ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
Page Visitors: 2388

ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

Posted On 21 Oct 2016

ਸੰਗਰੂਰ, 21 ਅਕਤੂਬਰ (ਪੰਜਾਬ ਮੇਲ) – ਸੰਗਰੂਰ ਦੇ ਧੂਰੀ ‘ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਕੌਂਸਲਰ ਕਰਮਜੀਤ ਸਿੰਘ ਪੰਮੀ ਨ ਦੈਨਿਕ ਸਵੇਰਾ ਅਖ਼ਬਾਰ ਦੇ ਪੱਤਰਕਾਰ ਕੇਵਲ ਜਿੰਦਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਧੂਰੀ ਪੁਲਿਸ ਨੇ ਮਾਮਲਾ ਦਰਜ ਕਰ ਲਿਆਂ ਹੈ।
ਐੱਸਐਚਓ ਹਰਜਿੰਦਰ ਸਿੰਘ ਨੂੰ ਮ੍ਰਿਤਕ ਕੇਵਲ ਜਿੰਦਲ ਦੇ ਪੁੱਤਰ ਨੀਰਜ ਜਿੰਦਲ ਨੇ  ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕੇਵਲ ਜਿੰਦਲ ਨੇ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ 10 ਲੱਖ ਰੁਪਏ ਉਧਾਰ ਦਿੱਤੇ ਹੋਏ ਸਨ ਅਤੇ ਕੁਝ ਹੀ ਸਮੇਂ ‘ਚ ਕੇਵਲ ਜਿੰਦਲ ਦੀ ਲੜਕੀ ਦੀ ਵਿਆਹ ਸੀ ਜਿਸ ਕਾਰਨ ਕੇਵਲ ਜਿੰਦਲ ਵੱਲੋਂ ਕਰਮਜੀਤ ਸਿੰਘ ਪੰਮੀ ਤੋਂ ਪੈਸੇ ਵਾਪਸ ਮੰਗੇ ਗਏ ਅਤੇ ਬੀਤੀ ਸ਼ਾਮ ਕਰੀਬ 7 ਵਜੇ ਉਸ ਦਾ ਪਿਤਾ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਰਮਜੀਤ ਸਿੰਘ ਪੰਮੀ ਤੋਂ ਉਸ ਨੂੰ ਉਧਾਰ ਦਿੱਤੇ ਪੈਸੇ ਵਾਪਿਸ ਲੈਣ ਜਾ ਰਿਹਾ ਹੈ ਪਰ ਕਰੀਬ ਡੇਢ ਘੰਟੇ ਤੱਕ ਜਦੋਂ ਕੇਵਲ ਜਿੰਦਲ ਘਰ ਨਾ ਪਹੁੰਚਿਆ ਤਾਂ ਨੀਰਜ ਜਿੰਦਲ ਉਸ ਦੀ ਭਾਲ ਕਰਦਾ ਹੋਇਆ ਟਰੱਕ ਯੂਨੀਅਨ ਨੇੜੇ ਪਹੁੰਚਿਆ ਜਿੱਥੇ ਉਸ ਨੇ ਦੇਖਿਆ ਕਿ ਕਰਮਜੀਤ ਸਿੰਘ ਪੰਮੀ ਦੀ ਕਾਰ ਵਿਚ ਉਸ ਦੇ ਪਿਤਾ ਅਤੇ ਕਰਮਜੀਤ ਸਿੰਘ ਆਪਸ ਵਿਚ ਬਹਿਸ ਰਹੇ ਸਨ ਅਤੇ ਦੇਖਦੇ ਹੀ ਦੇਖਦੇ ਕਰਮਜੀਤ ਸਿੰਘ ਨੇ ਰਿਵਾਲਵਰ ਨਾਲ ਉਸ ਦੇ ਪਿਤਾ ਦੇ ਛਾਤੀ ‘ਚ ਗੋਲੀ ਮਾਰ ਦਿੱਤੀ ਅਤੇ ਕਰਮਜੀਤ ਸਿੰਘ ਪੰਮੀ ਉਸ ਦੇ ਪਿਤਾ ਸਮੇਤ ਉਥੋਂ ਗੱਡੀ ਭਜਾ ਕੇ ਲੈ ਗਿਆ ਅਤੇ ਬਾਅਦ ‘ਚ ਪਤਾ ਲੱਗਾ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧੂਰੀ ਵਿਖੇ ਲੈ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਕਰਮਜੀਤ ਸਿੰਘ ਪੰਮੀ ਪੁੱਤਰ ਰਘਵੀਰ ਸਿੰਘ ਵਾਸੀ ਜਨਤਾ ਨਗਰ ਧੂਰੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ। ਜਦੋਂਕਿ ਕਰਮਜੀਤ ਸਿੰਘ ਪੰਮੀ ਦਾ ਕਹਿਣਾ ਹੈ ਕਿ ਉਹ ਤੇ ਕੇਵਲ ਜਿੰਦਲ ਚੰਗੇ ਦੋਸਤ ਹਨ ਅਤੇ ਉਹ ਸ਼ਾਮ ਨੂੰ ਕਾਰ ‘ਚ ਬੈਠੇ ਖਾ-ਪੀ ਰਹੇ ਸਨ ਅਤੇ ਜਦੋਂ ਉਹ ਬਾਥਰੂਮ ਕਰਨ ਲਈ ਉਤਰਿਆ ਤਾਂ ਕੇਵਲ ਜਿੰਦਲ ਗੱਡੀ ‘ਚ ਪਈ ਉਸ ਦੀ ਰਿਵਾਲਵਰ ਨਾਲ ਛੇੜਛਾੜ ਕਰਨ ਲੱਗ ਪਿਆ ਅਤੇ ਉਸ ਵੱਲੋਂ ਕੇਵਲ ਨੂੰ ਰੋਕਿਆ ਗਿਆ ਅਤੇ ਅਚਾਨਕ ਗੋਲੀ ਚੱਲ ਗਈ ਅਤੇ ਉਹ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਆਇਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.