ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਾਡੀ ਮੱਤ ਦੀ ਚਿੰਮਣੀ ਮੈਲੀ ਹੋ ਗਈ ਹੈ...
ਸਾਡੀ ਮੱਤ ਦੀ ਚਿੰਮਣੀ ਮੈਲੀ ਹੋ ਗਈ ਹੈ...
Page Visitors: 2419

ਸਾਡੀ ਮੱਤ ਦੀ ਚਿੰਮਣੀ ਮੈਲੀ ਹੋ ਗਈ ਹੈ...
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸੀ - ੫, ਰਾਜੌਰੀ ਗਾਰਡਨ, ਨਵੀਂ ਦਿੱਲੀ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ
ਆਤਮਜੀਤ ਸਿੰਘ, ਕਾਨਪੁਰ (10 Feb 2019)

ਗੁਰਮਤਿ ਸਮਾਗਮ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਨਵਜੋਧ ਸਿੰਘ ਜੀ ਹਰੀਕੇ ਨੇ ਹਾਜਰੀ ਭਰੀ .... ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ ....
ਗਉੜੀ ਪੂਰਬੀ ਰਵਿਦਾਸ ਜੀਉ
ੴ ਸਤਿ ਗੁਰ ਪ੍ਰਸਾਦਿ ॥
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ
॥੧॥
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ
ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ
॥੨॥
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ
੩॥੧॥ {ਪੰਨਾ 346}
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ ....
"ਮਲਿਨ ਭਈ ਮਤਿ ਮਾਧਵਾ" ਇਸੇ ਲਈ ਤੈਨੂੰ ਪਛਾਣਿਆ ਨਹੀਂ ਗਿਆ, ਮੈਲ ਬੜੀ ਬਦ ਕਿਸਮਤ ਹੈ .. ਸ਼ੀਸ਼ਾ ਮੂੰਹ ਵੇਖਣ ਲਈ ਹੈ ਪਰ ਜੇ ਸ਼ੀਸ਼ੇ ਨੂੰ ਮੈਲ ਲਗ ਜਾਏ ਤੇ ਮੂੰਹ ਨਹੀਂ ਦਿਸਦਾ ..
"ਪਾਨੀ ਮਾਹਿ ਦੇਖੁ ਮੁਖੁ ਜੈਸਾ" ਜੇ ਪਾਣੀ ਵਿਚ ਝਾਤ ਮਾਰੋ ਤੇ ਉਸ ਵਿਚ ਵੀ ਮੁਖ ਦੇਖਿਆ ਜਾ ਸਕਦਾ, ਪਰ ਇਕ ਸ਼ਰਤ ਹੈ ਪਾਣੀ ਮੈਲਾ ਨਾ ਹੋਵੇ, ਸਾਫ ਸੁਥਰੇ ਨਿਰਮਲ ਜਲ ਵਿਚ ਮੂੰਹ ਦੇਖਿਆ ਜਾ ਸਕਦਾ ਹੈ ....

ਮੈਨੂੰ ਬਚਪਨ ਯਾਦ ਆਇਆ ਉਸ ਸਮਯ ਟਿਯੂਬ ਲਾਈਟਾਂ ਨਹੀਂ ਸਨ ਹੁੰਦੀਆਂ,
ਉਸ ਸਮਯ ਬਿਜਲੀ ਨਹੀਂ ਹੁੰਦੀ ਸੀ ਘਰਾਂ ਵਿਚ, ਅਸੀਂ ਬੱਚੇ ਸਾਂ.. ਸ਼ਾਮਾਂ ਵੇਲੇ ਲੈਂਪਾਂ ਜਗਾਂਦੇ ਸਾ, ਦੀਵੇ ਤੋਂ ਬਾਦ ਲੈਂਪਾਂ ਆ ਗਈਆ ਸਨ, ਲੈਂਪ ਇਜਾਦ ਹੋ ਗਏ ਸਨ .. ਪਰ ਇਕ ਖਿਆਲ ਕਰਿਓ ਹੋ ਸਕਦਾ ਹੈ ਉਹ ਸਮਾਂ ਕਿਸੇ ਬਜੁਰਗ ਨੂੰ ਯਾਦ ਹੋਵੇ ... ਜਦੋਂ ਸ਼ਾਮਾਂ ਪੈਣੀਆਂ ਮਾਂ ਨੇ ਆਖਣਾ ਬੇਟਾ ਲੈਂਪ ਦੀ ਚਿੰਮਣੀ ਸਾਫ ਕਰ ਲਿਆ, ਲੈਂਪ ਜਗਾਉਣਾ ਹੈ ਤੇ ਜਦੋਂ ਉਸ ਲੈਂਪ ਚਿੰਮਣੀ ਨੂੰ ਜਗਾਇਆ ਜਾਂਦਾ ਸੀ ਤੇ ਉਹ ਰਾਤ ਨੂੰ ਲੈਂਪ ਨੂੰ ਮੈਲਾ ਕਰ ਦੇਂਦਾ ਸੀ ਤੇ ਦੂਜੇ ਦਿਨ ਹਰ ਰੋਜ ਲੈਂਪ ਜਗਾਉਣ ਤੋਂ ਪਹਿਲਾਂ ਚਿੰਮਣੀ ਸਾਫ਼ ਕਰਨੀ ਪੈਂਦੀ ਸੀ .. ਤੇ ਜੇ ਚਿੰਮਣੀ ਸਾਫ ਨਾ ਹੋਵੇ ਤੇ ਉਸ ਇਕ ਨੁਕਸਾਨ ਨਹੀਂ ਡਬੱਲ ਨੁਕਸਾਨ ਹੁੰਦਾ ਸੀ .... ਅੰਦਰ ਦੀਵਾ ਜੱਲ ਰਿਹਾ ਇਹ ਨਹੀਂ ਅੰਦਰਹੁ ਬੁਝਿਆ ਹੈ ਬਾਹਰੋਂ ਨਹੀਂ ਦਿੱਸਦਾ, ਇਕ ਖਿਆਲ ਕਰਿਓ ਜੇ ਚਿੰਮਣੀ ਸਾਫ ਨਾ ਹੋਵੇ ਤੇ ਅੰਦਰ ਤਾਂ ਦੀਵਾ ਜੱਗਦਾ ਸੀ ਪਰ ਬਾਹਰੋਂ ਨਹੀਂ ਦਿੱਸਦਾ ਸੀ, ਦੀਵਾ ਜਲਦਾ ਹੋਇਆ ਵੀ ਨਹੀਂ ਦਿੱਸਦਾ, ਦੀਵੇ ਦੀ ਲਾਟ ਵੀ ਨਹੀਂ ਦਿਸਦੀ ....
ਇਕ ਨੁਕਸਾਨ ਦੀਵਾ ਜਗ ਰਿਹਾ ਹੈ ਉਸਦੀ ਚਮਕ ਦਿੱਸਦੀ ਨਹੀਂ .... ਚਮਕ ਹੈ, ਦੀਵੇ ਵਿਚ ਤਾਂ ਚਮਕ ਹੈ ਹੀ ....।

