ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡੈਮੋਕਰੇਟਿਕ ਪਾਰਟੀ ਦੀ ਕਨਵੈਨਸ਼ਨ ਵਿੱਚ ਸਿੱਖ ਦਸਤਾਰਾਂ ਨੇ ਅਮਰੀਕਿਆਂ ਵਿਚ ਬਣਾਈ ਆਪਣੀ ਪਛਾਣ
ਡੈਮੋਕਰੇਟਿਕ ਪਾਰਟੀ ਦੀ ਕਨਵੈਨਸ਼ਨ ਵਿੱਚ ਸਿੱਖ ਦਸਤਾਰਾਂ ਨੇ ਅਮਰੀਕਿਆਂ ਵਿਚ ਬਣਾਈ ਆਪਣੀ ਪਛਾਣ
Page Visitors: 2463

ਡੈਮੋਕਰੇਟਿਕ ਪਾਰਟੀ ਦੀ ਕਨਵੈਨਸ਼ਨ ਵਿੱਚ ਸਿੱਖ ਦਸਤਾਰਾਂ ਨੇ ਅਮਰੀਕਿਆਂ ਵਿਚ ਬਣਾਈ ਆਪਣੀ ਪਛਾਣ

Posted On 24 May 2017
8

ਸੈਕਰਾਮੈਂਟੋ, 24 ਮਈ (ਪੰਜਾਬ ਮੇਲ)- ਡੈਮੋਕਰੇਟਿਕ ਪਾਰਟੀ ਕੈਲੀਫੋਰਨੀਆ ਦੀ ਕਨਵੈਨਸ਼ਨ ਸੈਕਰਾਮੈਂਟੋ ਵਿਖੇ ਹੋਈ। ਤਿੰਨ ਦਿਨ ਚੱਲੀ ਇਸ ਕਨਵੈਨਸ਼ਨ ਵਿਚ ਡੈਮੋਕਰੇਟ ਪਾਰਟੀ ਦੇ ਲੀਡਰਾਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਕਨਵੈਨਸ਼ਨ ਵਿਚ ਪਾਰਟੀ ਦੇ ਉੱਚ ਅਹੁਦੇਦਾਰ ਸ਼ਾਮਲ ਹੋਏ। ਇਸ ਤੋਂ ਇਲਾਵਾ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਕਾਂਗਰਸਮੈਨ ਅਤੇ ਡੈਲੀਗੇਟ ਵੀ ਭਾਰੀ ਗਿਣਤੀ ਵਿਚ ਪਹੁੰਚੇ ਹੋਏ ਸਨ। ਡੈਮੋਕਰੇਟ ਪਾਰਟੀ ਦੀ ਕੈਲੀਫੋਰਨੀਆ ‘ਚ ਹਰ ਦੋ ਸਾਲਾਂ ਬਾਅਦ ਕਨਵੈਨਸ਼ਨ ਕੀਤੀ ਹੁੰਦੀ ਹੈ। ਇਸ ਕਨਵੈਨਸ਼ਨ ਵਿਚ ਜਿੱਥੇ ਇਸ ਪਾਰਟੀ ਦੇ ਨਵੇਂ ਅਹੁਦੇਦਾਰ ਚੁਣੇ ਜਾਂਦੇ ਹਨ, ਉਥੇ ਪਾਰਟੀ ਦੇ ਨਵੇਂ ਨਿਯਮ ਅਤੇ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ।
ਇਸ ਵਾਰ ਚੁਣੇ ਹੋਏ ਡੈਲੀਗੇਟਾਂ ਵਿਚ ਕੁਝ ਕੁ ਸਿੱਖ ਡੈਲੀਗੇਟ ਵੀ ਸ਼ਾਮਲ ਸਨ, ਜੋ ਕਿ ਦਸਤਾਰਾਂ ਵਾਲੇ ਹੋਣ ਕਰਕੇ ਹਜ਼ਾਰਾਂ ਲੋਕਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਸਨ। ਪਰ ਗਿਣਤੀ ਪੱਖੋਂ ਇਹ ਬਹੁਤ ਥੋੜ੍ਹੇ ਸਨ। ਡੈਮੋਕਰੇਟ ਪਾਰਟੀ ਦੇ ਨੈਸ਼ਨਲ ਡੈਲੀਗੇਟ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਦਸਤਾਰਧਾਰੀ ਸਿੱਖਾਂ ਨੂੰ ਅਮਰੀਕਨ ਰਾਜਨੀਤੀ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂਕਿ ਇੱਥੇ ਸਿੱਖਾਂ ਦੀ ਪਹਿਚਾਣ ਬਣਾਈ ਜਾ ਸਕੇ। ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਦਸਤਾਰਧਾਰੀ ਸਿੱਖ ਪਹਿਲਾਂ ਨਾਲੋਂ ਕੁਝ ਸਰਗਰਮ ਤਾਂ ਹੋਏ ਹਨ, ਪਰ ਹਾਲੇ ਹੋਰ ਵੀ ਸਿੱਖਾਂ ਨੂੰ ਸਥਾਨਕ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.