ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੁਝ ਤਾਂ ਦਮ ਹੈ, ਸੱਚਾ-ਸੌਦਾ ਡੇਰੇ ਦੇ ‘ਜਾਮ’ ‘ਚ !!!
ਕੁਝ ਤਾਂ ਦਮ ਹੈ, ਸੱਚਾ-ਸੌਦਾ ਡੇਰੇ ਦੇ ‘ਜਾਮ’ ‘ਚ !!!
Page Visitors: 2408

ਕੁਝ ਤਾਂ ਦਮ ਹੈ, ਸੱਚਾ-ਸੌਦਾ ਡੇਰੇ ਦੇ ‘ਜਾਮ’ ‘ਚ !!!
  ਡੇਰੇ ਦਾ  ‘ਜਾਮ’ ਪੀ ਕੇ ਕਈ ਦਿਨ ਨੀਂਦ ਨਹੀਂ ਆਉਂਦੀ, ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ।
  ਰੋਹਤਕ ਦਾ ਸੰਜੇ ਕੁਮਾਰ, ‘ਅਮਰ ਉਜਾਲਾ’ ਅਖਬਾਰ ਦੇ 11-09-2017 ਦੇ ਅੰਕ ਵਿਚ ਲਿਖਦਾ ਹੈ ਕਿ,  ਡੇਰਾ ਸੱਚਾ ਸੌਦਾ ‘ਚ ਪਿਲਾਇਆ ਜਾਣਵਾਲਾ ‘ਜਾਮ’ ਡਾਕਟਰਾਂ ਤੇ ਵੀ ਭਾਰੀ ਪੈਂਦਾ ਸੀ। ਇਸ ਨਾਲ ਪਰਦੇਸ਼ ਦੇ ਡਾਕਟਰਾਂ ਤੋਂ ਇਲਾਵਾ ਦਿੱਲੀ ‘ਏਮਸ’ ਦੇ ਡਾਕਟਰ ਵੀ ਨਹੀਂ ਬੱਚ ਸਕੇ। ਇਸ ਨੂੰ ਪੀਣ ਮਗਰੋਂ ਕਈ ਦਿਨ ਤੱਕ ਨੀਂਦ ਨਹੀਂ ਆਉਂਦੀ, ਅਤੇ ਨਾ ਹੀ ਸੋਚਣ ਸ਼ਕਤੀ ਠੀਕ ਕੰਮ ਕਰਦੀ ਹੈ। ਇਹ ਜਾਮ ਸਿਰਫ ਉਨ੍ਹਾਂ ਨੂੰ ਪਿਲਾਇਆ ਜਾਂਦਾ ਸੀ, ਜੋ ਸਮਾਜ ਵਿਚ ਉੱਚ ਦਰਜਾ ਰਖਦੇ ਹੋਣ।
  ਪੀ.ਜੀ.ਆਈ. ਐਮ.ਐਸ. ਦੇ ਸੂਤਰਾਂ ਦੀ ਮੰਨੀਏ ਤਾਂ ਸਿਰਸਾ ਡੇਰੇ ਨਾਲ, ਡਾਕਟਰਾਂ ‘ਚੋਂ ਸਭ ਤੋਂ ਵੱਧ ਏਮਸ
ਦਿੱਲੀ ਦੇ ਡਾਕਟਰ ਜੁੜੇ ਹੋਏ ਹਨ। ਏਥੋਂ ਦੇ ਇਕ ਖਾਸ ਵਿਭਾਗ ਦੇ ਸੀਨੀਅਰ ਡਾਕਟਰ ਡੇਰੇ ਦੇ ਵੱਡੇ ਪ੍ਰੇਮੀ ਹਨ, ਉਨ੍ਹਾਂ ਨੇ ਆਪਣੇ ਬਹੁਤੇ ਜੂਨੀਅਰ ਡਾਕਰਾਂ ਨੂੰ ਵੀ ਇਸ ਨਾਲ ਜੋੜ ਦਿੱਤਾ। ਇਕ ਡਾਕਟਰ ਦੀ ਮੰਨੀਏ ਤਾਂ ਡੇਰੇ ਵਿਚ ਇਕ ਖਾਸ ਜਾਮ ਪਿਲਾਇਆ ਜਾਂਦਾ ਸੀ, ਉਸ ਵਿਚ ਕੁਝ ਤਾਂ ਹੈ ਹੀ ਸੀ, ਕਿਉਂਕਿ ਪੀਣ ਦੀ ਇੱਛਾ ਨਾ ਹੋਣ ਤੇ ਵੀ, ਮਨ੍ਹਾ ਕਰਨ ਵਾਲਿਆ ਨੂੰ ਵੀ ਉਹ ਜਾਮ ਜਬਰਨ ਪਿਲਾਇਆ ਜਾਂਦਾ ਸੀ।
