ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੇਸ਼ ਵਿਆਪੀ ਲਾਂਗ ਮਾਰਚ ਦਾ ਸਿਖਰਲਾ ਸਮਾਗਮ
ਦੇਸ਼ ਵਿਆਪੀ ਲਾਂਗ ਮਾਰਚ ਦਾ ਸਿਖਰਲਾ ਸਮਾਗਮ
Page Visitors: 2328

ਦੇਸ਼ ਵਿਆਪੀ ਲਾਂਗ ਮਾਰਚ ਦਾ ਸਿਖਰਲਾ ਸਮਾਗਮ
ਦੇਸ਼ ਦੀ ਜਵਾਨੀ ਦਾ ਭਵਿੱਖੀ ਏਜੰਡਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ -: ਕਨ੍ਹੱਈਆ ਕੁਮਾਰ
ਹਜ਼ਾਰਾਂ ਵਿਦਿਆਰਥੀਆਂ-ਨੌਜਵਾਨਾਂ ਵਲੋਂ ਹੁਸੈਨੀਵਾਲਾ ਵਿਖੇ ਪ੍ਰਤਿੱਗਿਆ ਦਿਵਸ ਵਜੋਂ ਮਨਾਇਆ
By : ਗੁਰਿੰਦਰ ਸਿੰਘ
First Published : Wednesday, Sep 13, 2017 02:39 AM

  • ਹੁਸੈਨੀਵਾਲਾ ਵਿਖੇ ਲਾਂਗ ਮਾਰਚ ਦੇ ਸਿਖਰਲੇ ਸਮਾਗਮ ਦੌਰਾਨ ਮੰਚ 'ਤੇ ਬਿਰਾਜ਼ਮਾਨ ਆਗੂ। ਸੰਬੋਧਨ ਕਰਦੇ ਕਨ੍ਹੱਈਆ ਕੁਮਾਰ ਅਤੇ ਹਾਜ਼ਰ ਨੌਜ਼ਵਾਨ-ਵਿਦਿਆਰਥੀ ਪ੍ਰੀਤਿਗਿਆ ਲੈਂਦੇ ਹੋਏ।
    ਗੁਰਿੰਦਰ ਸਿੰਘ
    ਫ਼ਿਰੋਜ਼ਪੁਰ, 12 ਸਤੰਬਰ, 2017 : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ਸ਼ੁਰੂ ਕੀਤੇ  60 ਦਿਨਾਂ ਦੇਸ਼ ਵਿਆਪੀ ਲਾਂਗ ਮਾਰਚ ਦਾ ਸਿਖਰਲਾ ਸਮਾਗਮ ਅੱਜ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੀਤਾ ਗਿਆ।
     15 ਜੁਲਾਈ ਕੰਨਿਆਂ ਕੁਮਾਰੀ (ਤਾਮਿਲਨਾਡੂ) ਤੋਂ ਦੇਸ਼ ਵਿਚ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪਾ੍ਰਪਤੀ ਲਈ, ਮੁਫਤ, ਲਾਜ਼ਮੀ ਤੇ ਵਿਗਿਆਨਕ ਸਿੱਖਿਆ ਦੇਣ, ਅਸੰਪਰਦਾਇਕਤਾ, ਜਨਤਕ ਅਦਾਰਿਆਂ ਦੀ  ਸੁਰੱਖਿਆ, ਦੇਸ਼ ਵਿਚ ਚੋਣ ਪ੍ਰਣਾਲੀ ਵਿਚ ਸੁਧਾਰ ਲਿਆਉਣ, ਪ੍ਰਾਈਵੇਟ ਅਦਾਰਿਆਂ ਵਿਚ ਵੀ ਰਾਖਵਾਂਕਰਨ ਯਕੀਨੀ ਬਣਾਉਣ ਅਤੇ ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਨਜਾਇਜ ਹਮਲਿਆਂ ਨੂੰ ਰੋਕਣ ਵਰਗੇ ਮੁੱਦਿਆਂ ਤੇ ਸ਼ੁਰੂ ਕੀਤਾ ਦੇਸ਼ ਵਿਆਪੀ ਲਾਂਗ ਮਾਰਚ ਅੱਜ 60ਵੇਂ ਦਿਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਉਕਤ ਮੁੱਦਿਆਂ ਤੇ ਸਫਲਤਾ ਪੂਰਵਕ ਜਾਗਰੂਕਤਾ ਪੈਦਾ ਕਰਦਾ ਹੋਇਆ ਅੱਜ ਸ਼ਹੀਦਾਂ ਦੀ ਮਹਾਨ ਇਨਕਲਾਬੀ ਧਰਤੀ ਹੁਸੈਨੀਵਾਲਾ ਵਿਖੇ ਇਸ ਸਿਖਰਲੇ ਸਮਾਗਮ ਨੂੰ ਅੱਜ ਪ੍ਰਤਿੱਗਿਆ ਦਿਵਸ ਵਜੋਂ ਮਨਾਇਆ ਗਿਆ।
