ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭੋਲਾ ਗਰੇਵਾਲ ਦੇ ਆਪ ਵਿਚ ਜਾਣ ਨਾਲ ਬੈਂਸ ਭਰਾਵਾਂ ਨੂੰ ਵੱਡਾ ਝਟਕਾ
ਭੋਲਾ ਗਰੇਵਾਲ ਦੇ ਆਪ ਵਿਚ ਜਾਣ ਨਾਲ ਬੈਂਸ ਭਰਾਵਾਂ ਨੂੰ ਵੱਡਾ ਝਟਕਾ
Page Visitors: 2633

ਭੋਲਾ ਗਰੇਵਾਲ ਦੇ ਆਪ ਵਿਚ ਜਾਣ ਨਾਲ ਬੈਂਸ ਭਰਾਵਾਂ ਨੂੰ ਵੱਡਾ ਝਟਕਾ

ਭਿਸ਼ਟਾਚਾਰ ਅਤੇ ਪ੍ਰਵਾਰਵਾਦ ਖਿਲਾਫ ਜੰਗ ਜਾਰੀ ਰੱਖਾਂਗਾ: ਗਰੇਵਾਲ

ਲੁਧਿਆਾਣਾ ਦਫਤਰ 'ਚ ਭੋਲਾ ਗਰੇਵਾਲ ਦਾ ਨਿੱਘਾ ਸੁਆਗਤ

By : ਬਾਬੂਸ਼ਾਹੀ ਬਿਊਰੋ
First Published : Tuesday, Jun 28, 2016 05:34 PM
  • ਲੁਧਿਆਣਾ, 28 ਜੂਨ 2016: ਪੰਜਾਬ ਵਿਚ  ਬੈਂਸ ਭਰਾਵਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨਾਂ ਦੀ ਟੀਮ ਇਨਸਾਫ ਦੇ ਪ੍ਰਮੁਖ ਨੇਤਾਵਾਂ ਵਿਚੋਂ ਇਕ ਕੌਂਸਲਰ  ਦਲਜੀਤ ਸਿੰਘ ਗਰੇਵਾਲ ਉਰਫ ਭੋਲਾ ਬੀਤੀ ਸ਼ਾਮ ਚੰਡੀਗੜ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਸ. ਗਰੇਵਾਲ ਨੂੰ ਆਮ ਆਦਮੀ ਦੇ ਸੀਨੀਅਰ  ਨੇਤਾਵਾਂ ਕੌਮੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ. ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਸੂਬਾ ਪ੍ਰਸਾਸ਼ਨ ਅਤੇ ਸ਼ਕਾਇਤਾਂ ਵਿੰਗ ਦੇ ਪ੍ਰਧਾਨ ਜਸਬੀਰ ਸਿੰਘ ਬੀਰ, ਟਰੇਡ, ਟਰਾਂਸਪੋਰਟ ਅਤੇ ਇੰਡੱਸਟਰੀ ਵਿੰਗ ਦੇ ਪ੍ਰਧਾਨ ਅਮਨ ਅਰੋੜਾ ਅਤੇ ਸਟੇਟ ਲੀਗਲ ਸੈਲ ਦੇ ਮੁੱਖੀ ਹਿੰਮਤ ਸਿੰਘ  ਸ਼ੇਰਗਿਲ  ਦੀ ਹਾਜਰੀ ਵਿਚ ਸ਼ਾਮਿਲ ਕੀਤਾ ਗਿਆ।ਇਸ ਸਮੇਂ ਉਨਾਂ ਦੇ ਨਾਲ ਉਨਾਂ ਦੇ 500 ਤੋਂ ਵਧੇਰੇ ਸਮੱਥਕ ਵੀ ਹਾਜਿਰ ਸਨ।
    ਅੱੱਜ ਭੋਲਾ ਗਰੇਵਾਲ ਧੰਨਵਾਦ ਕਰਨ ਲਈ ਪਾਰਟੀ ਦੇ ਲੁਧਿਆਣਾ ਜ਼ੋਨ  ਦਫਤਰ ਪੁੱਜੇ ਤਾਂ ਉਨਾਂ ਦਾ ਜ਼ੋਨ ਕੋਆਰਡੀਨੇਟਰ ਸੀ ਐਮ ਲਖਨਪਾਲ ਦੀ ਅਗਵਾਈ 'ਚ ਪਾਰਟੀ ਨੇਤਾਵਾਂ ਅਤੇ ਵਲੰਟੀਅਰਾਂ ਨੇ ਨਿੱਘਾ ਸੁਆਗਤ ਕੀਤਾ। ਇਸ ਸਮੇਂ ਕਿਸਾਨ ਅਤੇ ਲੇਬਰ ਵਿੰਗ ਦੇ ਸੂਬ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਪ੍ਰਸਾਸ਼ਨ ਅਤੇ ਸ਼ਕਾਇਤ ਵਿੰਗ ਦੇ ਸੂਬਾ ਸਯੁੰਕਤ ਸਕੱਤਰ ਦਰਸ਼ਨ ਸਿੰਘ ਸ਼ੰਕਰ, ਜ਼ੋਨ ਬੂਥ ਅਬਜ਼ਰਵਰ ਅਰੁਣ ਭਾਪਟ,  ਸੈਕਟਰ ਕੋਆਰਡੀਨੇਟਰ ਸੁਖਦੇਵ ਬਾਵ, ਵਪਾਰ  ਵਿੰਗ ਦੇ ਸੈਕਟਰ ਕੋਆਰਡੀਨੇਟਰ ਹਰਵਿੰਦਰ ਹੈਪੀ, ਜ਼ੋਨ  ਦਫਤਰ ਕੋਆਰਡੀਨੇਟਰ ਸੁਭਾਸ਼ ਚੰਦਰ  ਵੀ ਹਾਜਰ ਸਨ ।   
    ਭੋਲਾ ਗਰੇਵਾਲ ਦਾ ਆਮ ਜਨਤਾ ਵਿਚ ਪ੍ਰਭਾਵ ਇਸ ਗੱਲ ਤੋਂ ਸਪੱਸ਼ਟ ਹੈ ਕਿ ਉਹ ਲਗਾਤਾਰ ਦੋ ਵਾਰ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਕੇ ਵਾਰਡ ਨੰ. ੮ ਤੋਂ ਕੌਂਸਲਰ ਜਿਤੇ ਹਨ  ਅਤੇ ਪੰਜਾਬ ਚੋਂ ਸਭ ਤੋਂ ਵੱਡੀ ਲੀਡ ਲਈ ਸੀ। ਉਨਾਂ ਨੇ  2012 ਦੀਆਂ ਵਿਧਾਨ ਸਭਾ ਚੋਣਾਂ  ਦੌਰਾਨ ਲੁਧਿਆਣਾ ਪੂਰਬੀ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਕੇ 25000 ਤੋਂ ਵੱਧੇਰੇ ਵੋਟਾਂ ਪ੍ਰਾਪਤ ਕੀਤੀਆਂ ਸਨ। ਬੈਂਸ਼ ਭਰਾਵਾਂ ਦੇ ਲੁਧਿਆਣਾ ਦੀ ਰਾਜਨੀਤੀ ਵਿਚ ਉਭਰਨ ਦੇ ਸਮੇਂ ਤੋਂ ਹੀ ਸ. ਗਰੇਵਾਲ ਉਨਾਂ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਰਹੇ ਹਨ। ਸ. ਗਰੇਵਾਲ ਕੌਸਲਰ ਦੇ ਤੌਰ ਤੇ ਨਗਰ ਨਿੱਗਮ ਦੇ ਹਾਊਸ ਵਿਚ ਆਮ ਜਨਤਾ ਦੇ ਮਸਲੇ ਪੂਰੇ ਜੋਰ ਸ਼ੋਰ ਨਾਲ ਉਠਾਉਣ ਲਈ ਜਾਣੇ ਜਾਂਦੇ ਹਨ ਅਤੇ ਉਹ ਹਮੇਸ਼ਾਂ ਪ੍ਰਸਾਸ਼ਨ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ ਉਠਾਉਂਦੇ ਰਹੇ ਹਨ। ਲੁਧਿਆਣਾ ਪੂਰਬੀ ਹਲਕੇ ਅੰਦਰ ਸ.ਗਰੇਵਾਲ ਦਾ ਜਨਤਾ 'ਚ ਭਾਰੀ ਪ੍ਰਭਾਵ ਹੈ ਅਤੇ ਉਨਾਂ ਦੇ  ਟੀਮ ਇਨਸਾਫ ਤੋਂ ਨਾਤਾ ਤੋੜ ਲੈਣ ਨਾਲ ਬੈਂਸ ਭਰਾਵਾਂ ਦੀ ਜਨਤਾ ਵਿਚ ਸ਼ਾਖ ਨੂੰ ਵੱਡਾ ਖੋਰਾ ਲਗਾ ਹੈ। ਬੈਂਸ ਭਰਾਵਾਂ ਦੀ ਮਾੜੀ  ਕਾਰਜਸ਼ੈਲੀ ਅਤੇ ਰੁੱਖੇ ਵਿਵਹਾਰ ਕਾਰਨ ਪਹਿਲਾਂ ਹੀ ਟੀਮ ਇਨਸਾਫ ਦੇ  ਵੱਡੇ ਲੀਡਰ  ਜਗਵੀਰ ਸਿੰਘ ਸੋਖੀ, ਕੰਵਲਜੀਤ  ਸਿੰਘ ਕੜਵਲ, ਸਤਪਾਲ ਲੁਹਾਰਾ (ਸਾਰੇ ਕੌਸਲਰ) ਆਦਿ ਉਨਾਂ ਤੋਂ ਕਿਨਾਰਾ ਕਰ ਚੁਕੇ ਹਨ ਅਤੇ ਲੋਕਾਂ ਵਿਚ  ਬੈਂਸ ਭਰਾਵਾਂ ਦੀ ਸ਼ਾਖ ਧਰਾਤਲ ਤੇ ਪੁੱਜ ਚੁੱਕੀ ਹੈ ਜਿਸ ਨੂੰ ਬਚਾਉਣ ਲਈ ਉਹ ਅਸਫਲ ਨਜਰ ਆ ਰਹੇ ਹਨ।