ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਿਕਟ ਲੈਣ ਦੇ ਮਾਮਲੇ ‘ਚ ਵੱਧਦਾ ਜਾ ਰਿਹਾ ‘ਆਪ’ ਦਾ ਕਲੇਸ਼
ਟਿਕਟ ਲੈਣ ਦੇ ਮਾਮਲੇ ‘ਚ ਵੱਧਦਾ ਜਾ ਰਿਹਾ ‘ਆਪ’ ਦਾ ਕਲੇਸ਼
Page Visitors: 2420

ਟਿਕਟ ਲੈਣ ਦੇ ਮਾਮਲੇ ‘ਚ ਵੱਧਦਾ ਜਾ ਰਿਹਾ ‘ਆਪ’ ਦਾ ਕਲੇਸ਼

Posted On 08 Dec 2016
app

ਜਲੰਧਰ, 8 ਦਸੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਉਮੀਦਵਾਰ ਹਰਕ੍ਰਿਸ਼ਨ ਸਿੰਘ ਵਾਲੀਆ ਖਿਲਾਫ ਵਿਰੋਧ ਤੇਜ਼ ਹੋ ਗਿਆ ਹੈ। ਹਲਕੇ ਦੇ 10 ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਵਾਲੀਆ ਖਿਲਾਫ ਪ੍ਰਚਾਰ ਕਰਨਗੇ।
ਦਰਅਸਲ ਵਾਲੀਆ ਦੀ ਟਿਕਟ ਦਾ ਐਲਾਨ ਹੁੰਦਿਆਂ ਹੀ ਜਲੰਧਰ ਕੈਂਟ ‘ਚ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਸਨ। ਇਸ ਸੀਟ ਤੋਂ ਦਾਅਵੇਦਾਰ ਸਾਬਕਾ ਹਾਕੀ ਖਿਡਾਰੀ ਰਾਜਬੀਰ ਕੌਰ ਨੇ ਸਭ ਤੋਂ ਪਹਿਲਾਂ ਵਿਰੋਧ ਜਤਾਉਂਦਿਆਂ ਉਮੀਦਵਾਰ ਬਦਲਣ ਦੀ ਮੰਗ ਕੀਤੀ ਸੀ। ਹੁਣ ਇਹ ਵਿਰੋਧ ਵਧਣਾ ਸ਼ੁਰੂ ਹੋ ਗਿਆ ਹੈ। ਇੱਕ ਤੋਂ ਬਾਅਦ ਇੱਕ ਹੁਣ 10 ਲੀਡਰਾਂ ਨੇ ਖੁੱਲ੍ਹ ਕੇ ਵਾਲੀਆ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਲੀਡਰਾਂ ਦਾ ਇਲਜ਼ਾਮ ਹੈ ਕਿ ‘ਆਪ’ ਦੇ ਕਈ ਸੀਨੀਅਰ ਲੀਡਰਾਂ ਨੇ ਬਿਨਾਂ ਕਿਸੇ ਰਸੀਦ ਤੋਂ ਲੱਖਾਂ ਰੁਪਏ ਲਏ ਹਨ।
ਵਿਰੋਧ ਜਤਾ ਰਹੇ ਆਮ ਆਦਮੀ ਪਾਰਟੀ ਲੀਡਰ ਨਰਿੰਦਰ ਚਾਵਲਾ ਨੇ ਇਲਜ਼ਾਮ ਲਾਇਆ ਕਿ 10 ਮਹੀਨੇ ਪਹਿਲਾਂ ਇੱਕ ਹੋਟਲ ‘ਚ ਹਰਕ੍ਰਿਸ਼ਨ ਵਾਲੀਆ ਨੇ ਕਿਹਾ ਸੀ, “ਮੈਂ 10 ਲੱਖ ਰੁਪਏ ਦਿੱਤੇ ਹਨ ਤੇ ਵੀਡੀਓ ਵੀ ਬਣਾ ਲਿਆ ਹੈ। ਹੁਣ ਟਿਕਟ ਮੈਨੂੰ ਹੀ ਮਿਲੇਗੀ। ਮੇਰਾ ਪ੍ਰਚਾਰ ਕਰੋ।”

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.