    ਇਸ ਸਮਾਗਮ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਸੈਕੜੇ ਡੈਲੀਗੇਟਾਂ ਸਮੇਤ ਪੰਜਾਬ ਭਰ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਅਤੇ ਵਿਦਿਆਥੀਆਂ ਨੇ ਪਰਮਗੁਣੀ ਭਗਤ ਸਿੰਘ ਦੇ ਫੋਟੋ ਵਾਲੀ ਵਿਸ਼ੇਸ਼ ਟੀ-ਸ਼ਰਟ ਪਹਿਨ ਕੇ ਸ਼ਾਮੂਲੀਅਤ ਕੀਤੀ ਉਥੇ ਆਮ ਲੋਕਾਂ ਅਤੇ ਨੌਜਵਾਨਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਧ ਚੜ੍ਹ ਦੇ ਸ਼ਾਮੂਲੀਅਤ ਕੀਤੀ। ਲਾਂਗ ਮਾਰਚ ਦੇ ਜੋਸ਼ੀਲੇ ਸਵਾਗਤ ਲਈ ਫਿਰੋਜ਼ਪੁਰ ਛਾਉਣੀ ਤੋਂ ਲੈ ਕੇ ਹੁਸੈਨੀਵਾਲਾ ਦੇ ਰਸਤੇ ਨੂੰ ਸਵਾਗਤੀ ਗੇਟਾਂ, ਜੱਥੇਬੰਦੀਆਂ ਦੇ ਝੰਡਿਆਂ-ਝੰਡੀਆਂ ਨਾਲ ਸਜਾਇਆ ਹੋਇਆ ਸੀ। ਦੇਸ਼ ਵਿਆਪੀ ਇਸ ਵਿਸ਼ੇਸ਼ ਸਿਖਰਲੇ ਸਮਾਗਮ ਵਿਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਕੌਮੀ ਆਗੂ ਅਤੇ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸਾਥੀ ਕਨ੍ਹੱਈਆ ਕੁਮਾਰ, ਬਿਨੋਏ ਵਿਸ਼ਵਮ ਦੇਸ਼ ਵਿਆਪੀ ਲੌਂਗ ਮਾਰਚ ਦੇ ਕੌਮੀ ਮੁੱਖ ਸਲਾਹਕਾਰ, ਕੌਮੀ ਪ੍ਰਧਾਨ ਸਯੱਦ ਵਲੀ ਉਲਾ ਕਾਦਰੀ, ਕੌਮੀ ਸਕੱਤਰ ਵਿਸ਼ਵਜੀਤ ਕੂਮਾਰ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰ੍ਰਧਾਨ ਅਫਤਾਬ ਆਲਮ, ਕੌਮੀ ਸਕੱਤਰ ਰਮਨ ਥਿਰੂਮਲਾਏ, ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਸੀ.ਪੀ.ਆਈ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
    ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅਤੇ ਉਹਨਾਂ ਦੀ ਸ਼ਹੀਦੀ ਇਨਕਲਾਬੀ ਧਰਤੀ ਹੁਸੈਨੀਵਾਲਾ ਨੂੰ ਸਲਾਮ ਕਰਦਿਆਂ ਕਿਹਾ ਕਿ ਦੇਸ਼ ਦੀ ਇਨਕਲਾਬੀ ਧਰਤੀ ਤੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਦੇਸ਼ ਪੱਧਰ ਦੇ ਸੰਘਰਸ਼ ਦਾ ਅਗਲਾ ਪੜਾਅ ਸ਼ੁੁਰੂ ਕੀਤਾ ਜਾ ਰਿਹਾ ਹੈ ਅਤੇ 'ਬਨੇਗਾ ਕਾਨੂੰਨ' ਦੀ ਪ੍ਰਾਪਤੀ ਤੱਕ ਸ਼ੰਘਰਸ਼ ਜਾਰੀ ਰਹੇਗਾ। 'ਬਨੇਗਾ' ਦੀ ਮਹੱਤਤਾ 'ਤੇ ਗੱਲਬਾਤ ਕਰਦਿਆਂ ਸਾਥੀ ਕਨ੍ਹੱਈਆ ਨੇ ਕਿਹਾ ਕਿ 'ਬਨੇਗਾ' ਦਾ ਅਮਲ ਦੇਸ਼ ਵਿਚ ਫੈਲੀ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਦਾ ਸਥਾਈ ਹੱਲ ਕਰੇਗਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਏ.ਆਈ.ਐਸ.ਐਫ. ਦੇ ਕੌਮੀ ਜਨਰਲ ਸਕੱਤਰ ਵਿਸ਼ਵਜੀਤ ਕੁਮਾਰ ਅਤੇ ਏ.ਆਈ.ਵਾਈ.ਐਫ. ਦੇ ਕੌਮੀ ਜਨਰਲ ਸਕੱਤਰ ਰਮਨ ਥਿਰੂਮਲਾਈ ਨੇ ਕਿਹਾ ਕਿ 15 ਜੁਲਾਈ ਤੋਂ ਚੱਲੇ ਦੇਸ਼ ਵਿਆਪੀ ਲਾਂਗ ਮਾਰਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੱਖਾਂ ਵਿਦਿਆਰਥੀਆਂ ਨੌਜਵਾਨਾਂ ਨੂੰ ਸਫਲਤਾ ਪੂਰਵਕ 'ਬਨੇਗਾ' ਪ੍ਰਤੀ ਜਾਗਰੂਕ ਕਰਦਿਆਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਅੱਜ ਇਤਿਹਾਸਕ ਧਰਤੀ 'ਤੇ ਸਿਖਰਲਾ ਸਮਾਗਮ ਕਰ ਰਿਹਾ ਹੈ।
    ਅੱਜ ਪੂਰੇ ਦੇਸ਼ ਵਿਚ ਫਿਰਕੂ ਮੁਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਲੋਕਾਂ ਨੂੰ ਆਪਣੇ ਹੱਕ ਮੰਗਣ ਅਤੇ ਸੰਘਰਸ਼ ਕਰਨ ਤੋਂ ਰੋਕਿਆਂ ਜਾ ਰਿਹਾ ਹੈ ਪਰ ਅੱਜ ਦਾ ਇਹ ਇਤਿਹਾਸਕ ਸਿਖਰਲਾ ਸਮਾਗਮ ਅਤੇ ਪ੍ਰਤਿੱਗਿਆ ਦਿਵਸ 'ਭਾਰਤ ਬਦਲੋ-ਭਾਰਤ ਬਚਾਓ' ਦਾ ਭਵਿੱਖੀ ਪ੍ਰੋਗਰਾਮ ਦਾ ਐਲਾਨ ਕਰਦਾ ਹੈ ਕਿ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਹੀ ਦੇਸ਼ ਦੀ ਜਵਾਨੀ ਲਈ ਮੁੱਖ ਏਜੰਡਾ ਹੋਵੇਗਾ ਜੋ ਸਰਮਾਏਦਾਰੀ ਦੇ ਭੁਲਾਵੇਂ ਅਖੌਤੀ ਮੁਦਿਆਂ ਨੂੰ ਕੁਚਲ ਦੇਵੇਗਾ।
    ਇਸ ਮੌਕੇ ਏ.ਆਈ.ਐਸ.ਐਫ. ਦੇ ਕੌਮੀ ਪ੍ਰਧਾਨ ਵਲੀ ਉਲਾ ਕਾਦਰੀ ਅਤੇ ਏ.ਆਈ.ਵਾਈ.ਐਫ. ਦੇ ਅਫਤਾਬ ਆਲਮ ਖਾਨ ਨੇ ਕਿਹਾ ਕਿ ਦੇਸ਼ ਵਿਆਪੀ ਲਾਂਗ ਮਾਰਚ ਰਾਹੀਂ 'ਬਨੇਗਾ' ਵਰਗੇ ਮੁੱਖ ਮੁੱਦਿਆਂ ਤੋਂ ਇਲਾਵਾ ਪੂਰੇ ਦੇਸ਼ ਵਿਚ ਹਰ ਇਕ ਲਈ ਮੁਫ਼ਤ, ਲਾਜ਼ਮੀ ਤੇ ਵਿਗਿਆਨਕ ਸਿੱਖਿਆ ਯਕੀਨੀ ਬਣਾਉਣ, ਅਸੰਪਰਦਾਇਕਤਾ, ਜਨਤਕ ਅਦਾਰਿਆਂ ਦੀ  ਸੁਰੱਖਿਆ ਅਤੇ  ਦੇਸ਼ ਵਿਚ ਚੋਣ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ । ਮਾੜੀ ਆਰਥਿਕਤਾ ਅਤੇ ਅਤਿ ਦੀ ਗਰੀਬੀ ਨਾਲ ਜੂਝ ਰਹੀ ਦੇਸ਼ ਦੀ ਜਨਤਾ ਲਈ ਦੇਸ਼ ਵਿਆਪੀ ਲਾਂਗ ਮਾਰਚ ਆਸ ਦੀ ਕਿਰਨ ਲੈ ਆਇਆ ਹੈ ਅਤੇ ਲੋਕਾਂ ਲੇ ਲਾਂਗ ਮਾਰਚ ਦਾ ਦਿਲ ਖੋਲ੍ਹ ਦੇ ਭਰਵਾਂ ਸਵਾਗਤ ਕੀਤਾ ਹੈ।
