ਪ੍ਰੋਗ੍ਰਾਮ ਰਿਪੋਰਟਸ
ਗੁਰੂ ਨਾਨਕ ਦੇ ਜੀਵਨ ਸਾਥੀ ਭਾਈ ਮਰਦਾਨਾ ਜੀ ਦਾ ਜਨਮਦਿਨ ਮਨਾਇਆ ਗਿਆ
Page Visitors: 2443
ਗੁਰੂ ਨਾਨਕ ਦੇ ਜੀਵਨ ਸਾਥੀ ਭਾਈ ਮਰਦਾਨਾ ਜੀ ਦਾ ਜਨਮਦਿਨ ਮਨਾਇਆ ਗਿਆ
March 04
17:29 2018
ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਕਰਦਿਆਂ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਮਕੱੜ ਨੇ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਕਵਿਤਾ ਸੁਣਾਈ ਜਿਸਦਾ ਸਿਰਲੇਖ ਸੀ “ਗੁਰੂ ਨਾਨਕ ਜੀ ਦੇ ਅਨੋਖੇ ਵਰ ਤੇ ਸਰਾਪ”। ਫਿਰ ‘ਗੁਰੂ ਨਾਨਕ ਭਾਈ ਮਰਦਾਨਾ ਫਾਊਡੇਸ਼ਨ’ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਇਕ ਸ਼ੇਅਰ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ ਮੁਖਾਤਿਬ ਗੀਤ ਸੁਣਾਇਆ ਜਿਸਦਾ ਮੁਖੜਾ ਸੀ
“ਜਿਸਨੇ ਛੇੜ ਰਬਾਬ ਨੂੰ ਲਾਇਆ ਝੂੰਮਣ ਕੁੱਲ ਜਮਾਨਾ”।
ਡਾ. ਗੁਰਚਰਨ ਕੌਰ ਕੋਚਰ ਨੇ ਗੁਰੂ ਨਾਨਕ ਭਾਈ ਮਰਦਾਨਾ ਜੀ ਦੀ ਸੱਚੀ-ਸੁੱਚੀ ਦੋਸਤੀ ਦੇ ਸਬੰਧ ਵਿੱਚ ਇਕ ਵਿਲੱਖਣ ਕਵਿਤਾ ਸੁਣਾ ਕੇ ਸੰਗਤ ਤੋਂ ਜੈਕਾਰਿਆਂ ਦੀ ਦਾਦ ਲਈ । ਗੁਰਵਿੰਦਰ ਸਿੰਘ ਸ਼ੇਰਗਿੱਲ ਨੇ “ਅਨਹੱਦ ਨਾਦ ਦੀ ਧੁਨੀ ਜਿਹੀ ਗੂੰਜਦੀ ਸੀ ਉਹਦੀ ਰਬਾਬ ਦੀ ਹਰ ਇਕ ਤਾਰ ਵਿਚੋਂ” ਗਾ ਕੇ ਵਾਹ-ਵਾਹ ਖੱਟੀ । ਸੰਗਤ ਦੀ ਪੁਰਜੋਰ ਫੁਰਮਾਇਸ਼ ਤੇ ਭਾਈ ਰਵਿੰਦਰ ਸਿੰਘ ਦੀਵਾਨਾ ਵੱਲੋਂ ਗੀਤ
“ਛੇੜ ਮਰਦਾਨਿਆ ਰਬਾਬ ਬਾਣੀ ਆਈ ਐ,
ਕਾਇਨਾਤ ਉਤੇ ਇਕ ਮਸਤੀ ਜਿਹੀ ਛਾਈ ਐ”
ਗਾ ਕੇ ਸੰਗਤ ਤੋਂ ਜੈਕਾਰਿਆਂ ਦੀ ਭਰਪੂਰ ਦਾਦ ਲਈ । ਇਸ ਸਮੇਂ ਬੋਲਦਿਆਂ ਦੀਵਾਨਾ ਜੀ ਨੇ ਕਿਹਾ ਕਿ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਸਰੀਰਿਕ ਪੱਖੋਂ ਦੋ ਸਨ ਪਰ ਰੂਹ ਇੱਕ ਸੀ । ਉਹਨਾਂ ਅੱਗੇ ਕਿਹਾ ਕਿ ਵਿਦਵਾਨਾਂ ਦਾ ਕਥਨ ਹੈ ਕਿ ਭਾਈ ਮਰਦਾਨਾ ਜੀ ਵਰਗਾ ਭਾਗਾਂ ਵਾਲਾ ਜੀਅ ਸਿੱਖ ਇਤਿਹਾਸ ਵਿੱਚ ਹੋਰ ਕੋਈ ਨਹੀਂ ਹੋਇਆ ਜਿਹਨਾਂ ਨੇ ਗੁਰੂ ਨਾਨਕ ਜੀ ਨਾਲ 58 ਸਾਲ ਤੱਕ ਸਾਥ ਨਿਭਾਉਂਦਿਆਂ ਉਹਨਾਂ ਦੀ ਛੋਹ ਦਾ ਆਨੰਦ ਮਾਣਿਆ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ‘ਚੋਂ ਨਿਕਲੀ ਬਾਣੀ ਸੱਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੇ ਕੰਨੀ ਪਈ ਤਾਂ ਉਹਨਾਂ ਤੁਰੰਤ ਰਾਗ ਬਧ ਕਰਕੇ ਗਾਈ । ਗੁਰੂ ਨਾਨਕ ਜੀ ਵੀ ਭਾਈ ਮਰਦਾਨਾ ਜੀ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸਨ ।