ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੈਨਚੇਸਟਰ ਧਮਾਕੇ ‘ਚ ਸਿੱਖ ਨੌਜਵਾਨ ਨੇ ਪੀੜਤ ਲੋਕਾਂ ਲਈ ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼
ਮੈਨਚੇਸਟਰ ਧਮਾਕੇ ‘ਚ ਸਿੱਖ ਨੌਜਵਾਨ ਨੇ ਪੀੜਤ ਲੋਕਾਂ ਲਈ ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼
Page Visitors: 2396

ਮੈਨਚੇਸਟਰ ਧਮਾਕੇ ‘ਚ ਸਿੱਖ ਨੌਜਵਾਨ ਨੇ ਪੀੜਤ ਲੋਕਾਂ ਲਈ ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼

Posted On 24 May 2017
9

ਲੰਡਨ, 24 ਮਈ (ਪੰਜਾਬ ਮੇਲ)- ਬ੍ਰਿਟੇਨ ਦੇ ਮੈਨਚੇਸਟਰ ‘ਚ ਬੰਬ ਧਮਾਕੇ ਮਗਰੋਂ ਹਰ ਪਾਸੇ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਸੜਕਾਂ ‘ਤੇ ਐਂਬੂਲੈਂਸ ਅਤੇ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜ ਰਹੇ ਸਨ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾਈਏ ਅਤੇ ਕਿਸ ਕੋਲੋਂ ਮਦਦ ਮੰਗੀਏ? ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ, ਉਸ ਸਮੇਂ ਇਕ ਭਾਰਤੀ ਮੂਲ ਦੇ ਸਿੱਖ ਕੈਬ ਡਰਾਈਵਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ।
ਇਹ ਸਿੱਖ ਆਪਣੀ ਕੈਬ ‘ਚ ਲੋਕਾਂ ਨੂੰ ਬੈਠਾ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ‘ਚ ਜੁੱਟ ਗਿਆ। ਉਸ ਨੇ ਆਪਣੀ ਕੈਬ ‘ਤੇ ਇਕ ਕਾਗਜ਼ ਚਿਪਕਾਇਆ, ਜਿਸ ‘ਤੇ ਲਿਖਿਆ ਸੀ, ”ਜ਼ਰੂਰਤਮੰਦਾਂ ਲਈ ਇਹ ਕੈਬ ਬਿਲਕੁਲ ਮੁਫਤ ਹੈ। ਇਸ ਦੀ ਇਸ ਦਰਿਆਦਿਲੀ ਨੂੰ ਮੀਡੀਆ ਦੇ ਕੈਮਰੇ ਨੇ ਕੈਦ ਕਰ ਲਿਆ। ਇਕ ਪੱਤਰਕਾਰ ਨੇ ਇਸ ਦੀ ਇਹ ਤਸਵੀਰ ਟਵਿੱਟਰ ‘ਤੇ ਟਵੀਟ ਕੀਤੀ ਹੈ। ਏ.ਜੇ. ਸਿੰਘ ਨਾਂ ਦੇ ਇਸ ਸਿੱਖ ਨੇ ਦੱਸਿਆ ਕਿ ਜਦ ਉਸ ਨੇ ਲੋਕਾਂ ਨੂੰ ਖੂਨ ਨਾਲ ਲੱਥ-ਪੱਥ ਅਤੇ ਹਾਲੋ-ਬੇਹਾਲ ਦੇਖਿਆ, ਤਾਂ ਉਸ ਕੋਲੋਂ ਰਿਹਾ ਨਾ ਗਿਆ। ਇਸ ਲਈ ਉਹ ਘਬਰਾਏ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਂਦਾ ਰਿਹਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.