ਬੈਂਸ ਭਰਾਵਾਂ ਵਲੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਗਠਬੰਧਨ ਦੀਆਂ ਅਫਵਾਹਾਂ  ਫੈਲਾਉਣ ਅਤੇ  ਬਾਅਦ ਵਿਚ ਕਾਂਗਰਸ ਪਾਰਟੀ ਦੀਆਂ ਸਿਫਤਾਂ ਕਰਨ ਕਾਰਨ ਵੀ ਲੋਕ  ਉਨਾਂ ਦੀ ਗੱਲ ਤੇ ਵਿਸ਼ਵਾਸ ਕਰਨਾਂ ਛੱਡ ਚੁਕੇ ਹਨ। 
    ਆਮ ਆਦਮੀ ਪਾਰਟੀ ਵਿਚ ਸ. ਗਰੇਵਾਲ ਦਾ ਸੁਆਗਤ ਕਰਦੇ ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸ. ਗਰੇਵਾਲ ਅਤੇ ਉਨਾਂ ਦੇ ਸਾਥੀਆਂ ਦੇ ਆਪ ਵਿਚ ਆਉਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ ਅਤੇ ਉਨਾਂ ਦੇ ਜਨਤਾ ਵਿਚ ਅਧਾਰ  ਦੇ ਮੱਦੇਜਜ਼ਰ ਉਨਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ। 
    ਆਮ ਆਦਮੀ ਪਾਰਟੀ ਵਿਚ  ਸ਼ਾਮਿਲ ਹੋਣ ਪਿੱਛੋਂ  ਸ. ਗਰੱਵਾਲ ਨੇ ਕਿਹਾ ਕਿ ਉਹ ਹਮੇਸ਼ਾਂ ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ  ਨਸ਼ਿਆਂ ਦੇ ਖਿਲਾਫ ਲੜਦੇ ਰਹੇ ਹਨ ਅਤੇ ਹਰ ਫੋਰਮ ਤੇ  ਇਲਾਕੇ ਦੇ ਵਿਕਾਸ ਅਤੇ ਜਨਤਾ ਦੇ ਮਸਲੇ ਹੱਲ ਕਰਾਉਣ ਲਈ ਸੰਘਰਸ਼ ਕੀਤਾ ਹੈ। ਸ. ਗਰੇਵਾਲ ਨੇ ਅੱਗੇ  ਕਿਹਾ ਕਿ ਉਨਾਂ ਦੇ ਵਿਚਾਰ ਆਮ ਆਦਮੀ ਪਾਰਟੀ ਦੀਆਂ ਦੇਸ਼ ਵਿਚੋਂ ਭਿਸ਼ਟ ਸਿਸਟਮ ਨੂੰ ਸਮਾਪਤ ਕਰਕੇ ਰਾਜਨੀਤਕ ਬਦਲਾਅ ਲਿਆਉਣ ਅਤੇ ਸੱਤਾ ਜਨਤਾ ਹੱਥ ਦੇਣ  ਦੀ ਨੀਤੀਆਂ ਨਾਲ ਪੂਰੀ ਤਰਾਂ ਮੇਲ ਖਾਂਦੇ ਹਨ । 'ਆਪ' ਵਿਚ ਸ਼ਾਮਿਲ ਕਰਨ ਤੇ ਉਨਾਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਉਨਾਂ ਨੂੰ ਜੋ ਵੀ ਜਿੰਮੇਵਾਰੀ ਦੇਵੇਗੀ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਜਲਦੀ ਹੀ ਆਪਣੇ  ਸਾਰੇ ਸਮੱਰਥਕਾਂ ਨੂੰ ਆਪ ਵਿਚ ਸ਼ਾਮਿਲ ਕਰਾਉਣਗੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.