ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੱਸੀ ਕਤਲ ਕੇਸ : ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ 17 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਬੱਝੀ ਆਸ - ਮਿੱਠੂ ਕਾਉਂਕੇ
ਜੱਸੀ ਕਤਲ ਕੇਸ : ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ 17 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਬੱਝੀ ਆਸ - ਮਿੱਠੂ ਕਾਉਂਕੇ
Page Visitors: 2349

ਜੱਸੀ ਕਤਲ ਕੇਸ : ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ 17 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਬੱਝੀ ਆਸ - ਮਿੱਠੂ ਕਾਉਂਕੇ 
By : ਬਲਜੀਤ ਬੱਲੀ
Updated : Sunday, Sep 10, 2017 08:33 AM

  •  

  •  

  • ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ  ਹੋਈ  ਤਸੱਲੀ ਹੈ- 17 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਬੱਝੀ ਆਸ - ਮਿੱਠੂ ਕਾਉਂਕੇ
    ਮੇਰੀ ਜੱਦੋਜਹਿਦ ਸਫਲ ਹੋਈ - ਧਮਕੀਆਂ , ਝੂਠੇ ਕੇਸਾਂ ਅਤੇ ਬੇਹੱਦ ਮੁਸ਼ਕਲਾਂ ਦੇ ਬਾਵਜੂਦ ਨਹੀਂ ਛੱਡਿਆ ਜਹਾਦ 
    ਮਿੱਠੂ ਨੇ 17 ਸਾਲਾਂ ਬਾਅਦ ਵੀ ਨਹੀਂ ਕਰਵਾਇਆ ਦੂਜਾ ਵਿਆਹ -
    ਬਲਜੀਤ ਬੱਲੀ

     

    ਚੰਡੀਗੜ੍ਹ , 9 ਸਤੰਬਰ, 2017 : " ਮੈਨੂੰ ਹੁਣ ਇਹ ਉਮੀਦ ਬੱਝੀ ਹੈ ਕਿ ਮੇਰੀ ਸਵਰਗੀ ਪਤਨੀ ਜੱਸੀ ਨੂੰ ਇਨਸਾਫ਼ ਜ਼ਰੂਰ ਮਿਲੇਗਾ . ਮੇਰੀ 17 ਸਾਲਾਂ ਦੀ ਲੜਾਈ ਸਫਲ ਹੋਣ ਲੱਗੀ ਹੈ . ਮੈਂ ਇਨਸਾਫ਼ ਦੀ ਇਸ ਲੜਾਈ ਵਿਚ ਔਖ ਸੌਖ ਬਹੁਤ ਕੱਟੀ ਹੈ . ਮੈਨੂੰ ਜਾਣੋ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ . ਝੂਠੇ ਕੇਸ ਵੀ ਬਣਾਏ ਗਏ ਪਰ ਮੀਡੀਆ ਨੇ ਮੇਰਾ ਬਹੁਤ ਸਾਥ ਦਿੱਤਾ ."

    ਇਹ ਸ਼ਬਦ 17 ਵਰ੍ਹੇ ਪਹਿਲਾਂ ਆਪਣੇ ਮਾਪਿਆਂ ਵੱਲੋਂ ਕਤਲ ਕਰਵਾਈ ਗਈ ਨੌਜਵਾਨ ਮੁਟਿਆਰ ਜਸਵਿੰਦਰ ਜੱਸੀ ਸਿੱਧੂ ਦੇ ਪਤੀ ਸੁਖਵਿੰਦਰ ਸਿੰਘ ਸਿੱਧੂ @ ਮਿੱਠੂ ਦੇ ਹਨ . ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਜੱਸੀ ਡੀ ਮਾਂ ਅਤੇ ਮਾਮੇ ਨੂੰ ਭਾਰਤ ਦੇ ਹਵਾਲੇ ਕਰਨ ਲਈ ਹਰੀ ਝੰਡੀ ਦਿੱਤੇ ਜਾਣ ਦੇ 8 ਸਤੰਬਰ ਦੇ ਫ਼ੈਸਲੇ ਤੇ ਪ੍ਰਤੀਕਰਮ ਦਿੰਦੇ ਹੋਏ ਮਿੱਠੂ ਨੇ ਕਿਹਾ ਕਿ ਉਹ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਹੈ ਕਿ ਕਦੋਂ ਉਸ ਦੀ ਪ੍ਰੇਮਿਕਾ ਤੋਂ ਪਤਨੀ ਬਣੀ ਜੱਸੀ ਨੂੰ ਕਤਲ ਕਰਾਏ ਜਾਣ ਦੀ ਸਜ਼ਾ ਇਨ੍ਹਾਂ ਦੋਸ਼ੀਆਂ ਨੂੰ ਮਿਲੇਗੀ 


    ਚੇਤੇ  ਰਹੇ ਕਿ ਜੱਸੀ ਦੀ ਮਾਂ ਮਲਕੀਅਤ ਕੌਰ  ਅਤੇ  ਉਸ ਦੇ ਮਾਮੇ  ਸੁਰਜੀਤ ਸਿੰਘ ਬਦੇਸ਼ਾ 'ਤੇ ਇਹ ਦੋਸ਼ ਸੀ ਕਿ ਉਨ੍ਹਾਂ ਨੇ ਸੁਪਾਰੀ ਦੇ ਕੇ ਜੱਸੀ ਦਾ ਕਤਲ ਕਰਾਇਆ ਸੀ . ਪਰ ਕੈਨੇਡਾ ਦੇ ਵਾਸੀ ਹੋਣ ਕਾਰਨ ਉਹ ਆਨੀ ਬਾਹਾਨੀ ਹੁਣ ਤੱਕ ਬਚੇ ਰਹੇ . 2012 ਵਿਚ ਕੈਨੇਡਾ ਪੁਲਿਸ ਨੇ ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਅਦਾਲਤ  ਦੀ ਰੋਕ ਕਰਕੇ ਦੋਵਾਂ ਦੀ ਡੀਪੋਰਟੇਸ਼ਨ ਰੁਕੀ ਰਹੀ . ਹੁਣ ਕੈਨੇਡਾ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਭਾਰਤ ਵਿਚ ਲਿਆ ਕੇ ਉਨ੍ਹਾਂ  ਦੇ ਖ਼ਿਲਾਫ਼ ਜੱਸੀ ਦੇ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਚੱਲੇਗਾ . 
    ਜਗਰਾਉਂ ਨੇੜਲੇ ਪਿੰਡ ਕਾਉਂ ਕੇ ਦੇ ਵਾਸੀ  ਮਿੱਠੂ ਨੇ ਫ਼ੋਨ ਤੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਡੀਆ ਦੀ ਮਦਦ ਕਰ ਕੇ ਹੀ ਦੋਸ਼ੀ ਅੜਿੱਕੇ ਆਏ ਹਨ . ਉਸ ਨੇ ਪੰਜਾਬ ਪੁਲਿਸ ਦੇ ਅਫ਼ਸਰ ਸਵਰਨ ਸਿੰਘ ਦਾ ਬੇਹੱਦ ਸ਼ੁਕਰਾਨਾ ਕੀਤਾ ਜਿਸ ਨੇ ਬੇਹੱਦ ਦਬਾਅ ਦੇ ਬਾਵਜੂਦ ਵੀ ਇਨਸਾਫ਼ ਦਾ ਪੱਲਾ ਨਹੀਂ ਛੱਡਿਆ ਅਤੇ ਜੱਸੀ ਦੇ ਕਤਲ ਦੇ ਮਾਮਲੇ ਵਿਚ ਉਸ ਦਾ ( ਮਿੱਠੂ ਦਾ ) ਪੂਰਾ ਸਾਥ ਦਿੱਤਾ . 
    ਸੰਨ 2000 ਵਿਚ ਜਦੋਂ ਜੱਸੀ ਨੂੰ ਭਾੜੇ ਦੇ ਕਾਤਲਾਂ ਕੋਲ ਮਰਵਾਇਆ ਗਿਆ ਸੀ , ਉਦੋਂ  ਸਵਰਨ ਸਿੰਘ ਇੰਸਪੈਕਟਰ  ਦੇ ਅਹੁਦੇ ਤੇ ਸੀ ਅਤੇ ਬਾਅਦ ਵਿਚ ਉਹ ਡੀ ਐਸ ਪੀ ਪਰਮੋਟ ਹੋ ਗਿਆ ਸੀ  ਪਰ ਸ਼ੁਰੂ ਤੋਂ ਲੈ ਕੇ ਲਗਾਤਾਰ ਸਵਰਨ ਸਿੰਘ  ਇਸ ਕੇਸ ਵਿਚ ਕਾਤਲਾਂ ਦੇ ਖ਼ਿਲਾਫ਼ ਭੁਗਤਦਾ ਰਿਹਾ .