ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਿਲੇਰੀ ਕਲਿੰਟਨ ਡੈਮੋਕ੍ਰੇਟ ਪਾਰਟੀ ਲਈ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ
ਹਿਲੇਰੀ ਕਲਿੰਟਨ ਡੈਮੋਕ੍ਰੇਟ ਪਾਰਟੀ ਲਈ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ
Page Visitors: 2412

ਹਿਲੇਰੀ ਕਲਿੰਟਨ ਡੈਮੋਕ੍ਰੇਟ ਪਾਰਟੀ ਲਈ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ

Posted On 27 Jul 2016
ਔਰਤ ਉਮੀਦਵਾਰ ਬਣ ਕੇ ਸਿਰਜਿਆ ਨਵਾਂ ਇਤਿਹਾਸ14
ਫਿਲਾਡਲਫੀਆ, 27 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਹਿਲੇਰੀ ਕਲਿੰਟਨ ਨੂੰ ਅਧਿਕਾਰਤ ਤੌਰ ‘ਤੇ ਆਪਣਾ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ। ਫਿਲਾਡਲਫੀਆ ‘ਚ ਹੋਈ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਅਮਰੀਕਾ ਭਰ ਤੋਂ ਆਏ ਡੈਲੀਗੇਟ ਦੀਆਂ ਵੋਟਾਂ ਦੀ ਪ੍ਰਕਿਰਿਆ ਤੋਂ ਬਾਅਦ ਹਿਲੇਰੀ ਕਲਿੰਟਨ ਨੂੰ ਪਾਰਟੀ ਵੱਲੋਂ ਰਾਸ਼ਟਰਪਤੀ ਲਈ ਉਮੀਦਵਾਰ ਐਲਾਨ ਦਿੱਤਾ ਗਿਆ। ਪਾਰਟੀ ਦੇ ਚੁਣੇ ਹੋਏ ਡੈਲੀਗੇਟ ਇਸ ਕਨਵੈਨਸ਼ਨ ਵਿਚ ਪਹੁੰਚੇ ਹੋਏ ਸਨ। ਵੈਲਸ ਫਾਰਗੋ ਕਨਵੈਨਸ਼ਨ ਸੈਂਟਰ ਇਸ ਮੌਕੇ ਖਚਾਖਚ ਭਰਿਆ ਹੋਇਆ ਸੀ। ਵੱਖ-ਵੱਖ ਰਾਜਾਂ ਦੇ ਗਵਰਨਰਾਂ ਅਤੇ ਹੋਰ ਚੁਣੇ ਹੋਏ ਮੁਖੀਆਂ ਨੇ ਆਪੋ-ਆਪਣੇ ਰਾਜਾਂ ਦੇ ਡੈਲੀਗੇਟ ਵੋਟਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ। ਕੁੱਲ 4763 ਡੈਲੀਗੇਟਾਂ ਵਿਚੋਂ 56 ਡੈਲੀਗੇਟ ਇਸ ਮੌਕੇ ਗੈਰ ਹਾਜ਼ਰ ਰਹੇ। ਰਾਸ਼ਟਰਪਤੀ ਦੀ ਨੌਮੀਨੇਸ਼ਨ ਲਈ 2382 ਡੈਲੀਗੇਟਾਂ ਦੀ ਜ਼ਰੂਰਤ ਸੀ।
