ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ 10ਵੀਂ ਵਾਰ ਮੈਰਾਥਨ ‘ਚ ਦੌੜੇ
ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ 10ਵੀਂ ਵਾਰ ਮੈਰਾਥਨ ‘ਚ ਦੌੜੇ
Page Visitors: 2429

ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ 10ਵੀਂ ਵਾਰ ਮੈਰਾਥਨ ‘ਚ ਦੌੜੇ
By : ਬਾਬੂਸ਼ਾਹੀ ਬਿਊਰੋ
Monday, May 07, 2018 06:36 PM
ਬਲਬੀਰ ਸਿੰਘ ਬਸਰਾ 10ਵੀਂ ਵਾਰ ਮੈਰਾਥਨ ਦੌੜ ਦੇ ਵਿਚ ਭਾਗ ਲੈਂਦੇ ਹੋਏ
ਔਕਲੈਂਡ 07 ਮਈ 2018 (ਹਰਜਿੰਦਰ ਸਿੰਘ ਬਸਿਆਲਾ)-ਸੈਲਾਨੀਆਂ ਦੇ ਕੇਂਦਰ ਸ਼ਹਿਰ ਰੋਟੋਰੂਆ ਵਿਖੇ 54ਵੀਂ ਮੈਰਾਥਨ ਦੌੜ ਬੀਤੇ  ਦਿਨੀਂ ਖਤਮ ਹੋਈ। 27 ਮੁਲਕਾਂ ਦੇ ਲਗਪਗ 3500 ਲੋਕਾਂ ਨੇ ਇਸ ਦੌੜ ਦੇ ਵਿਚ ਭਾਗ ਲਿਆ। ਇਹ ਦੌੜ 5.5 ਕਿਲੋਮੀਟਰ ਤੋਂ ਲੈ ਕੇ ਪੂਰੀ ਮੈਰਾਥਨ 42 ਕਿਲੋਮੀਟਰ ਤੱਕ ਸੀ। 1250 ਦੇ ਕਰੀਬ ਲੋਕਾਂ ਨੇ ਪੂਰੀ ਮੈਰਾਥਨ ਦੌੜ ਦੇ ਵਿਚ ਹਿੱਸਾ ਲਿਆ ਸੀ। ਪੰਜਾਬੀਆਂ ਨੇ ਇਸ ਗੱਲ ਦੀ ਮਾਣ ਹੋਏਗਾ ਕਿ 79 ਸਾਲਾ ਸ. ਬਲਬੀਰ ਸਿੰਘ ਬਸਰਾ (ਫਗਵਾੜਾ) ਨੇ 10ਵੀਂ ਵਾਰ ਪੂਰੀ ਮੈਰਾਥਨ (42.1 ਕਿਲੋਮੀਟਰ) ਦੌੜ ਪੂਰੀ ਕੀਤੀ। ਸ. ਬਸਰਾ ਨੇ ਇਹ ਦੌੜ 6 ਘੰਟੇ 2 ਮਿੰਟ 43 ਸੈਕਿੰਡ ਵਿਚ ਪੂਰੀ ਕਰਕੇ ਕਿਨਾਰੇ ਖੜੇ ਜਵਾਨਾਂ ਨੂੰ ਸ਼ਾਇਦ ਇਹ ਸੰਦੇਸ਼ ਦਿੱਤਾ ਕਿ ਖੜ੍ਹ ਕੇ ਵੇਖ ਜਵਾਨਾਂ ਬਾਬੇ ਦੌੜਾਂ ਵੀ ਲਾਉਂਦੇ ਨੇ।
ਰੋਟੋਰੂਆ ਸ਼ਹਿਰ ਦੀ ਮੇਅਰ ਨੇ ਵੀ ਸ. ਬਸਰਾ ਦੇ ਨਾਲ ਤਸਵੀਰਾਂ ਖਿਚਵਾ ਕੇ ਖੁਸ਼ੀ ਜ਼ਾਹਿਰ ਕੀਤੀ। ਵਰਨਣਯੋਗ ਹੈ ਕਿ ਸ. ਬਸਰਾ ਨੇ 10 ਕੁ ਸਾਲ ਪਹਿਲਾਂ ਇਹ ਸ਼ੌਕ ਪਾਲਿਆ ਸੀ ਅਤੇ ਹੁਣ ਮਾਜਰਾ ਇਹ ਹੋ ਚੁੱਕਾ ਹੈ ਕਿ ਉਹ ਇਕ ਦਿਨ ਦੇ ਵਿਚ 71 ਕਿਲੋਮੀਟਰ ਤੱਕ ਦੀ ਸੈਰ ਕਰ ਛੱਡਦੇ ਹਨ।  ਉਨ੍ਹਾਂ ਦੇ ਗੁੱਟ ਦੇ ਉਤੇ ਲੱਗੀ ਫਿਟਬਿਟ ਵੀ ਹੈਰਾਨ ਹੁੰਦੀ ਹੈ ਕਿ ਇਹ ਬਜ਼ੁਰਗ ਨੌਜਵਾਨ ਐਨਾ ਕਿਵੇਂ ਦੌੜ ਛੱਡਦਾ ਹੈ।
ਰੋਟੋਰੂਆ ਵਿਖੇ ਮੈਰਾਥਨ ਦੌੜ ਦੇ ਵਿਚ ਭਾਗ ਲੈਣ ਵੇਲੇ ਉਨ੍ਹਾਂ ਦੇ ਮਿੱਤਰ  ਸ. ਤਰਸੇਮ ਸਿੰਘ ਸੇਖੋਂ, ਸ. ਅਜੀਤ ਸਿੰਘ ਪਰਮਾਰ, ਸ. ਹਰਜੀਤ ਸਿੰਘ ਸ਼ੇਰਗਿੱਲ ਵੀ ਗਏ ਹੋਏ ਸਨ ਅਤੇ ਉਨ੍ਹਾਂ ਨੇ ਮੈਰਾਥਨ ਪੂਰੀ ਹੋਣ ਉਤੇ ਸ. ਬਸਰਾ ਅਤੇ ਉਨ੍ਹਾਂ ਦੇ ਪੁੱਤਰ ਸ. ਗੁਰਦੀਪ ਸਿੰਘ ਬਸਰਾ ਨੂੰ ਵਧਾਈ ਦਿੱਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.