ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹੋਵੇਗਾ ਆਪ ਦਾ ਲੋਕ-ਸਭਾ ਉਮੀਦਵਾਰ, ਐਲਾਨ 2 ਦਿਨਾਂ ‘ਚ
By : ਵਿਜੇਪਾਲ ਬਰਾੜ
Updated : Thursday, Sep 14, 2017 11:32 PM
-
-
-
ਵਿਜੇਪਾਲ ਬਰਾੜ
ਚੰਡੀਗੜ੍ਹ, 14 ਸਿਤੰਬਰ, 2017 : ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲੲੀ ਅਾਮ ਅਾਦਮੀ ਪਾਰਟੀ ਦਾ ੳੁਮੀਦਵਾਰ ਗੁਰਦਾਸਪੁਰ ਜਿਲ੍ਹੇ ਦਾ ਹੀ ਹੋੲੇਗਾ ਤੇ ਪਾਰਟੀ ਅਗਲੇ ਇੱਕ ਦੋ ਦਿਨਾਂ 'ਚ ੳੁਮੀਦਵਾਰ ਦੇ ਨਾਮ ਦਾ ਅੈਲਾਨ ਕਰ ਦੇਵੇਗੀ । ਚੰਡੀਗੜ੍ਹ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾੲੀ ਹੇਠ ਹੋੲੀ ਪੰਜਾਬ ਇਕਾਈ ਦੀ ਬੈਠਕ ਵਿੱਚ ਗੁਰਦਾਸਪੁਰ ਦੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਗੲੀ । ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ੳੁਹਨਾਂ ਦੀ ਪਾਰਟੀ ਵੱਲੋਂ ਗੁਰਦਾਸਪੁਰ ਦੇ ਵਿਅਕਤੀ ਨੂੰ ਹੀ ਜਿਮਨੀ ਚੋਣ ਲੲੀ ਮੈਦਾਨ 'ਚ ੳੁਤਾਰਿਅਾ ਜਾਵੇਗਾ ।
ਅਾਮ ਅਾਦਮੀ ਪਾਰਟੀ ਵੱਲੋਂ ਇਸ ਵਾਰ ਜਿਮਨੀ ਚੋਣ ਸਬੰਧੀ ਜੋ ਸਰਗਰਮੀ ਚਲਾੲੀ ਜਾ ਰਹੀ ਹੈ ੳੁਸ ਵਿੱਚ ਦਿੱਲੀ ਟੀਮ ਦਾ ਕੋੲੀ ਰੋਲ ਨਜਰ ਨਹੀਂ ਅਾ ਰਿਹਾ ਤੇ ਫੈਸਲਾ ਪੰਜਾਬ ਇਕਾਈ ਦੇ ਹੱਥ ਹੀ ਛੱਡਿਅਾ ਗਿਅਾ ਹੈ । ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਵਿਧਾਨ ਸਭਾ ਚੋਣਾਂ ਤੋਂ ਵੱਖਰੀ ਹੋਵੇਗੀ ।
ਗੌਰਤਲਬ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਤੇ ਭਾਜਪਾ ਇਸ ਚੋਣ ਲੲੀ ਵੱਡੇ ਨਾਵਾਂ 'ਤੇ ਵਿਚਾਰ ਕਰ ਰਹੀਅਾਂ ਨੇ ਅਜਿਹੇ ਵਿੱਚ 'ਅਾਪ' ਦੇ ਸਾਹਮਣੇ ਵੀ ਪ੍ਰਭਾਵਸ਼ਾਲੀ ੳੁਮੀਦਵਾਰ ਮੈਦਾਨ ਵਿੱਚ ੳੁਤਾਰਨ ਦੀ ਚੁਣੌਤੀ ਬਣੀ ਹੈ ਜਿਸ ਬਾਰੇ ਖੁਲਾਸਾ ਅਗਲੇ ਇੱਕ ਦੋ ਦਿਨਾਂ 'ਚ ਹੀ ਹੋੲੇਗਾ ।