ਇਸ 'ਤੁਗਲਕੀ ਫਰਮਾਨ' ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਇਹਨਾਂ ਸਿੱਖਿਆ ਵਿਰੋਧੀ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਭਾਗ ਵਲੋਂ ਦਸਵੀਂ ਬਾਹਰਵੀਂ ਦੇ ਵਿਦਿਆਰਥੀਆਂ ਦੇ ਪਰੀਖਿਆ ਕੇਂਦਰ ਦੂਜੇ ਸਕੂਲਾਂ ਵਿੱਚ ਬਣਾਉਣ ਦੇ ਸਿੱਖਿਆ ਵਿਰੋਧੀ ਫੈਸਲੇ ਦਾ ਵੀ ਜਥੇਬੰਦੀ ਜੋਰਦਾਰ ਵਿਰੋਧ ਕਰਦੀ ਹੈ।
  ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਦੀਆਂ ਪੋਸਟਾਂ ਨਾ ਦੇ ਕੇ ਅਧਿਆਪਕਾਂ ਨੂੰ ਸਫਾਈ ਨਾ ਹੋਣ ਦਾ ਦੋਸ਼ੀ ਕਰਾਰ ਦੇਕੇ ਸਜਾਵਾਂ ਦੇਣ, ਬ੍ਰਿਜ ਕੋਰਸ ਨੂੰ ਧੱਕੇ ਨਾਲ ਅਧਿਆਪਕਾਂ ਤੇ ਠੋਸਣ ਦਾ ਵਿਰੋਧ ਕੀਤਾ ਜਾਵੇਗਾ।ਆਉਣ ਵਾਲੇ ਸਮੇਂ ਵਿੱਚ ਇਹਨਾਂ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ ਜਥੇਬੰਦਕ ਇਕੱਠ ਨਾਲ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਪੁਰੀ ਜਿੰਮੇਵਾਰੀ ਵਿਭਾਗ ਦੇ ਮੰਤਰੀ ਤੇ ਇਸ ਦੇ ਅਧਿਕਾਰੀਆਂ ਦੀ ਹੋਵੇਗੀ।
  ਇਸ ਮੌਕੇ ਭੁਪਿੰਦਰ ਸਿੰਘ ਜੀਰਾ, ਗੁਰਮੀਤ ਸਿੰਘ,ਸੰਜੀਵ ਕੁਮਾਰ, ਸੰਜੇ ਚੌਧਰੀ, ਰਾਜੀਵ ਧਵਨ, ਚੰਦਰ ਮੋਹਨ, ਮਲਕੀਤ ਸਿੰਘ, ਕ੍ਰਿਸ਼ਨ, ਅਮਿਤ ਸੋਨੀ,ਕੰਵਰਜੀਤ ਸਿੰਘ,ਸੰਜੇ ਚੌਧਰੀ, ਮਲਕੀਤ ਸਿੰਘ (ਜੰਗਲਾਤ),ਅਵਤਾਰ ਸਿੰਘ ਪੁਰੀ,ਅਮਰਜੀਤ ਸਿੰਘ, ਰਾਜ ਕੁਮਾਰ ਸਿੱਖਿਆ ਪ੍ਰੋਵਾਇਡਰਾ ਯੂਨੀਅਨ ਵੀ ਹਾਜ਼ਰ ਸਨ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.