ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਰਫ 138 ਐਨਆਰਆਈ ਹੀ ਪਾ ਸਕਣਗੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟ
ਸਿਰਫ 138 ਐਨਆਰਆਈ ਹੀ ਪਾ ਸਕਣਗੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟ
Page Visitors: 2523

ਸਿਰਫ 138 ਐਨਆਰਆਈ ਹੀ ਪਾ ਸਕਣਗੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟ

Posted On 09 Jan 2017
Nri

ਚੰਡੀਗੜ੍ਹ, 9 ਜਨਵਰੀ (ਪੰਜਾਬ ਮੇਲ)- ਪੰਜਾਬ ਤੋਂ ਲੱਖਾਂ ਲੋਕ ਐਨਆਰਆਈ ਹਨ ਅਤੇ ਪੰਜਾਬ ਦੀ ਚੋਣਾਂ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਹੈ। ਇਸ ਦੇ ਬਾਵਜੂਦ ਚੋਣਾਂ ਦੌਰਾਨ ਵੋਟ ਪਾਉਣ ਵਾਲੇ ਐਨਆਰਆਈ ਦੀ ਗਿਣਤੀ ਸਿਰਫ 138 ਹੈ। ਦਰਅਸਲ ਦੋਹਰੀ ਨਾਗਰਿਕਤਾ ਦੇ ਚਲਦਿਆਂ ਉਨ੍ਹਾਂ ਵੋਟ ਬਣਾਉਣ ਦਾ ਵੀ ਅਧਿਕਾਰ ਮਿਲਿਆ ਹੋਇਆ ਹੈ। ਲੇਕਿਨ ਇਸ ਵਾਰ ਵੀ ਸਿਰਫ 138 ਐਨਆਰਆਈ ਹੀ ਪੰਜਾਬ ਚੋਣਾਂ ਵਿਚ ਵੋਟ ਪਾ ਸਕਣਗੇ। ਕਿਉਂਕਿ ਚੋਣ ਕਮਿਸ਼ਨ ਦੇ ਕੋਲ ਸਿਰਫ 138 ਐਨਆਰਆਈ ਨੇ ਹੀ ਅਪਣਾ ਵੋਟ ਬਣਵਾਇਆ ਹੈ। ਵੋਟ ਬਣਾਉਣ ਦੇ ਲਈ ਵਿਦੇਸ਼ਾਂ ਵਿਚ ਭਾਰਤੀ ਦੂਤਘਰਾਂ ਅਤੇ ਹਾਈ ਕਮਿਸ਼ਨਾਂ ਵਲੋਂ ਲੋਕਾਂ ਨੂੰ ਵੋਟ ਬਣਾਉਣ ਦੀ ਪ੍ਰਕਿਰਿਆ ਦੇ ਬਾਰੇ ਵਿਚ ਵੀ ਦੱਸਿਆ ਗਿਆ ਸੀ। ਲੇਕਿਨ ਇਸ ਦੇ ਬਾਵਜੂਦ ਐਨਆਰਆਈ ਪੰਜਾਬੀਆਂ ਵਿਚ ਵੋਟ ਬਣਾਉਣ ਨੂੰ ਲੈ ਕੇ ਕੋਈ ਖ਼ਾਸ ਉਤਸ਼ਾਹ ਨਹੀਂ ਦੇਖਿਆ ਗਿਆ। ਪੰਜਾਬ ਤੋਂ ਤਾਂ ਫੇਰ ਵੀ 138 ਐਨਆਰਆਈ ਨੇ ਵੋਟ ਬਣਾਈ ਹੈ। ਯੂਪੀ ਤੋਂ ਵੀ ਲੱਖਾਂ ਦੀ ਗਿਣਤੀ ਵਿਚ ਐਨਆਰਆਈ ਹੋਣ ਦੇ ਬਾਵਜੂਦ ਸਿਰਫ ਇਕ ਐਨਆਰਆਈ ਨੇ ਹੀ ਯੂਪੀ ਵਿਧਾਨ ਸਭਾ ਚੋਣਾਂ ਦੇ ਲਈ ਵੋਟ ਬਣਾਈ ਹੈ। ਚੋਣ ਕਮਿਸ਼ਨ ਦੇ ਕੋਲ ਕੁੱਲ 11,486 ਰਜਿਸਟਰਡ ਐਨਆਰਆਈ ਵੋਟਰ ਹਨ ਜਿਨ੍ਹਾਂ ਵਿਚੋਂ 11448 ਯਾਨੀ 96.64 ਫ਼ੀਸਦੀ ਸਿਰਫ ਕੇਰਲ ਤੋਂ ਹਨ। 138 ਪੰਜਾਬ ਤੋਂ, 112 ਤਮਿਲਨਾਡੂ ਤੋਂ, 56 ਪੁਡੇਚੇਰੀ ਤੋਂ, 13 ਦਿੱਲੀ ਤੋਂ, 9 ਦਨਮ ਅਤੇ ਦੀਵ ਤੋਂ ਅਤੇ 1 ਯੂਪੀ ਤੋਂ ਹੈ। ਐਨਆਰਆਈ ਨੂੰ ਵੋਟਰ ਲਿਸਟ ਵਿਚ ਸ਼ਾਮਲ ਕਰਨ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਚੋਣ ਕਮਿਸ਼ਨ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ। ਉਨ੍ਹਾਂ ਰਜਿਸਟਰੇਸ਼ਨ ਲਈ ਆਨਲਾਈਨ ਆਵੇਦਨ ਦੀ ਸਹੂਲਤ ਵੀ ਦਿੱਤੀ ਗਈ ਹੈ ਲੇਕਿਨ ਫੇਰੀ ਵੀ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਵਿਚ ਕੁਝ ਸਥਾਨਕ ਨਿਯਮਾਂ ਦੇ ਚਲਦੇ ਵੀ ਐਨਆਰਆਈ ਭਾਰਤ ਵਿਚ ਵੋਟ ਬਣਾਉਣ ਤੋਂ ਬਚ ਰਹੇ ਹਨ।
ਪਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਘਰਾਂ ਅਤੇ ਹਾਈ ਕਮਿਸ਼ਨ ਵਿਚ ਨਿਯੁਕਤ ਅਧਿਕਾਰੀ ਵੀ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.