ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
13 ਮਾਰਚ ਨੂੰ ਜਲਿਆਂ ਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣਗੇ ਕੇਂਦਰੀ ਗ੍ਰਹਿ ਮੰਤਰੀ
13 ਮਾਰਚ ਨੂੰ ਜਲਿਆਂ ਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣਗੇ ਕੇਂਦਰੀ ਗ੍ਰਹਿ ਮੰਤਰੀ
Page Visitors: 2398

13 ਮਾਰਚ ਨੂੰ ਜਲਿਆਂ ਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣਗੇ ਕੇਂਦਰੀ ਗ੍ਰਹਿ ਮੰਤਰੀ
By : ਜਗਦੀਸ਼ ਥਿੰਦ / ਇੰਦਰਜੀਤ ਸਿੰਘ
Thursday, Jan 25, 2018 07:47 PM

  • ਪੋਸਟਰ ਜਾਰੀ ਕਰਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਬੌਬੀ ਕੰਬੋਜ , ਖੁਸ਼ਵੰਤ ਰਾਏ ਗੀਗਾ ਅਤੇ ਹੋਰ ਆਗੂ । ਤਸਵੀਰ : ਜਗਦੀਸ਼ ਥਿੰਦ
    ਜਗਦੀਸ਼ ਥਿੰਦ
    ਗੁਰੂਹਰਸਹਾਏ / ਫਿਰੋਜ਼ਪੁਰ, 25 ਜਨਵਰੀ 2018 :
    ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਕੈਕਸਟਨ ਹਾਲ ਲੰਡਨ ਵਿੱਚ ਉਸ ਵੇਲੇ ਦੇ ਗਵਰਨਰ ਨੂੰ ਮਾਰ ਮੁਕਾਉਣ ਵਾਲੇ ਕੌਮੀ ਸ਼ਹੀਦ ਸਰਦਾਰ ਊਧਮ ਸਿੰਘ ਦੀ ਯਾਦਗਾਰ ਜਲਿਆਂ ਵਾਲਾ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਥਾਪਿਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 13 ਮਾਰਚ 2018 ਨੂੰ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਉਣਗੇ। ਇਸ ਸਬੰਧੀ ਅੱਜ ਉਨ੍ਹਾਂ ਪੋਸਟਰ ਜਾਰੀ ਕੀਤਾ ਗਿਆ।
    ਇਸ ਮੌਕੇ ਉਨ੍ਹਾਂ ਕਿਹਾ ਕਿ ਚਾਹੇ ਉਸ ਦਿਨ ਉਹ ਲੋਕ ਸਭਾ ਵਿੱਚ ਵੀ ਰੁੱਝੇ ਹੋਣਗੇ ਪਰ ਬਾਅਦ ਦੁਪਹਿਰ 3 ਵਜੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਅੱਜ ਅਸੀਂ ਆਜਾਦੀ ਦਾ ਨਿੱਘ ਮਾਣ ਰਹੇ ਹਾਂ। ਵਰਨਣਯੋਗ ਹੈ ਕਿ 31 ਜੁਲਾਈ 2016 ਦੇ ਦਿਨ ਸ਼ਹੀਦ ਊਧਮ ਸਿੰਘ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਨਵੀਂ ਦਿੱਲੀ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੱਢਿਆ ਗਿਆ ਸੀ ਜਿਸ ਨੂੰ ਸੰਤ ਬਾਬਾ ਬ੍ਰਹਮਦਾਸ ਸਮੇਤ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਨੇ ਹੋਰਾਂ ਨੇ ਵੀ ਅਗਵਾਈ ਕੀਤੀ ਸੀ। ਇਸ ਬਾਅਦ ਸ਼ਹੀਦ ਦੀ ਯਾਦਗਾਰ ਜਲਿਆਂ ਵਾਲਾ ਬਾਗ ਵਿਖੇ ਸਥਾਪਤ ਕਰਨ ਲਈ ਮੰਗ ਪੱਤਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਤਾ ਗਿਆ ਸੀ। ਅੱਜ ਮਿਲਣ ਵਾਲੇ ਵਫਦ ਵਿੱਚ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ , ਖੁਸ਼ਵੰਤ ਰਾਏ ਗੀਗਾ, ਦਿਨੇਸ਼ ਸ਼ਰਮਾ, ਹਰਮੀਤ ਕੰਬੋਜ ਪੰਮਾ ਪੰਜਾਬ ਪ੍ਰਧਾਨ,  ਜੁਗਿੰਦਰ ਪਾਲ ਭਾਟਾ ਸੀਨੀਅਰ ਮੀਤ ਪ੍ਰਧਾਨ,  ਅੰਕੁਸ਼ ਕੰਬੋਜ ਪ੍ਰਧਾਨ ਹਰਿਆਣਾ, ਬਲਕਾਰ ਕੰਬੋਜ ਪ੍ਰਧਾਨ ਫਾਜ਼ਿਲਕਾ, ਡਿੰਪਲ ਕੰਬੋਜ ਉਤਰਾਖੰਡ, ਕੇਵਲ ਕੰਬੋਜ, ਸਤੀਸ਼ ਮਲਹੋਤਰਾ, ਸ਼ਾਮ ਲਾਲ ਗੁਜਰ ਵੀ ਮੌਜੂਦ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.