      ਇਸ ਮੌਕੇ ਏ.ਆਈ. ਐਸ.ਐਫ. ਦੇ ਪੰਜਾਬ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਏ.ਆਈ. ਵਾਈ. ਐਫ. ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ 23 ਮਾਰਚ 2014 ਤੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਸ਼ੁਰੂਆਤ ਇਸ ਇਤਿਹਾਸਕ ਧਰਤੀ ਤੋਂ ਕੀਤੀ ਗਈ ਸੀ, ਉਹਨਾਂ ਮਾਨ ਮਹਿਸੂਸ ਕਰਦਿਆਂ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅੱਜ ਪੂਰੇ ਦੇਸ਼ ਦੀ ਜਵਾਨੀ ਦੀ ਆਵਾਜ਼ ਬਣ ਚੁੱਕਾ ਹੈ। ਪੂਰੇ ਦੇਸ਼ ਵਿਚ ਲਾਂਗ ਮਾਰਚ ਦੇ ਭਰਵੇਂ ਸਵਾਗਤ ਇਸ ਗੱਲ ਦਾ ਸਬੂਤ ਹਨ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਤਹਿਤ ਅਣ-ਸਿੱਖਿਅਤ ਨੂੰ 20,000, ਅਰਧ ਸਿੱਖਿਅਤ ਨੂੰ 25,000, ਸਿੱਖਿਅਤ ਨੂੰ 30,000 ਅਤੇ ਉੱਚ-ਸਿੱਖਿਅਤ ਨੂੰ 35,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਸ਼ ਬਦਲਣ ਦੀ ਤਾਕਤ ਰੱਖਦਾ ਹੈ।
    ਇਸ ਤੋਂ ਇਲਾਵਾ ਕੌਮੀ ਆਗੂ ਤਪਸ ਸਿਨਹਾ, ਸੁਭਾਸ਼ਨੀ ਭਦਰੋ, ਪੰਕਜ ਚੋਹਾਨ, ਲੈਨਿਨ ਬਾਬੂ, ਸਟਾਲਿਨ, ਸ਼ੀ੍ਰਮਾਨ ਕੁਮਾਰ, ਅਪਰਾਜਿਤਾ  ਰਾਜਾ, ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਵਿੱਕੀ ਮਹੇਸ਼ਰੀ, ਕੌਮੀ ਗਰਲ ਕਨਵੀਨਰ ਕਰਮਵੀਰ ਕੌਰ ਬੱਧਨੀ, ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ, ਹਰਭਜਨ ਛਪੜੀਵਾਲਾ, ਪਿਆਰਾ ਮੇਘਾ, ਸਤੀਸ਼ ਛਪੜੀਵਾਲਾ, ਮੰਗਤ ਰਾਏ, ਜਸਪ੍ਰੀਤ ਕੌਰ, ਸੂਰਜੀਤ ਮੇਘਾ, ਗੋਰਾ ਪਿਪਲੀ, ਗੁਰਮੁੱਖ ਸਿੰਘ, ਸੰਦੀਪ ਫਾਜਿਲਕਾ, ਕੇਵਲ ਛਾਂਗਾ ਰਾਏ, ਹੰਸ ਰਾਜ ਗੋਲਡਨ ਭਗਵਾਨਦਾਸ ਬਹਾਦਰਕੇ, ਕੁਲਦੀਪ ਭੋਲਾ, ਸੁਰਿੰਦਰ ਢੰਡੀਆਂ, ਕਸ਼ਮੀਰ ਗਦਾਈਆ ਆਦਿ ਨੇ ਵੀ ਸੰਬੋਧਨ ਕੀਤਾ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.