  ਵਸ਼ੀ-ਕਰਣ ਜੈਸਾ ਸ਼ਬਦ ਜੇ ਕਿਤੇ ਸਾਰਥਿਕ ਹੁੰਦਾ ਹੈ ਤਾਂ ਉਹ ਸਿਰਸਾ ਡੇਰਾ ਹੀ ਹੈ, ਕਿਉਂਕਿ ਓਥੇ ਜਾਣ ਵਾਲੇ ਬੰਦੇ ਨੂੰ ਅਜਿਹੇ ਵਾਤਾਵਰਨ ਵਿਚ ਰੱਖਿਆ ਜਾਂਦਾ ਸੀ ਕਿ ਉਸ ਨੂੰ ਸਿਰਫ ਗੁਰਮੀਤ ਹੀ ਵਿਖਾਈ ਦਿੰਦਾ ਸੀ। ਨਵੇਂ ਬੰਦੇ ਨੂੰ ਤਾਂ ਉਹ ਉਲਝਣ ਵਿਚ ਪਾ ਦਿੰਦਾ ਹੈ, ਜਾਮ ਪਿਲਾਉਣ ਮਗਰੋਂ ਡੇਰਾ ਪ੍ਰੇਮੀ, ਉਸ ਦਾ ਘਰ ਤੱਕ ਪਿੱਛਾ ਕਰਦੇ ਸੀ, ਅਤੇ ਜੂਸ ਵਗੈਰਾ ਦੇਣ ਦੇ ਬਹਾਨੇ ਉਸ ਨਾਲ ਮਿਲਦੇ ਰਹਿੰਦੇ ਸਨ। ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ, ਇਨ੍ਹਾਂ ਹਾਲਾਤ ਵਿਚ ਵੀ ਆਪਣੇ ਆਪ ਨੂੰ ਉਨ੍ਹਾਂ ਤੋਂ ਬਚਾ ਸਕਣ।
  ਏਸ ਦੌਰਾਨ ਉਸ ਨੂੰ ਸਿਰਫ ਇਹੀ ਵਿਖਾਇਆ ਜਾਂਦਾ ਹੈ ਕਿ, ਜੇ ਕੋਈ ਭਗਵਾਨ ਹੈ ਤਾਂ ਉਹ ਰਾਮ-ਰਹੀਮ ਹੀ ਹੈ। ਡਾਕਟਰਾਂ ਨੇ ਹੈਰਾਨ ਹੁੰਦਿਆਂ ਦੱਸਿਆ ਕਿ ਡੇਰੇ ਦੇ ਹਸਪਤਾਲ ਵਿਚ ਹਰ ਵੇਲੇ ਬਾਬੇ ਦੇ ਗਾਣੇ ਹੀ ਵੱਜਦੇ ਸੀ, ਕੋਈ ਵਿਰੋਧ ਨਹੀਂ ਕਰ ਸਕਦਾ, ਜੇ ਕੋਈ ਵਿਰੋਧ ਕਰਦਾ ਸੀ ਤਾਂ ਉਸ ਦੀ ਆਵਾਜ਼ ਨੂੰ ਬੰਦ ਕਰਨ ਲਈ ਡੇਰੇ ਦੇ ਲੱਠ-ਮਾਰ ਸਨ।
  ਡਾਕਟਰ ਦੀ ਮੰਨੀਏ ਤਾਂ ਗੁਰਮੀਤ ਇਕ ਵਧੀਆ ਸਾਈਕਾਲੋਜਿਸਟ ਹੈ, ਉਹ ਖਾਸੀ ਭੀੜ ਨੂੰ ਕਾਬੂ ਕਰ ਸਕਦਾ ਹੈ। ਡੇਰੇ ਵਿਚ ਖਾਣ-ਪੀਣ ਲਈ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਤਾਂ ਗੜਬੜੀ ਹੈ ਹੀ ਕਿਉਂਕਿ ਖੁਦ ਉਸ ਡਾਕਟਰ ਨੂਂ ਵੀ ਡੇਰੇ ਤੋਂ ਵਾਪਸ ਮੁੜਨ ਮਗਰੋਂ ਚਾਰ-ਪੰਜ ਦਿਨ ਨੀਂਦ ਨਹੀਂ ਆਈ ਸੀ।
 ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.