ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਪੁਲਸ ਨੇ ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਨੂੰ ਨਹੀਂ ਟੱਪਣ ਦਿੱਤੇ ਬੈਰੀਕੇਡ
ਪੰਜਾਬ ਪੁਲਸ ਨੇ ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਨੂੰ ਨਹੀਂ ਟੱਪਣ ਦਿੱਤੇ ਬੈਰੀਕੇਡ
Page Visitors: 2466

ਪੰਜਾਬ ਪੁਲਸ ਨੇ ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਨੂੰ ਨਹੀਂ ਟੱਪਣ ਦਿੱਤੇ ਬੈਰੀਕੇਡ

Posted On 23 Feb 2017
syl 1

ਚੌਟਾਲਾ ਘੱਗਰ ਦਰਿਆ ‘ਤੇ ਟੱਕ ਲਾ ਵਾਪਸ ਮੁੜੇ
ਸ਼ੰਭੂ, 23 ਫਰਵਰੀ (ਪੰਜਾਬ ਮੇਲ) – ਸਤਲੁਜ-ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਪਾਣੀ ‘ਤੇ ਹੱਕ ਜਮਾਉਣ ਲਈ ਵੀਰਵਾਰ ਨੂੰ ਇਨੈਲੋ ਵਰਕਰਾਂ ਵਲੋਂ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾ ਲਿਆ ਪਰ ਪੰਜਾਬ ਪੁਲਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ। ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ‘ਚ ਕਰੀਬ 2500 ਸਮਰਥਕਾਂ ਨੇ ਪੰਜਾਬ-ਹਰਿਆਣਾ ਬਾਰਡਰ ਵੱਲ ਕੂਚ ਕੀਤਾ ਪਰ ਇਸ ਤੋਂ ਅੱਗੇ ਪੰਜਾਬ ਪੁਲਸ ਨੇ ਇਨ੍ਹਾਂ ਨੂੰ ਨਹੀਂ ਜਾਣ ਦਿੱਤਾ, ਜਿਸ ਕਾਰਨ ਅਭੈ ਚੌਟਾਲਾ ਨੇ ਘੱਗਰ ਦਰਿਆ ‘ਤੇ ਟੱਕ ਲਾ ਦਿੱਤਾ। ਅਭੈ ਚੌਟਾਲਾ ਨੇ ਖੁਦ ਹੀ ਆਪਣੇ ਸਮਰਥਕਾਂ ਨੂੰ ਪਿੱਛੇ ਮੁੜਨ ਲਈ ਕਿਹਾ, ਜਿਸ ਤੋਂ ਬਾਅਦ ਪੂਰੇ ਜੋਸ਼ ‘ਚ ਆਏ ਇਨੈਲੋ ਵਰਕਰ ਵਾਪਸ ਜਾਂਦੇ ਹੋਏ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਇਨੈਲੋ ਨੇਤਾ ਅਭੈ ਚੌਟਾਲਾ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਤੋਂ ਆਪਣਾ ਪਾਣੀ ਲੈ ਕੇ ਰਹਿਣਗੇ ਅਤੇ ਇਸ ਦੇ ਲਈ 23 ਫਰਵਰੀ ਨੂੰ ਆਪਣੇ ਇਕ ਲੱਖ ਸਮਰਥਕਾਂ ਸਮੇਤ ਪਿੰਡ ਕਪੂਰੀ ਪੁੱਜ ਕੇ ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨਗੇ ਪਰ ਸ਼ੰਭੂ ਬਾਰਡਰ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਪੈਰਾ ਮਿਲਟਰੀ ਫੋਰਸ ਨੇ ਇਨ੍ਹਾਂ ਵਰਕਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.