ਮਿੱਠੂ ਨੂੰ ਆਪਣੀ ਪਤਨੀ ਨਾਲ ਰਹਿਣ ਦਾ ਬਹੁਤ ਹੀ ਥੋੜ੍ਹਾ ਮੌਕਾ ਮਿਲਿਆ ਸੀ ਆਪਣੀ ਪਤਨੀ ਜੱਸੀ ਨੂੰ ਇਨਸਾਫ਼ ਦਿਵਾਉਣ ਦੇ  ਜਹਾਦ ਵਿਚ ਹੁਣ ਤੱਕ ਲੱਗੇ ਹੋਏ ਮਿੱਠੂ ਨੇ 17 ਵਰ੍ਹੇ ਬੀਤ ਜਾਣ ਤੇ ਵੀ ਅੱਜ ਤੱਕ ਦੁਬਾਰਾ ਵਿਆਹ ਨਹੀਂ ਕਰਾਇਆ .
    ਮਿੱਠੂ ਇੱਕ ਥ੍ਰੀ ਵੀਲ੍ਹਰ ਚਾਲਕ ਸੀ . ਕੈਨੇਡਾ ਰਹੀ ਰਹੀ ਜੱਸੀ 1994 ਵਿਚ ਇੰਡੀਆ ਆਈ ਅਤੇ ਮਿੱਠੂ ਨਾਲ ਉਸ ਦਾ ਇਸ਼ਕ ਹੋ ਗਿਆ . ਵਾਪਸ ਕੈਨੇਡਾ ਪੁੱਜ ਕੇ ਵੀ ਉਹ ਮਿੱਠੂ ਦੇ ਸੰਪਰਕ ਵਿਚ ਰਹੀ .1999 ਵਿਚ ਉਸ ਦੇ ਮਾਪੇ ਉਸ ਨੂੰ ਪੰਜਾਬ ਲਈ ਕੇ ਆਏ ਅਤੇ ਕਿਸੇ ਹੋਰ ਜਗਾ ਵਿਆਹ ਦੀ ਸਕੀਮ ਬਣਾਈ ਸੀ . ਪਰ ਮਿੱਠੂ ਅਤੇ ਜੱਸੀ ਨੇ 15 ਮਾਰਚ 1999 ਨੂੰ ਚੋਰੀ ਛਿਪੇ ਵਿਆਹ ਕਰਾ ਲਿਆ  ਜੋ ਕਿ ਮਾਪਿਆਂ ਨੂੰ ਮਨਜ਼ੂਰ ਨਹੀਂ ਸੀ . ਉਹ ਜੱਸੀ ਨੂੰ ਭਰਮਾ ਕੇ ਕੈਨੇਡਾ ਲਈ ਗਏ ਕਿ ਉੱਥੋਂ ਪੇਪਰ ਭੇਜ ਕੇ ਮਿੱਠੂ ਨੂੰ ਬੁਲਾ ਲੈਣਾ . 
    ਕੈਨੇਡਾ ਜਾ ਕੇ , ਜੱਸੀ ਦੇ ਮਾਪਿਆਂ ਨੇ ਉਸ ਨੂੰ ਘਰ ਵਿਚ ਕੈਦ ਕਰ ਦਿੱਤਾ ਅਤੇ ਜਬਰੀ ਤਲਾਕ ਕਰਾਉਣ ਲੱਗੇ . ਸਿੱਟੇ ਵਜੋਂ ਉਹ ਘਰੋਂ ਭੱਜ ਕੇ ਕੈਨੇਡਾ ਪੁਲਿਸ ਦੀ ਮਦਦ ਨਾਲ 12 ਮਈ  2000  ਨੂੰ ਉਹ ਮੁੜ ਇੰਡੀਆ ਆ ਗਈ ਅਤੇ ਜੱਸੀ ਅਤੇ ਮਿੱਠੂ ਪਤੀ ਪਤਨੀ ਬਣ ਕੇ ਰਹਿਣ ਲੱਗੇ .
    ਇਸ ਤੋਂ 8 ਜੂਨ ਨੂੰ ਜੱਸੀ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.