ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ ਹੋਰ ਵਧਿਆ
ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ ਹੋਰ ਵਧਿਆ
Page Visitors: 2410

ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ ਹੋਰ ਵਧਿਆ

Posted On 23 Sep 2016
abp

ਨਵੀਂ ਦਿੱਲੀ/ਇਸਲਾਮਾਬਾਦ, 23 ਸਤੰਬਰ (ਪੰਜਾਬ ਮੇਲ)- ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ ਬਹੁਤ ਵਧ ਗਿਆ ਹੈ। ਭਾਰਤ ਬਾਰਡਰ ‘ਤੇ ਆਪਣੇ ਜਵਾਨਾਂ ਨੂੰ ਮਜ਼ਬੂਤ ਕਰ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਵੀ ਤਿਆਰੀਆਂ ਖਿੱਚ ਦਿੱਤੀਆਂ ਹਨ। 778 ਕਿਲੋਮੀਟਰ ਲੰਬੀ ਐਲ.ਓ.ਸੀ. ‘ਤੇ ਜਵਾਨਾਂ ਨੂੰ ਨਵੇਂ ਸਿਰੇ ਤੋਂ ਹੋਰ ਜ਼ਿਆਦਾ ਗਿਣਤੀ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਨਾਲ ਹੀ ਹਥਿਆਰ ਤੇ ਬਾਲਣ ਵੀ ਜਮ੍ਹਾਂ ਕੀਤਾ ਜਾ ਰਿਹਾ ਹੈ। ਇਹ ਤਿਆਰੀਆਂ ਜੰਗ ਜਿਹੇ ਹਾਲਾਤ ਵੱਲ ਇਸ਼ਾਰਾ ਕਰ ਰਹੀਆਂ ਹਨ। ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਰਾਤ ਵਿੱਚ ਇਸਲਾਮਾਬਾਦ ਉੱਤੇ ਪਾਕਿਸਤਾਨੀ ਏਅਰਫੋਰਸ ਦੇ F-16 ਫਾਇਟਰ ਪਲੇਨ ਨੂੰ ਉਡਾਏ ਜਾਣ ਦਾ ਦਾਅਵਾ ਕੀਤਾ।
ਇੱਕ ਟੀ.ਵੀ. ਇੰਟਰਵਿਊ ਵਿੱਚ ਉਨ੍ਹਾਂ ਨੇ ਇਸ ਨੂੰ ਜੰਗ ਤੋਂ ਪਹਿਲਾਂ ਦੀ ਤਿਆਰੀ ਕਿਹਾ। ਵੀਰਵਾਰ ਰਾਤ ਜੰਗ ਦੇ ਡਰ ਤੋਂ ਇਸਲਾਮਾਬਾਦ ਦੇ ਸੈਂਕੜੇ ਲੋਕ ਸੜਕਾਂ ‘ਤੇ ਆ ਗਏ। ਹਾਮਿਦ ਮੀਰ ਮੁਤਾਬਕ, ਚਾਰ ਫਾਈਟਰ ਪਲੇਨ ਰਾਤ ਵਿੱਚ 10.20 ਵਜੇ ਉੱਡਦੇ ਨਜ਼ਰ ਆਏ। ਇਸ ਲਈ ਹਾਈਵੇ ਨੂੰ ਹੀ ਰਨਵੇ ਬਣਾਇਆ ਗਿਆ। ਕਈ ਹੋਰ ਲੋਕ ਵੀ ਫਾਈਟਰ ਪਲੇਨ ਦੇਖਣ ਦਾ ਦਾਅਵਾ ਕਰ ਰਹੇ ਹਨ ਤੇ ਵੀਡੀਓ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਫਾਈਟਰ ਪਲੇਨ F-16 ਨੇ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਉਡਾਣ ਭਰੀ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਜੰਗ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਇਸ ਖ਼ਬਰ ਤੋਂ ਬਾਅਦ ਇੱਕ ਪਾਕਿਸਤਾਨੀ ਪੱਤਰਕਾਰ ਜਵੇਰੀਆ ਸਿਦੀਕੀ ਨੇ ਇਸ ਨੂੰ ਪਾਕਿਸਤਾਨ ਏਅਰਫੋਰਸ ਦੀ ਹਰ ਪੰਜ ਸਾਲ ਬਾਅਦ ਹੋਣ ਵਾਲੀ ਐਕਸਰਸਾਈਜ਼ ਕਰਾਰ ਦਿੱਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.