"ਗੁਰਬਾਣੀ ਇਸ ਜਗੁ ਮਹਿ ਚਾਨਣ" .. ਹੈ, ਇਸ ਵਿਚ ਕੋਈ ਦੋਹਰਾਈ ਨਹੀਂ, ਕੋਈ ਸ਼ਕ ਨਹੀਂ .. ਪਰ ਜੇ ਭਲਾ ਮੇਰੀ ਮਤ ਦੀ ਚਿੰਮਣੀ ਹੀ ਮੈਲੀ ਹੋਵੇ ਤੇ ਉਹ ਚਾਨਣ ਕੀ ਕਰੇਗੀ .. ਗੁਰਬਾਣੀ ਤਾਂ ਚਾਨਣ ਹੀ ਹੈ, ਅੰਦਰ ਦੀਵਾ ਜਗਦਾ ਹੁੰਦਾ ਸੀ ਪਰ ਜੇ ਚਿੰਮਣੀ ਮੈਲੀ ਹੋਵੇ ਤੇ ਅੰਦਰਲੀ ਜੋਤ ਵੀ ਨਹੀਂ ਸੀ ਦਿੱਸਦੀ, ਇਕ ਨੁਕਸਾਨ .. ਤੇ ਦੂਜਾ ਇਹ ਨਹੀਂ ਸਿਰਫ਼ ਅੰਦਰਲੀ ਜੋਤ ਨਹੀਂ ਸੀ ਦਿੱਸਦੀ ਕਿਉਂਕੀ ਅੰਦਰਹੁ ਚਾਨਣ ਬਾਹਰ ਨਹੀਂ ਆਉਂਦਾ ਇਸ ਲਈ ਬਾਹਰ ਵੀ ਅਪਣਾ ਬੇਗਾਨਾ ਨਜ਼ਰ ਨਹੀਂ ਸੀ ਦਿੱਸਦਾ, ਹੈਂ ਡੱਬਲ .... ਅੰਦਰ ਦੀ ਪਛਾਣ ਖਤਮ ਤੇ ਬਾਹਰ ਦੀ ਪਛਾਣ ਵੀ ਖਤਮ, ਅੰਦਰ ਚਾਨਣ ਹੈ ਪਰ ਦਿੱਸਦਾ ਨਹੀਂ, ਬਾਹਰ ਕੋਈ ਬੈਠਾ ਹੈ ਪਰ ਦਿੱਸਦਾ ਨਹੀਂ .. ਦੋਵੇਂ ਪਾਸੇ ਹਨੇਰਾ ਕਿਉਂ, ਕਿਉਂਕੀ ਚਿੰਮਣੀ ਮੈਲੀ ਸੀ .. ਮਾਂ ਇਸੇ ਲਈ ਆਖਦੀ ਸੀ ਬੇਟਾ ਚਿੰਮਣੀ ਸਾਫ਼ ਕਰ ਲੈ । ਚਿੰਮਣੀ ਮੈਲੀ ਹੋਵੇ ਕੁਝ ਨਹੀਂ ਦਿੱਸਦਾ, ਅੱਜ ਕੀ ਹੈ "ਗੁਰਬਾਣੀ ਇਸ ਜਗੁ ਮਹਿ ਚਾਨਣ" ਹੈ, ਨਹੀਂ ਦਿੱਸਦਾ, ਸਮਾਜ ਦੁਨੀਆ ਬੜੀ ਖੂਬਸੂਰਤ ਹੈ ਜਿਸ ਨਾਲ ਅਪਣੇ ਵੀ ਨੇ ਬੇਗਾਨੇ ਵੀ ਨੇ ਗੁਰੂ ਨਾਲ ਜੁੜੇ ਹੋਏ ਵੀ ਨੇ, ਸਨਮੁਖ ਵੀ ਨੇ ਗੁਰਮੁਖਿ ਵੀ ਨੇ ਪਰ ਨਹੀਂ ਪਛਾਣੇ ਜਾਂਦੇ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.