ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਲਈ ਆਮ ਆਦਮੀ ਪਾਰਟੀ ਨੇ ਐਲਾਨੇ 29 ਸਟਾਰ
ਪੰਜਾਬ ਲਈ ਆਮ ਆਦਮੀ ਪਾਰਟੀ ਨੇ ਐਲਾਨੇ 29 ਸਟਾਰ
Page Visitors: 2485

ਪੰਜਾਬ ਲਈ ਆਮ ਆਦਮੀ ਪਾਰਟੀ ਨੇ ਐਲਾਨੇ 29 ਸਟਾਰ

Posted On 09 Jan 2017
aap_-580x395

ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ‘ਆਪ’ ਲੀਡਰ ਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਹਿਲਾਂ ਬਣੀ ਲਿਸਟ ਵਿੱਚ ਕੁਮਾਰ ਵਿਸ਼ਵਾਸ ਨੂੰ ਆਉਟ ਕਰ ਦਿੱਤਾ ਗਿਆ ਸੀ।
ਦਰਅਸਲ ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚੋਂ 29 ਸਟਾਰ ਪ੍ਰਚਾਰਕਾਂ ਦਾ ਨਾਂ ਦਿੱਲੀ ਭੇਜਿਆ ਗਿਆ ਸੀ। ਇਸ ਵਿੱਚ 19ਵੇਂ ਨੰਬਰ ‘ਤੇ ਕੁਮਾਰ ਵਿਸ਼ਵਾਸ ਦਾ ਨਾਂ ਹੈ। ਸੂਤਰਾਂ ਮੁਤਾਬਕ ਦਿੱਲੀ ਤੋਂ ਚੋਣ ਕਮਿਸ਼ਨ ਨੂੰ ਭੇਜਣ ਲਈ 28 ਲੋਕਾਂ ਦੀ ਲਿਸ਼ਟ ਤਿਆਰ ਹੋਈ ਸੀ। ਇਸ ਵਿੱਚ ਕੁਮਾਰ ਵਿਸ਼ਵਾਸ ਦਾ ਨਾਂ ਨਹੀਂ ਸੀ।
ਪੰਜਾਬ ਵਿੱਚ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚੋਂ ਕੁਮਾਰ ਵਿਸ਼ਵਾਸ ਦਾ ਨਾਂ ਗਾਇਬ ਹੋਣ ‘ਤੇ ਮੀਡੀਆ ਵਿੱਚ ਚਰਚਾ ਛਿੜੀ ਸੀ। ਇਸ ਬਾਰੇ ਸੰਜੇ ਸਿੰਘ ਨੇ ਟਵਿੱਟਰ ‘ਤੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਮੀਡੀਆ ਲੋਕਾਂ ਨੂੰ ਗੁੰਮਰਾਹ ਨਾ ਕਰੇ। ਕੁਮਾਰ ਦਾ ਨਾਂ ਲਿਸਟ ਵਿੱਚ ਸ਼ਾਮਲ ਹੈ। ਕੁਮਾਰ ਵਿਸ਼ਵਾਸ ਰੈਲੀਆਂ ਵਿੱਚ ਭੀੜ ਜੁਟਾਉਣ ਵਾਲੇ ਨੇਤਾ ਮੰਨੇ ਜਾਂਦੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿੱਚ ਪਹਿਲਾਂ ਹੀ ਕਾਫੀ ਭੀੜ ਹੋ ਰਹੀ ਹੈ। ਇਸ ਲਈ ਪਾਰਟੀ ਕੁਮਾਰ ਨੂੰ ਗੋਆ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਵਰਤਣਾ ਚਾਹੁੰਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.