ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਆਸਿਫ਼ਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
ਆਸਿਫ਼ਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
Page Visitors: 2413

ਆਸਿਫ਼ਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
ਕੈਂਡਲ ਮਾਰਚ ਵਿਚ ਮੁਸਲਿਮ ਭਾਈਚਾਰੇ ਦੇ ਵੀ ਵੱਡੀ ਗਿਣਤੀ ਨੌਜਵਾਨਾ ਨੇ ਸ਼ਿਰਕਤ ਕੀਤੀ
By : ਦੀਦਾਰ ਗੁਰਨਾ
Saturday, Apr 21, 2018 05:46 PM
ਅਮਲੋਹ ਸ਼ਹਿਰ ਦੇ ਨੌਜਵਾਨ ਵਿਚ ਰੋਸ ਮਾਰਚ ਕੱਢਣ ਉਪਰੰਤ ਮੰਡੀ ਗੋਬਿੰਦਗੜ੍ਹ ਚੌਕ ਵਿਖੇ ਸ਼ਰਧਾਂਜਲੀ ਦਿੰਦੇ ਹੋਏ।
ਅਮਲੋਹ, 20 ਅਪਰੈਲ-( ਦੀਦਾਰ ਗੁਰਨਾ   ਜੰਮੂ ਕਸ਼ਮੀਰ ਦੇ ਕਠੂਆ ਵਿਖੇ ਮਾਸੂਮ ਬੱਚੀ ਅਸੀਫਾ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਅਮਲੋਹ ਦੇ ਨੌਜਵਾਨਾਂ ਨੇ ਮਿਲ ਕੇ ਕੈਂਡਲ ਮਾਰਚ ਕੱਢਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ। ਇਹ ਕੈਂਡਲ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੋਂ ਰਵਾਨਾ ਹੋ ਕੇ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਹੁੰਦਾ ਹੋਇਆ ਮੰਡੀ ਗੋਬਿੰਦਗੜ੍ਹ ਚੌਕ ਵਿਚ ਸਮਾਪਤ ਹੋਇਆ।
ਇਸ ਕੈਂਡਲ ਮਾਰਚ ਵਿਚ ਮੁਸਲਿਮ ਭਾਈਚਾਰੇ ਦੇ ਵੀ ਵੱਡੀ ਗਿਣਤੀ ਨੌਜਵਾਨਾ ਨੇ ਸ਼ਿਰਕਤ ਕੀਤੀ। ਇਸ ਮੌਕੇ ਨੌਜਵਾਨਾਂ ਨੇ ਦੇਸ਼ ਵਿਚ ਵਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ 'ਤੇ ਰੋਸ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ, ਯੂ.ਪੀ. ਸਰਕਾਰ ਅਤੇ ਜੰਮੂ ਕਸ਼ਮੀਰ ਦੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਕਾਨੂੰਨ ਸਖ਼ਤ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਅਜੇ ਰਾਜਪੁਤ, ਗਗਨਦੀਪ ਸਿੰਘ, ਲਖਵਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਗੁਰੀ, ਮਨਪ੍ਰੀਤ ਸਿੰਘ ਮੋਨੂੰ, ਦਿਲਵਰ ਸਿੰਘ, ਪ੍ਰੇਮ ਚੰਦ ਸ਼ਰਮਾ, ਵਿਕਰਮ ਸ਼ਰਮਾ, ਗੌਤਮ ਸ਼ਰਮਾ, ਮੁਸਲਿਮ ਭਾਈਚਾਰੇ ਦੇ ਇਸ਼ਾਨ ਕੁਰੈਸ਼ੀ, ਸੁਲਤਾਨ ਮਤਾਨੀਆ, ਕੁਰਬਾਨ ਮਤਾਨੀਆ, ਇਮਰਾਨ ਖ਼ਾਨ, ਰਹਿਮਾਨ ਖ਼ਾਨ, ਰਾਜੂ ਖ਼ਾਨ, ਦਾਇਮ ਖ਼ਾਨ ਅਤੇ ਕਬੀਰ ਖ਼ਾਨ ਆਦਿ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.