ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਰਾਂਸ ਵਿੱਚ ਪੈਰਿਸ ਹਮਲਿਆਂ ਦਾ ਸਰਗਣਾ 90 ਅੱਤਵਾਦੀਆਂ ਨਾਲ ਹੋਇਆ ਸੀ ਦਾਖਲ
ਫਰਾਂਸ ਵਿੱਚ ਪੈਰਿਸ ਹਮਲਿਆਂ ਦਾ ਸਰਗਣਾ 90 ਅੱਤਵਾਦੀਆਂ ਨਾਲ ਹੋਇਆ ਸੀ ਦਾਖਲ
Page Visitors: 2372

ਫਰਾਂਸ ਵਿੱਚ ਪੈਰਿਸ ਹਮਲਿਆਂ ਦਾ ਸਰਗਣਾ 90 ਅੱਤਵਾਦੀਆਂ ਨਾਲ ਹੋਇਆ ਸੀ ਦਾਖਲ

Posted On 05 Feb 2016
paris

ਪੈਰਿਸ, 5 ਫਰਵਰੀ (ਪੰਜਾਬ ਮੇਲ)- 13 ਨਵੰਬਰ ਨੂੰ ਪੈਰਿਸ ਉੱਤੇ ਹੋਏ ਹਮਲਿਆਂ ਦੀ ਅਗਵਾਈ ਕਰਨ ਵਾਲੇ ਬੈਲਜੀਅਮ ਮੂਲ ਦੇ ਅੱਤਵਾਦੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ 90 ਅੱਤਵਾਦੀਆਂ ਨਾਲ ਫਰਾਂਸ ਵਿੱਚ ਦਾਖਲ ਹੋਇਆ ਸੀ। ਇਹ ਅੱਤਵਾਦੀ ਯੂਰਪ ਅਤੇ ਮੱਧ ਪੂਰਬ ਤੋਂ ਹੀ ਸਨ। ਪੁਲਿਸ ਨੂੰ ਇਸ ਅੱਤਵਾਦੀ ਦੇ ਥਹੁ-ਟਿਕਾਣੇ ਬਾਰੇ ਦੱਸਣ ਵਾਲੀ ਔਰਤ ਨੇ ਆਪਣੀ ਗਵਾਹੀ ਵਿੱਚ ਇਹ ਗੱਲ ਆਖੀ। ਇਸ ਔਰਤ ਵੱਲੋਂ ਵੀਰਵਾਰ ਨੂੰ ਆਰਐਮਸੀ ਟੀਵੀ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਉਕਤ ਗੱਲ ਆਖੀ ਗਈ ਤੇ ਇਸ ਦੀ ਪੁਸ਼ਟੀ ਉਸ ਦੇ ਵਕੀਲ ਨੇ ਵੀ ਕੀਤੀ। ਇਸ ਔਰਤ ਦਾ ਨਾਂ ਸੋਨੀਆ ਦੱਸਿਆ ਜਾਂਦਾ ਹੈ ਤੇ ਉਸ ਨੇ ਇਹ ਵੀ ਆਖਿਆ ਕਿ ਅਬਦੇਲਹਾਮਿਦ ਅਬਾਉਦ ਹਮਲੇ ਵਿੱਚ 130 ਲੋਕਾਂ ਦੇ ਮਾਰੇ ਜਾਣ ਤੋਂ ਬਹੁਤ ਖੁਸ਼ ਸੀ ਅਤੇ ਉਸ ਨੂੰ ਮਾਣ ਸੀ ਕਿ ਉਹ ਹਮਲਾ ਉਸ ਦੀ ਅਗਵਾਈ ਵਿੱਚ ਹੋਇਆ। 42 ਸਾਲਾ ਇਹ ਔਰਤ 15 ਨਵੰਬਰ ਨੂੰ ਅਬਾਉਦ ਦੀ ਤਥਾ ਕਥਿਤ ਭੈਣ ਨਾਲ ਸੀ ਜਦੋਂ ਉਸ ਨੂੰ ਬੈਲਜੀਅਮ ਦੇ ਨੰਬਰ ਤੋਂ ਫੋਨ ਆਇਆ। ਇਹ ਫੋਨ ਅਬਾਉਦ ਵੱਲੋਂ ਲੁਕਣ ਲਈ ਟਿਕਾਣਾ ਪੁੱਛਣ ਵਾਸਤੇ ਕੀਤਾ ਗਿਆ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਦੋਵੇਂ (ਔਰਤਾਂ) ਪੈਰਿਸ ਤੋਂ ਬਾਹਰ ਸਨਅਤੀ ਇਲਾਕੇ ਵੱਲ ਜਾਂਦੀ ਸੜਕ ਉੱਤੇ ਗਈਆਂ ਤੇ ਅਬਾਉਦ ਇੱਕ ਝਾੜੀ ਵਿੱਚੋਂ ਬਾਹਰ ਨਿਕਲ ਆਇਆ। ਉਸ ਨੂੰ ਉਦੋਂ ਹੀ ਪਤਾ ਲੱਗਿਆ ਕਿ ਉਹ ਕੌਣ ਹੈ। ਦੋਵਾਂ ਨੇ ਹਮਲੇ ਦੀ ਗੱਲ ਕੀਤੀ ਤੇ ਉਸ ਦੇ ਬਾਅਦ ਵਾਲੇ ਅਸਰ ਬਾਰੇ ਚਰਚਾ ਕੀਤੀ। ਦੂਜੀ ਔਰਤ ਕਾਫੀ ਡਰੀ ਹੋਈ ਸੀ ਤੇ ਗੁੱਸੇ ਵਿੱਚ ਵੀ ਸੀ। ਉਸ ਨੇ ਆਖਿਆ ਕਿ ਇਸਲਾਮਿਕ ਸਟੇਟ ਗਰੁੱਪ ਦੇ ਕਮਾਂਡਰ ਨੇ ਉਸ ਨੂੰ ਦੱਸਿਆ ਹੈ ਕਿ ਅਬਾਉਦ ਬਿਨਾ ਦਸਤਾਵੇਜ਼ਾਂ ਦੇ ਫਰਾਂਸ ਦਾਖਲ ਹੋਇਆ ਸੀ, ਉਸ ਦੇ ਨਾਲ 90 ਹੋਰ ਅੱਤਵਾਦੀ ਪੈਰਿਸ ਵਿੱਚ ਦਾਖਲ ਹੋਏ ਸਨ ਤੇ ਫਿਰ ਸਾਰੇ ਕਿਤੇ ਫੈਲ ਗਏ ਸਨ। ਉਸ ਔਰਤ ਨੇ ਦੋਸ਼ ਲਾਇਆ ਕਿ ਅਬਾਉਦ ਨੇ ਬੇਕਸੂਰ ਲੋਕਾਂ ਨੂੰ ਮਾਰਿਆ ਹੈ ਪਰ ਅਬਾਉਦ ਨੇ ਇਸ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਉਸ ਰਾਤ ਮੁਸਲਮਾਨਾਂ ਦੀਆਂ ਹੋਈਆਂ ਮੌਤਾਂ ਦਾ ਵਾਸਤਾ ਦਿੱਤਾ। ਅਬਾਉਦ ਨੂੰ ਹਮਲਾ ਕਰਨ ਤੋਂ ਬਾਅਦ ਖੁਦ ਉੱਤੇ ਬਹੁਤ ਨਾਜ਼ ਮਹਿਸੂਸ ਹੋ ਰਿਹਾ ਸੀ। ਇਹ ਬਹੁਤ ਮਾੜੀ ਗੱਲ ਸੀ। ਉਹ ਖੁਦ ਨੂੰ ਸੁਪਰਮੈਨ ਮੰਨ ਰਿਹਾ ਸੀ। ਉਸ ਔਰਤ ਨੇ ਸੋਨੀਆ ਨੂੰ ਦੱਸਿਆ ਕਿ ਅਬਾਉਦ ਨਾਲ ਫਰਾਂਸ ਵਿੱਚ ਦਾਖਲ ਹੋਏ ਅੱਤਵਾਦੀਆਂ ਵਿੱਚ ਸੀਰੀਆਈ, ਇਰਾਕੀ, ਫਰੈਂਚ, ਜਰਮਨਜ਼ ਤੇ ਬ੍ਰਿਟਿਸ਼ ਵੀ ਸ਼ਾਮਲ ਸਨ। ਫਿਰ ਉਸ ਔਰਤ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਉਸ ਦੀ ਮਦਦ ਦੀ ਕੀ ਲੋੜ ਹੈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਕਾਫੀ ਸਬੂਤ ਛੱਡ ਆਏ ਹਨ ਤੇ ਜਲਦ ਹੀ ਉਨ੍ਹਾਂ ਨੂੰ ਫੜ੍ਹ ਲਿਆ ਜਾਵੇਗਾ। ਇਹ ਉਹੀ ਔਰਤ ਸੀ ਜਿਹੜੀ ਬਾਅਦ ਵਿੱਚ ਸੇਂਟ ਡੈਨਿਸ ਅਪਾਰਟਮੈਂਟਜ਼ ਵਿੱਚ ਮਾਰੀ ਗਈ ਸੀ ਤੇ ਉਸ ਦਾ ਨਾਂ ਹਸਨਾ ਆਇਤ ਬਲੋਚਨ ਸੀ। ਅਬਾਉਦ ਨੇ ਉਸ ਨੂੰ ਆਪਣੇ ਲਈ ਦੋ ਬਿਜ਼ਨਸ ਸੁਈਟਜ਼ ਖਰੀਦਣ ਲਈ ਆਖਿਆ ਤੇ ਇਸਲਾਮਿਕ ਕੱਪੜੇ ਨਾ ਪਾਉਣ ਦੀ ਵੀ ਸਲਾਹ ਦਿੱਤੀ। ਫਿਰ ਹਸਨਾ ਨੂੰ ਬੈਲਜੀਅਮ ਨੰਬਰ ਤੋਂ ਫੋਨ ਆਇਆ ਸੀ ਤੇ ਉਸ ਨੂੰ ਆਖਿਆ ਗਿਆ ਕਿ ਸੋਨੀਆ ਨੂੰ ਚੁੱਪ ਰਹਿਣ ਲਈ ਆਖਿਆ ਜਾਵੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਸੋਨੀਆ ਨੇ ਦੱਸਿਆ ਕਿ ਜਿਵੇਂ ਹੀ ਆਇਤ ਬਲੋਚਨ ਆਪਣੇ ਅਪਾਰਟਮੈਂਟ ਵਿੱਚੋਂ ਗਈ ਤਾਂ ਅਗਲੀ ਸਵੇਰ ਸੋਨੀਆ ਨੇ ਪੁਲਿਸ ਨੂੰ ਫੋਨ ਕਰਕੇ ਮਦਦ ਮੰਗ ਲਈ ਤੇ ਉਸ ਨੂੰ ਫੌਰਨ ਮਦਦ ਮਿਲੀ ਵੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.