ਹਿਲੇਰੀ ਕਲਿੰਟਨ ਨੂੰ 2842 ਡੈਲੀਗੇਟਾਂ ਦੀ ਹਮਾਇਤ ਹਾਸਲ ਹੋਈ। ਜਦਕਿ ਸੈਂਡਰਸ ਨੂੰ 1865 ਡੈਲੀਗੇਟਾਂ ਵੱਲੋਂ ਸਮਰਥਨ ਦਿੱਤਾ ਗਿਆ। ਇਸ ਮੌਕੇ ‘ਤੇ ਰਾਸ਼ਟਰਪਤੀ ਦੇ ਲੰਮੇ ਸਮੇਂ ਤੋਂ ਚਲੇ ਆ ਰਹੇ ਦਾਅਵੇਦਾਰ ਬਰਨੀ ਸੈਂਡਰਸ ਨੇ ਸਮੂਹ ਡੈਮੋਕ੍ਰੇਟ ਵੋਟਰਾਂ ਨੂੰ ਇਕਜੁੱਟ ਹੋ ਕੇ ਇਹ ਚੋਣਾਂ ਲੜਨ ਦੀ ਅਪੀਲ ਕੀਤੀ। ਕੈਲੀਫੋਰਨੀਆਂ ‘ਚੋਂ ਸਭ ਤੋਂ ਜ਼ਿਆਦਾ ਡੈਲੀਗੇਟ ਚੁਣੇ ਜਾਂਦੇ ਹਨ, ਜਿਥੇ ਡੈਲੀਗੇਟਾਂ ਦੀ ਗਿਣਤੀ 475 ਹੈ। ਨਿਊਯਾਰਕ 247 ਡੈਲੀਗੇਟਾਂ ਨਾਲ ਦੂਜੇ, ਟੈਕਸਾਸ 222 ਡੈਲੀਗੇਟਾਂ ਨਾਲ ਤੀਜੇ, ਫਲੋਰੀਡਾ 214 ਡੈਲੀਗੇਟਾਂ ਨਾਲ ਚੌਥੇ ਸਥਾਨ ‘ਤੇ ਹੈ, ਜਦਕਿ ਛੋਟੀ ਸਟੇਟ ਗੁਆਮ 7 ਡੈਲੀਗੇਟਾਂ ਦੀ ਹੀ ਪ੍ਰਤੀਨਿਧਤਾ ਕਰਦਾ ਹੈ।
ਕੈਲੀਫੋਰਨੀਆ ਵੱਲੋਂ ਡੈਲੀਗੇਟ ਦੀਆਂ ਵੋਟਾਂ ਬਾਰੇ ਗਵਰਨਰ ਜੈਰੀ ਬਰਾÀਨ ਨੇ ਐਲਾਨ ਕੀਤਾ। ਇਸ ਮੌਕੇ ਕੈਲੀਫੋਰਨੀਆ ਤੋਂ ਜਿੱਤੇ ਡੈਲੀਗੇਟ ਗੁਰਜਤਿੰਦਰ ਸਿੰਘ ਰੰਧਾਵਾ, ਬੌਬੀ ਸਿੰਘ ਐਲਨ, ਤੇਜਪਾਲ ਸਿੰਘ ਬੈਨੀਵਾਲ, ਰੌਬੀ ਬੋਪਾਰਾਏ, ਤ੍ਰਿਸ਼ਾ ਸੰਧੂ, ਇੰਦਰ ਪਾਲ ਸਿੰਘ ਪਾਹਵਾ, ਰਵਿੰਦਰਪਾਲ ਸਿੰਘ ਲੱਖਿਆਨ ਅਤੇ ਡੀ.ਐਨ.ਸੀ. ਐਥਨਿਕ ਕਮੇਟੀ ਦੇ ਕੋ-ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
4 ਦਿਨ ਚੱਲਣ ਵਾਲੀ ਇਸ ਕਨਵੈਨਸ਼ਨ ‘ਚ ਹੋਰਨਾਂ ਤੋਂ ਇਲਾਵਾ ਬਰਾਕ ਓਬਾਮਾ, ਮਿਸ਼ੇਲ ਓਬਾਮਾ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਹਿਲੇਰੀ ਕਲਿੰਟਨ, ਬਰਨੀ ਸੈਂਡਰਸ, ਸਪੀਕਰ ਨੈਨਸੀ ਪਲੋਸੀ, ਸੈਨੇਟਰ ਵਰਮੋਂਟ, ਵਾਇਸ ਪ੍ਰੈਜ਼ੀਡੈਂਟ ਜੋਅ ਬਿਡਨ, ਚਲੀਸਾ ਕਲਿੰਟਨ, ਡੈਬੀ ਸ਼ੂਜ਼, ਸੈਨੇਟਰ ਹੈਰੀ ਰੀਟ, ਸੈਨੇਟਰ ਬਾਰਬਰਾ ਬੌਕਸਰ, ਗਵਰਨਰ ਟੌਮ ਵਲਫ, ਗਵਰਨਰ ਜੈਰੀ ਬਰਾਉਨ, ਗਵਰਨਰ ਐਂਡਰਿਉ ਕੌਮੋ, ਸਿਵਲ ਅਧਿਕਾਰਾਂ ਦੇ ਲੀਡਰ ਜੈਸੀ ਜੈਕਸਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਚ ਕੋਟੀ ਦੇ ਲੀਡਰ ਹਾਜ਼ਰ ਸਨ।
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.