ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਹਾਣੀ ਦਰਬਾਰ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਹਾਣੀ ਦਰਬਾਰ
Page Visitors: 47

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਹਾਣੀ ਦਰਬਾਰ
Posted On September - 10 – 2017
1.    ਬਲਬੀਰ ਸਿੰਘ ਸੂਚ ਨੇ ਉਸਾਰੂ ਟਿੱਪਣੀਆਂ ਕੀਤੀਆਂ
2.    ਅਖੀਰ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਥਾ ਸਮੀਖਿਅਕ ਅਤੇ ਕਹਾਣੀਕਾਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ


ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕਰਵਾਏ ਗਏ ਕਹਾਣੀ ਦਰਬਾਰ ਦਾ ਦ੍ਰਿਸ਼ -ਫੋਟੋ: ਬਸਰਾ 

ਲੁਧਿਆਣਾ, 10 ਸਤੰਬਰ, 2017
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅੱਜ ਯੁਵਾ ਨਾਰੀ ਕਹਾਣੀ ਦਰਬਾਰ ਤੇ ਉਤਸਵ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਕਹਾਣੀ ਲੇਖਕ ਦੇ ਅੰਦਰੋਂ ਪੈਦਾ ਹੁੰਦੀ ਹੈ ਉਨ੍ਹਾਂ ਕਿਹਾ ਕਿ ਮੇਰੀਆਂ ਸਾਰੀਆ ਕਹਾਣੀਆਂ ਆਪਣੇ ਬਾਰੇ ਹੀ ਹਨ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸੁਰਜੀਤ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਕਿਰਪਾਲ ਕਜ਼ਾਕ ਸ਼ਾਮਿਲ ਹੋਏ ਅਤੇ ਸਮਾਗਮ ਦੀ ਕਨਵੀਨਰ ਡਾ. ਸ਼ਰਨਜੀਤ ਕੌਰ ਸਨ
ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਸਵਾਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਅਕਾਡਮੀ ਦਾ ਮੰਤਵ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ ਇਸੇ ਮੰਤਵ ਅਧੀਨ ਅੱਜ ਦਾ ਯੁਵਾ ਨਾਰੀ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤਰਸਪਾਲ ਕੌਰ (ਬਰਨਾਲਾ) ਨੇਅੰਤਹੀਣ ਯੁੱਧ ਦੀ ਨਾਇਕਾ’, ਨਰਿੰਦਰ ਕੌਰ ਨਸਰੀਨ (ਮੋਹਾਲੀ) ਨੇਨਿੱਕੀ ਉਮਰੇ ਹੱਕ ਦੀ ਕਮਾਈਅਤੇ ਵੀਰਵੰਤੀ ਕੌਰ (ਮਾਨਸਾ) ਨੇਕਰਜ਼ਾਕਹਾਣੀਆਂ ਪੜ੍ਹੀਆਂ
ਕਥਾ ਸਮੀਖਿਅਕ ਅਤੇ ਕਹਾਣੀਕਾਰ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੇ ਕਈ ਕਹਾਣੀਆਂ ਦੇ ਹਵਾਲੇ ਦਿੰਦੇ ਹੋਏ ਨਵ ਨਾਰੀ ਲੇਖਕਾਂ ਦੀਆਂ ਕਹਾਣੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਹਨ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਵਧੀਆ ਉਪਰਾਲਾ ਹੈ ਪ੍ਰੋ. ਕਜ਼ਾਕ ਨੇ ਕਿਹਾ ਕਿ ਪੁਰਾਣੀ ਪੀੜ੍ਹੀ ਦੇ ਲੇਖਕ ਨਵ ਲੇਖਕਾਂ ਲਈ ਰਾਹ ਦਸੇਰਾ ਬਣ ਸਕਦੇ ਹਨ ਉਪਰੋਕਤ ਕਹਾਣੀਆਂਤੇ ਸੁਰਿੰਦਰ ਕੈਲੇ, ਸੁਖਜੀਤ, ਜਸਵੀਰ ਭੁੱਲਰ, ਸੁਰਿੰਦਰ ਰਾਮਪੁਰੀ, ਬਲਵਿੰਦਰ ਗਰੇਵਾਲ, ਕਰਮਜੀਤ ਮਾਨ, ਬਲਵਿੰਦਰ ਗਲੈਸਕੀ ਅਤੇ ਬਲਬੀਰ ਸਿੰਘ ਸੂਚ ਨੇ ਉਸਾਰੂ ਟਿੱਪਣੀਆਂ ਕੀਤੀਆਂ ਅਖੀਰ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਥਾ ਸਮੀਖਿਅਕ ਅਤੇ ਕਹਾਣੀਕਾਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ  ਸਮਾਗਮ ਦੀ ਕਨਵੀਨਰ ਡਾ. ਸ਼ਰਨਜੀਤ ਕੌਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ
   ਇਸ
ਮੌਕੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਜਸਵੀਰ ਭੁੱਲਰ, ਡਾ. ਗੁਲਜ਼ਾਰ ਸਿੰਘ ਪੰਧੇਰ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਸੁਖਜੀਤ, ਡਾ. ਸੇਵਕ, ਹਰਬੰਸ ਮਾਲਵਾ, ਪ੍ਰੋ. ਕ੍ਰਿਸ਼ਨ ਸਿੰਘ, ਸਤੀਸ਼ ਗੁਲਾਟੀ, ਪਰਮਜੀਤ ਸਿੰਘ ਮਾਨ, ਰਘਬੀਰ ਸਿੰਘ ਭਰਤ, ਇੰਦਰਜੀਤ ਪਾਲ ਕੌਰ, ਜਸਮੀਤ ਕੌਰ, ਸੁਰਿੰਦਰ ਦੀਪ, ਸੰਦੀਪ ਕੌਰ, ਬਲਵਿੰਦਰ ਔਲਖ ਗਲੈਕਸੀ ਹਾਜ਼ਰ ਸਨ

http://punjabitribuneonline.com/2017/09/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%B8%E0%A8%BE%E0%A8%B9%E0%A8%BF%E0%A8%A4-%E0%A8%85%E0%A8%95%E0%A8%BE%E0%A8%A6%E0%A8%AE%E0%A9%80-%E0%A8%B5%E0%A9%B1%E0%A8%B2%E0%A9%8B-18/

Forwarded:
By: Balbir Singh Sooch-Sikh Vichar Manch

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.