ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕੀ ਕਾਨੂੰਨ ਮਾਹਿਰ ਦਸਤਾਰਧਾਰੀ ਖਿਡਾਰੀਆਂ ਦੇ ਹੱਕ ‘ਚ ਨਿਤਰੇ
ਅਮਰੀਕੀ ਕਾਨੂੰਨ ਮਾਹਿਰ ਦਸਤਾਰਧਾਰੀ ਖਿਡਾਰੀਆਂ ਦੇ ਹੱਕ ‘ਚ ਨਿਤਰੇ
Page Visitors: 2403

ਅਮਰੀਕੀ ਕਾਨੂੰਨ ਮਾਹਿਰ ਦਸਤਾਰਧਾਰੀ ਖਿਡਾਰੀਆਂ ਦੇ ਹੱਕ ‘ਚ ਨਿਤਰੇ

Posted On 31 Aug 2016
8

ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਕਾਨੂੰਨ ਮਾਹਿਰਾਂ ਨੇ ਦਸਤਾਰਧਾਰੀ ਸਿੱਖ ਬਾਸਕਟਬਾਲ ਖਿਡਾਰੀਆਂ ਖਿਲਾਫ ਭੇਦਭਾਵ ਦੀ ਨੀਤੀ ਖਤਮ ਕਰਨ ਦਾ ਸੱਦਾ ਦਿੱਤਾ ਹੈ। ਫੀਬਾ ਹਮੇਸ਼ਾ ਇਸ ਨਿਯਮ ਨੂੰ ਆਧਾਰ ਬਣਾ ਕੇ ਦਸਤਾਰਧਾਰੀ ਖਿਡਾਰੀਆਂ ਨੂੰ ਖੇਡਣ ਤੋਂ ਰੋਕਦਾ ਰਿਹਾ ਹੈ। ਤਰਕ ਦਿੱਤਾ ਜਾਂਦਾ ਹੈ ਕਿ ਖਿਡਾਰੀ ਅਜਿਹਾ ਕੁਝ ਨਹੀਂ ਪਹਿਨੇਗਾ, ਜੋ ਸਾਥੀ ਖਿਡਾਰੀਆਂ ਦੇ ਜ਼ਖਮੀ ਹੋਣ ਦਾ ਕਾਰਨ ਬਣੇ। ਸੱਚ ਇਹ ਹੈ ਕਿ ਸਿੱਖ ਦੀ ਦਸਤਾਰ ਕਦੇ ਕਿਸੇ ਦੇ ਜ਼ਖਮੀ ਹੋਣ ਦਾ ਕਾਰਨ ਨਹੀਂ ਬਣੀ, ਬਲਕਿ ਜਾਨਾਂ ਜ਼ਰੂਰ ਬਚਾਉਂਦੀ ਹੈ। ਕਾਨੂੰਨੀ ਮਾਹਿਰਾਂ ਨੇ ਫੀਬਾ ਦੇ ਚੇਅਰਮੈਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਸਿੱਖ ਖਿਡਾਰੀ ਗਲੋਬਲ ਪੱਧਰ ‘ਤੇ ਹਰ ਖੇਡ ਵਿਚ ਕੌਮਾਂਤਰੀ ਪੱਧਰ ‘ਤੇ ਹਿੱਸਾ ਲੈਂਦੇ ਹਨ।
ਕਦੇ ਵੀ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਕਿ ਕਿਸੇ ਸਿੱਖ ਖਿਡਾਰੀ ਦੀ ਦਸਤਾਰ ਨਾਲ ਕੋਈ ਦੂਜਾ ਖਿਡਾਰੀ ਜ਼ਖਮੀ ਹੋਇਆ ਹੋਵੇ ਜਾਂ ਦਸਤਾਰ ਨੇ ਦੂਜੇ ਖਿਡਾਰੀ ਦੇ ਖੇਡਣ ਵਿਚ ਕੋਈ ਅੜਿੱਕਾ ਪੈਦਾ ਕੀਤਾ ਹੋਵੇ। ਉਨ੍ਹਾਂ ਲਿਖਿਆ ਕਿ ਫੀਬਾ ਦਾ ਇਹ ਨਿਯਮ ਪੂਰੀ ਤਰ੍ਹਾਂ ਨਾਲ ਭੇਦਭਾਵ ਕਰਨ ਵਾਲਾ ਤੇ ਖੇਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਾ ਹੈ। ਇਨ੍ਹਾਂ ਕਿਹਾ ਕਿ ਫੀਬਾ ਨੂੰ ਸਾਡਾ ਸਿਰਫ ਇਕੋ ਸੁਨੇਹਾ ਹੈ ਕਿ ‘ਖਿਡਾਰੀਆਂ ਨੂੰ ਖੇਡਣ ਦਿਉ’। ਫੀਬਾ ਨੂੰ ਲਿਖੀ ਚਿੱਠੀ ‘ਤੇ 40 ਕਾਨੂੰਨ ਮਾਹਿਰਾਂ ਨੇ ਆਪਣੇ ਦਸਤਖਤ ਕੀਤੇ ਹਨ।
  ਫੀਬਾ ਦੀ ਇਹ ਭੇਦਭਾਵ ਵਾਲੀ ਨੀਤੀ 2014 ‘ਚ ਲਿਆਂਦੀ ਗਈ ਸੀ, ਜਦੋਂ ਏਸ਼ੀਆ ਕੱਪ ਦੌਰਾਨ ਦੋ ਸਿੱਖ ਖਿਡਾਰੀਆਂ ਨੂੰ ਰੈਫਰੀ ਨੇ ਦਸਤਾਰ ਉਤਾਰ ਕੇ ਹੀ ਖੇਡ ਮੈਦਾਨ ‘ਚ ਆਉਣ ਦੀ ਹਦਾਇਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਖੇਡਣ ਦੇ ਹੱਕ ਲਈ ਸਿੱਖ ਖਿਡਾਰੀਆਂ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਫੀਬਾ ਨੂੰ ਆਪਣਾ ਜ਼ਬਰਦਸਤੀ ਥੋਪਿਆ ਨਿਯਮ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਅਮਰੀਕਾ ਦੇ ਕਾਨੂੰਨ ਮਾਹਿਰ ਵੀ ਇਸ ਮੰਗ ਦੇ ਹੱਕ ‘ਚ ਨਿਤਰੇ ਹਨ। ਜ਼ਿਕਰਯੋਗ ਹੈ ਕਿ ਫ਼ੀਫਾ ਵਿਚ ਦਸਤਾਰਧਾਰੀ ਖਿਡਾਰੀਆਂ ਦੇ ਬਾਸਕਟਬਾਲ ਖੇਡਣ ‘ਤੇ ਕੋਈ ਰੋਕ ਨਹੀਂ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.