ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਵਾਸੀ ਭਾਰਤੀ ਅਮਰੀਕਾ ਦੇ ਵਿਕਾਸ ‘ਚ ਪਾ ਰਹੇ ਅਹਿਮ ਯੋਗਦਾਨ : ਰਿਪੋਰਟ
ਪ੍ਰਵਾਸੀ ਭਾਰਤੀ ਅਮਰੀਕਾ ਦੇ ਵਿਕਾਸ ‘ਚ ਪਾ ਰਹੇ ਅਹਿਮ ਯੋਗਦਾਨ : ਰਿਪੋਰਟ
Page Visitors: 2460

ਪ੍ਰਵਾਸੀ ਭਾਰਤੀ ਅਮਰੀਕਾ ਦੇ ਵਿਕਾਸ ‘ਚ ਪਾ ਰਹੇ ਅਹਿਮ ਯੋਗਦਾਨ : ਰਿਪੋਰਟ

Posted On 24 Sep 2016
Nri

ਵਾਸ਼ਿੰਗਟਨ, 24 ਸਤੰਬਰ (ਪੰਜਾਬ ਮੇਲ)- ਅਮਰੀਕੀ ਖੋਜ ਸੰਸਥਾ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਇਸ ਮਾਨਤਾ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਅਮਰੀਕੀ ਅਰਥਵਿਵਸਥਾ ‘ਤੇ ਬੋਝ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2015-16 ਵਿੱਚ ਪ੍ਰਵਾਸੀਆਂ ਨੇ ਅਮਰੀਕੀ ਅਰਥਵਿਵਸਥਾ ਵਿੱਚ 2000 ਅਰਬ ਡਾਲਰ ਦਾ ਯੋਗਦਾਨ ਦਿੱਤਾ ਅਤੇ ਇਨ੍ਹਾਂ ਪ੍ਰਵਾਸੀਆਂ ਵਿੱਚ ਭਾਰਤ ਤੋਂ ਆਏ ਲੋਕਾਂ ਦਾ ਸਮੂਹ ‘ਸਭ ਤੋਂ ਵੱਧ ਮਿਹਨਤੀ ਹੈ’। ਨੈਸ਼ਨਲ ਅਕੈਡਮੀਜ਼ ਆਫ਼ ਸਾਇੰਸ, ਇੰਜੀਨੀਅਰਿੰਗ ਐਂਡ ਮੈਡੀਸਿਨ ਨੇ ‘ਇਮੀਗ੍ਰੇਸ਼ਨ ਦੇ ਆਰਥਿਕ ਅਤੇ ਵਿੱਤੀ ਨਤੀਜੇ’ ਉੱਤੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਪ੍ਰਵਾਸੀਆਂ ਦੇ ਯੋਗਦਾਨ ਨਾਲ 2015-16 ਵਿੱਚ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਵਿੱਚ ਅੰਦਾਜ਼ਨ ਤੌਰ ‘ਤੇ ਲਗਭਗ 2000 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਰਿਪੋਰਟ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪ੍ਰਵਾਸੀਆਂ ਅਤੇ ਉਨ੍ਹਾਂ ਦੀ ਅੱਗੇ ਦੀ ਪੀੜ੍ਹੀ ਨੇ ਅਮਰੀਕਾ ਦੇ ਆਰਥਿਕ ਵਾਧੇ, ਦੇਸ਼ ਵਿੱਚ ਨਵੀਂ ਤਬਦੀਲੀ ਅਤੇ ਸਨਅੱਤਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀ ਭਾਰਤੀ ਦੇਸ਼ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਸਮੇਤ ਕਿਸੇ ਵੀ ਜਾਤੀ ਸਮੂਹ ਵਿੱਚ ਸਭ ਤੋਂ ਵੱਧ ਮਿਹਨਤੀ ਹਨ। ਰਿਪੋਰਟ ਨੇ ਇਹ ਤੱਥ ਵੀ ਉਜਾਗਰ ਕੀਤਾ ਹੈ ਕਿ ਅਮਰੀਕਾ ਵਿੱਚ ਆਵਾਜਾਈ, ਆਵਾਸ, ਮਨੋਰੰਜਨ ਅਤੇ ਸੇਵਾ-ਸਤਿਕਾਰ ਖੇਤਰ ਵਿੱਚ ਇੱਕ ਚੌਥਾਈ ਕੰਪਨੀਆਂ ਪ੍ਰਵਾਸੀਆਂ ਦੀਆਂ ਹੀ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਨਾਲ ਅਮਰੀਕੀ ਸਮਾਜ ਦਾ ਬੁਢਾਪਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਅਤੇ 2020 ਤੋਂ 2030 ਦੌਰਾਨ ਅਮਰੀਕਾ ਵਿੱਚ ਕਿਰਤ ਸ਼ਕਤੀ ਦੀ ਵਿਕਾਸ ਦਰ ਪੂਰੀ ਤਰ੍ਹਾਂ ਪ੍ਰਵਾਸੀਆਂ ਅਤੇ ਉਨ੍ਹਾਂ ਦੀ ਅਗਲੀ ਪੀੜ੍ਹੀ ‘ਤੇ ਨਿਰਭਰ ਹੋਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.