ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਦਾ ਨਵਾਂ ਪੈਂਤੜਾ, ਵਰਲਡ ਕਬੱਡੀ ਕੱਪ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਮ ‘ਤੇ
ਅਕਾਲੀ ਦਲ ਦਾ ਨਵਾਂ ਪੈਂਤੜਾ, ਵਰਲਡ ਕਬੱਡੀ ਕੱਪ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਮ ‘ਤੇ
Page Visitors: 2389

ਅਕਾਲੀ ਦਲ ਦਾ ਨਵਾਂ ਪੈਂਤੜਾ, ਵਰਲਡ ਕਬੱਡੀ ਕੱਪ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਮ ‘ਤੇ

Posted On 23 Sep 2016
akali-512x395

ਅੰਮ੍ਰਿਤਸਰ, 23 ਸਤੰਬਰ (ਪੰਜਾਬ ਮੇਲ)- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਲਿਤਾਂ ਨੂੰ ਖੁਸ਼ ਕਰਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕੀਤਾ।
ਇਸ ਮੌਕੇ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਾਲ ਕਰਵਾਇਆ ਜਾਣ ਵਾਲਾ ਵਰਲਡ ਕਬੱਡੀ ਕੱਪ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਮ ‘ਤੇ ਹੋਵੇਗਾ। ਇਹ ਹੀ ਨਹੀਂ ਪੰਜਾਬ ਵਿੱਚ ਜਲਦ ਹੀ ਖੋਲ੍ਹੇ ਜਾ ਰਹੇ 2600 ਮੁਫ਼ਤ ਮੈਡੀਕਲ ਦੀਆਂ ਦੁਕਾਨਾਂ ਅੰਬੇਦਕਰ ਸਾਹਿਬ ਦੇ ਨਾਮ ਤੋਂ ਖੋਲ੍ਹਿਆ ਜਾਣਗਿਆਂ। ਇਨ੍ਹਾਂ ਦੁਕਾਨਾਂ ‘ਤੇ ਦਵਾਈਆਂ ਮੁਫ਼ਤ ਮਿਲਣਗੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਦਲਿਤ ਪੰਜਾਬ ਦੇ ਹਨ ਤੇ ਪੰਜਾਬ ਵਿੱਚ ਸਭ ਤੋਂ ਵੱਧ ਦਲਿਤ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿੱਚ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹੀ ਦਲਿਤਾਂ ਦਾ ਧਿਆਨ ਰੱਖਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.