ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਵਾ ‘ਚ ਅਮਰੀਕੀ ਜਹਾਜ਼ ਦੇ ਇੰਜਣ ਦਾ ਹਿੱਸਾ ਟੁੱਟਿਆ
ਹਵਾ ‘ਚ ਅਮਰੀਕੀ ਜਹਾਜ਼ ਦੇ ਇੰਜਣ ਦਾ ਹਿੱਸਾ ਟੁੱਟਿਆ
Page Visitors: 2391

ਹਵਾ ‘ਚ ਅਮਰੀਕੀ ਜਹਾਜ਼ ਦੇ ਇੰਜਣ ਦਾ ਹਿੱਸਾ ਟੁੱਟਿਆ

Posted On 29 Aug 2016
jah

ਨਿਊਯਾਰਕ, 29 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਸਾਊਥਵੈਸਟ ਏਅਰਲਾਈਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਹੋਏ ਵਾਲ ਵਾਲ ਬਚ ਗਿਆ। ਜਹਾਜ਼ ਜਦੋਂ ਮੈਕਸਿਕੋ ਦੀ ਖਾੜੀ ‘ਤੇ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ ਤਾਂ ਇੰਜਣ ਦਾ ਇਕ ਹਿੱਸਾ ਟੁੱਟ ਕੇ ਵੱਖ ਹੋ ਗਿਆ। ਜਹਾਜ਼ ਸੁਰੱਖਿਅਤ ਹੇਠਾਂ ਉਤਾਰਨ ਤੱਕ ਯਾਤਰੀਆਂ ਦੇ ਸਾਹ ਰੁਕੇ ਰਹੇ।
ਨਿਊਯਾਰਕ ਟਾਈਮਜ਼ ਮੁਤਾਬਕ ਜਹਾਜ਼ ਦੀ ਪੇਂਸਕੋਲਾ ਵਿਚ ਆਪਾਤ ਸਥਿਤੀ ਵਿਚ ਉਤਾਰਿਆ ਗਿਆ। ਇਸ ਵਿਚ 100 ਤੋਂ ਜ਼ਿਆਦਾ ਲੋਕ ਸਵਾਰ ਸੀ। ਇਹ ਘਟਨਾ ਸ਼ਨਿੱਚਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਜਹਾਜ਼ ਉਸ ਸਮੇਂ 30 ਹਜ਼ਾਰ 700 ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ। ਯਾਤਰੀਆਂ ਨੇ ਇਸ ਦੇ ਖੱਬੇ ਪਾਸੇ ਧਮਾਕੇ ਦੀ ਆਵਾਜ਼ ਸੁਣੀ।
ਸਾਊਥਵੈਸਟ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਕਪਤਾਨ ਨੇ ਜਹਾਜ਼ ਦੇ ਇੰਜਣ ‘ਚ ਤਕਨੀਕੀ ਦਿੱਕਤਾਂ ਕਾਰਨ ਇਸ ਨੂੰ ਪੇਂਸਕੋਲਾ ਲਿਜਾਣ ਦਾ ਫ਼ੈਸਲਾ ਕੀਤਾ । ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਿਆ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.