ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਦਾ ਇੰਡਸਟਰੀ ਮੈਨੀਫੈਸਟੋ 23 ਨੂੰ
ਆਮ ਆਦਮੀ ਪਾਰਟੀ ਦਾ ਇੰਡਸਟਰੀ ਮੈਨੀਫੈਸਟੋ 23 ਨੂੰ
Page Visitors: 2357

ਆਮ ਆਦਮੀ ਪਾਰਟੀ ਦਾ ਇੰਡਸਟਰੀ ਮੈਨੀਫੈਸਟੋ 23 ਨੂੰ

Posted On 21 Oct 2016
ਚੰਡੀਗੜ੍ਹ, 21 ਅਕਤੂਬਰ (ਪੰਜਾਬ ਮੇਲ) –ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਅਕਤੂਬਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਕਾਰੋਬਾਰੀਆਂ ਲਈ ਵੱਖਰਾ ਮੈਨੀਫੈਸਟੋ ਰਿਲੀਜ਼ ਕਰਨਗੇ। ਪਾਰਟੀ ਇਸ ਮੈਨੀਫੈਸਟੋ ਦੇ ਜਰੀਏ ਸੂਬੇ ਦੀ ਇੰਡਸਟਰੀ ਅਤੇ ਕਾਰੋਬਾਰੀਆਂ ਨੂੰ ਆਪਣੇ ਵੱਲੋਂ ਖਿੱਚਣਾ ਚਾਹੁੰਦੀ ਹੈ।ਕਿਉਂਕਿ ਸੂਬੇ ਦੇ ਮੌਜੂਦਾ ਉਦਯੋਗਪਤੀ ਅਤੇ ਛੋਟੇ ਕਾਰੋਬਾਰੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਖ਼ਫ਼ਾ ਹਨ। ਪਾਰਟੀ ਅਨੁਸਾਰ ਇਸ ਮੈਨੀਫੈਸਟੋ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਬਣਨ ਤੋਂ ਬਾਅਦ ਉਦਯੋਗ ਪਤੀਆਂ ਲਈ ਸੁਖਾਵਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਅਨੁਸਾਰ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਕਾਰੋਬਾਰੀਆਂ ਲਈ ਬਿਹਤਰ ਮਾਹੌਲ ਬਣਾਇਆ ਜਾਵੇਗਾ ਤਾਂ ਜੋ ਉਦਯੋਗ ਤਰੱਕੀ ਕਰ ਸਕੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਪਾਰਟੀ ਮੈਨੀਫੈਸਟੋ ਵਿੱਚ ਕਾਰੋਬਾਰੀਆਂ ਨੂੰ ਟੈਕਸਾਂ ਅਤੇ ਬਿਜਲੀ ਦੇ ਬਿੱਲਾਂ ਵਿੱਚ ਖ਼ਾਸ ਰਿਆਇਤਾਂ ਦੇਣ ਦਾ ਐਲਾਨ ਵੀ ਕਰ ਸਕਦੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.