ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਂਦਰ ਜਲਦ ਜਾਰੀ ਕਰੇਗਾ ਡੇਰੇ ਵੱਲੋਂ ਭੇਜੀਆਂ 14 ਮ੍ਰਿਤਕ ਦੇਹਾਂ ਬਾਰੇ ਰਿਪੋਰਟ
ਕੇਂਦਰ ਜਲਦ ਜਾਰੀ ਕਰੇਗਾ ਡੇਰੇ ਵੱਲੋਂ ਭੇਜੀਆਂ 14 ਮ੍ਰਿਤਕ ਦੇਹਾਂ ਬਾਰੇ ਰਿਪੋਰਟ
Page Visitors: 2335

ਕੇਂਦਰ ਜਲਦ ਜਾਰੀ ਕਰੇਗਾ ਡੇਰੇ ਵੱਲੋਂ ਭੇਜੀਆਂ 14 ਮ੍ਰਿਤਕ ਦੇਹਾਂ ਬਾਰੇ ਰਿਪੋਰਟ
By : ਵਿਜੇਪਾਲ ਬਰਾੜ
First Published : Monday, Sep 11, 2017 06:58 PM

  • ਚੰਡੀਗੜ੍ਹ, 11 ਸਿ ਤੰਬਰ, 2017 : ਡੇਰਾ ਸਿਰਸਾ ਵੱਲੋਂ ਲਖਨਊ ਦੇ ਨਿੱਜੀ ਮੈਡੀਕਲ ਕਾਲਜ ਨੂੰ ਭੇਜੀਆਂ ਮ੍ਰਿਤਕ ਦੇਹਾਂ ਬਾਰੇ ਜਾਂਚ ਮੁਕੰਮਲ ਕਰਕੇ ਜਲਦੀ ਹੀ ਆਪਣੀ ਿਰਪੋਰਟ ਪੇਸ਼ ਕਰੇਗਾ ।  ਚੰਡੀਗੜ੍ਹ ਪ੍ਰੈਸ ਕਲੱਬ ਪਹੁੰਚੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਿੲਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਿੲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮੁਕੰਮਲ ਕਰਕੇ ਬਹੁਤ ਜਲਦ ਿੲਸਦੀ ਿਰਪੋਰਟ ਜਨਤਕ ਕੀਤੀ ਜਾਏਗੀ । ਪਿਛਲੇ ਦਿਨੀ ਕੇਂਦਰ ਸਰਕਾਰ ਦੀ ਜਾਂਚ ਵਿੱਚ ਹੀ ਿੲਹ ਗੱਲ ਸਾਹਮਣੇ ਆਈ ਸੀ ਕਿ ਡੇਰਾ ਸਿਰਸਾ ਵੱਲੋਂ ਲਖਨਊ ਦੇ ਨਿੱਜੀ ਕਾਲਜ ਨੂੰ ਖੋਜ ਲਈ ਜੋ ਮ੍ਰਿਤਕ ਦੇਹਾਂ ਭੇਜੀਆਂ ਗਈਆਂ ਸਨ ਉਹਨਾਂ ਬਾਰੇ ਕੋਈ ਪੁਲਿਸ ਰਿਪੋਰਟ ਜਾਂ ਰਿਕਾਰਡ ਮੌਜੂਦ ਨਹੀਂ ਸੀ ਜਿਸਤੋਂ ਬਾਅਦ ਕੇਂਦਰ ਵੱਲੋਂ ਿੲਸਦੀ ਜਾਂਚ ਦੀ ਗੱਲ ਕਹੀ ਗਈ ਸੀ

  •              ਅੱਗੇ ਤੋਂ ਡੇਰੇ ‘ਤੇ ਜਾਣ ਅਤੇ ਵੋਟਾਂ ਮੰਗਣ ਸਬੰਧੀ ਹਰਿਆਣਾ ਦੇ ਭਾਜਪਾ ਮੰਤਰੀਆਂ ਦੇ ਬਿਆਨਾਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਜਿਸ ਜਗ੍ਹਾ ਬਾਰੇ ਅਜਿਹੇ ਖੁਲਾਸੇ ਹੋ ਰਹੇ ਹੋਣ ਉਥੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜਿਹੜੇ ਨੇਤਾ ਹਾਲੇ ਵੀ ਡੇਰੇ ਚ ਜਾਣ ਦੀਆਂ ਗੱਲਾਂ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਬੁੱਧੀ ਦੇਵੇ ।
              ਕੇਂਦਰੀ ਮੰਤਰੀ ਨੇ ਆਪਣੇ ਮਹਿਕਮੇ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਸ਼ਵਾਸ ਦਵਾਇਆ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਲੋਕਾਂ ਨੂੰ ਸਸਤਾ ਿੲਲਾਜ ਮੁਹੱਈਆਂ ਹੋਵੇ ਜਿਸਦੇ ਤਹਿਤ ਹੀ ਦਿਲ ਦੇ ਸਟੈਂਟ ਤੇ ਗੋਡੇ ਬਦਲਣ ਵਾਲੇ ਸਮਾਨ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ ਤੇ ਜਿਹੜੇ ਹਸਪਤਾਲ ਹਾਲੇ ਵੀ ਮਰੀਜਾਂ ਨੂੰਿੲਹ ਸਹੂਲਤਾਂ ਨਹੀਂ ਦਿੰਦੇ ਸਰਕਾਰ ਉਸਨੂੰ ਸਖਤੀ ਨਾਲ ਲਾਗੂ ਕਰਵਾਏਗੀ ।

     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.