ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਲੰਧਰ ‘ਚ ਪੈਟਰੋਲ ਪੰਪ ਮਾਲਕ ਦੀ ਪਤਨੀ, ਨੂੰਹ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ
ਜਲੰਧਰ ‘ਚ ਪੈਟਰੋਲ ਪੰਪ ਮਾਲਕ ਦੀ ਪਤਨੀ, ਨੂੰਹ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ
Page Visitors: 2446

ਜਲੰਧਰ ‘ਚ ਪੈਟਰੋਲ ਪੰਪ ਮਾਲਕ ਦੀ ਪਤਨੀ, ਨੂੰਹ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ

Posted On 24 Feb 2017
jal

ਜਲੰਧਰ, 23 ਫਰਵਰੀ (ਪੰਜਾਬ ਮੇਲ) – ਸ਼ਹਿਰ ਦੇ ਪਾਸ਼ ਇਲਾਕੇ ਲਾਜਪਤ ਨਗਰ ਵਿੱਚ ਦਿਨ-ਦਿਹਾੜੇ ਪੈਟਰੋਲ ਪੰਪ ਮਾਲਕ ਦੀ ਪਤਨੀ, ਨੂੰਹ ਅਤੇ ਨੂੰਹ ਦੀ ਸਹੇਲੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਲੱਗਣ ਕਾਰਨ ਨੂੰਹ ਗੰਭੀਰ ਜ਼ਖ਼ਮੀ ਹੋ ਗਈ ਜਿਸ ਦੀ ਮਗਰੋਂ ਹਸਪਤਾਲ ’ਚ ਮੌਤ ਹੋ ਗਈ।
ਘਟਨਾ ਦਾ ਅੱਜ ਉਦੋਂ ਪਤਾ ਲੱਗਿਆ, ਜਦੋਂ ਪੈਟਰੋਲ ਪੰਪ ਤੇ ਫੈਕਟਰੀ ਮਾਲਕ ਜਗਜੀਤ ਸਿੰਘ ਦਾ ਪੁੱਤਰ ਅਮਰਿੰਦਰ ਸਿੰਘ ਸ਼ਾਮ 5.30 ਵਜੇ ਦੇ ਕਰੀਬ ਘਰ ਆਇਆ। ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ। ਅਮਰਿੰਦਰ ਸਿੰਘ ਦੀ ਮਾਤਾ ਦਲਜੀਤ ਕੌਰ (60) ਅਤੇ ਪਤਨੀ ਦੀ ਸਹੇਲੀ ਖੁਸ਼ਵਿੰਦਰ ਕੌਰ ਦੀਆਂ ਲਾਸ਼ਾਂ ਖ਼ੂਨ ਨਾਲ ਲੱਥਪੱਥ ਪਈਆਂ ਸਨ, ਜਦੋਂ ਕਿ ਪਤਨੀ ਪਰਮਜੀਤ ਕੌਰ ਸਹਿਕ ਰਹੀ ਸੀ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮਗਰੋਂ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਦੀ ਅਗਵਾਈ ਹੇਠ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਏਸੀਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਲੁੱਟ ਦੀ ਘਟਨਾ ਨਜ਼ਰ ਨਹੀਂ ਆ ਰਹੀ। ਘਰ ਵਿੱਚੋਂ ਕੋਈ ਵੀ ਕੀਮਤੀ ਸਾਮਾਨ ਚੋਰੀ ਨਹੀਂ ਹੋਇਆ। ਇਕ ਦੋ ਅਲਮਾਰੀਆਂ ਦਾ ਥੋੜ੍ਹਾ ਬਹੁਤਾ ਸਾਮਾਨ ਜ਼ਰੂਰ ਖਿਲਰਿਆ ਹੋਇਆ ਸੀ। ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਂਗਲਾਂ ਦੇ ਨਿਸ਼ਾਨ ਲਏ। ਘਰ ਦੀ ਲੌਬੀ ਵਿੱਚ ਖ਼ੂਨ ਹੀ ਖ਼ੂਨ ਹੋਇਆ ਪਿਆ ਸੀ। ਪੁਲੀਸ ਅਨੁਸਾਰ ਕਾਤਲ ਨੇ ਤਿੰਨਾਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਹਨ। ਇਹ ਗੋਲੀਆਂ 32 ਬੋਰ ਦੇ ਪਿਸਤੌਲ ਨਾਲ ਚਲਾਈਆਂ ਦੱਸੀਆਂ ਜਾ ਰਹੀਆਂ ਹਨ। ਪੁਲੀਸ ਨੇ ਗੋਲੀਆਂ ਦੇ ਖੋਲ੍ਹ ਵੀ ਬਰਾਮਦ ਕਰ ਲਏ ਹਨ।
ਜਾਣਕਾਰੀ ਅਨੁਸਾਰ ਇਸ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਕੱਲ੍ਹ ਹੀ ਖਰਾਬ ਹੋਏ ਦੱਸੇ ਜਾ ਰਹੇ ਹਨ। ਨੌਕਰਾਣੀ ਰੀਨਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਵਿੱਚ ਝਗੜਾ ਚੱਲ ਰਿਹਾ ਸੀ ਤੇ ਕਾਫ਼ੀ ਤਣਾਅ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.